ਸਾਰਥੀ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ
ਕੋਟਕਪੂਰਾ (ਅਜੈ ਮਨਚੰਦਾ) ਸਾਰਥੀ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ ਦੇ 131ਵੇਂ ਜਨਮ ਦਿਹਾੜੇ ਤੇ ਸਾਰਥੀ ਵੈਲਫੇਅਰ ਸੁਸਾਇਟੀ, ਕੋਟਕਪੂਰਾ ਵੱਲੋਂ ਬਾਬਾ ਰਾਮਦੇਵ ਧਰਮਸ਼ਾਲਾ, ਜਲਾਲੇਆਣਾ ਰੋਡ, ਕੋਟਕਪੂਰਾ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਡਾ. ਪ੍ਰਸ਼ੋਤਮ ਕੁਮਾਰ ਜੀ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਡਾ. ਬੀ.ਆਰ.ਅੰਬੇਡਕਰ ਜੀ ਦੀ ਜੀਵਣੀ ਤੇ ਚਾਨਣ ਪਾਉਣ ਲਈ ਐਡਵੋਕੇਟ ਜਗਦੀਸ਼ ਪ੍ਰਸ਼ਾਦ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਜੀ ਬਾਰੇ ਦੱਸਿਆ। ਇਸ ਤੋਂ ਇਲਾਵਾ ਸਮਾਰੋਹ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਜੀ ਸਰਕਾਰੀ ਰੁਝੇਵੇਂ ਹੋਣ ਕਾਰਨ ਉਹਨਾਂ ਭਰਾ ਸ਼੍ਰੀ ਬੀਰਇੰਦਰ ਸਿੰਘ ਜੀ ਹਾਜ਼ਰੀ ਲਗਵਾਉਣ ਪਹੁੰਚੇ ਅਤੇ ਉਹਨਾਂ ਨੇ ਵੀ ਬਾਬਾ ਸਾਹਿਬ ਬਾਰੇ ਸੰਖੇਪ ਰੂਪ ਵਿੱਚ ਵਿਚਾਰ ਪ੍ਰਗਟ ਕੀਤੇ।
ਇਲਾਕੇ ਵਿੱਚ ਅਵੱਲ ਆਏ ਵਿਦਿਆਰਥੀਆਂ ਨੂੰ ਸਨਮਾਨ ਦੇਣ ਦੀ ਸ਼ੁਰੂਆਤ ਸ਼੍ਰੀ ਬੀਰਇੰਦਰ ਜੀ ਦੇ ਹੱਥਾਂ ਰਾਹੀਂ ਕਰਵਾਈ ਗਈ ਅਤੇ ਲਗਭੱਗ 50 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਹੀ ਬਾਬਾ ਸਾਹਿਬ ਜੀ ਦੀ ਜੀਵਣੀ ਤੇ ਬੱਚਿਆਂ ਕੋਲੋਂ ਪ੍ਰਸ਼ਨ ਪੁੱਛੇ ਗਏ। ਸਹੀ ਜਵਾਬ ਦੇਣ ਵਾਲੇ ਨੂੰ ਮੌਕੇ ਤੇ ਹੀ ਇਨਾਮ ਦਿੱਤਾ ਗਿਆ। ਸਮਾਰੋਹ ਵਿੱਚ ਛੋਟੇ ਬੱਚਿਆਂ ਵੱਲੋਂ ਵੀ ਕਵਿਤਾਵਾਂ ਤੇ ਭਾਸ਼ਣ ਦਿੱਤੇ ਗਏ। ਬਾੱਡੀ ਬਿਲਡਿੰਗ ਚ ਮਿਸਟਰ ਏਸ਼ੀਆ ਰਹੇ ਸ਼੍ਰੀ ਜੈ ਸਿੰਘ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਸਟੇਜ ਸੰਚਾਲਨ ਸ਼੍ਰੀ ਰਕੇਸ਼ ਕੁਮਾਰ ਜੀ (ਲੈਕਚਰਾਰ), ਸ਼੍ਰੀ ਰੋਸ਼ਨ ਲਾਲ ਬਕੋਲੀਆ ਅਤੇ ਸ਼੍ਰੀ ਮਨੋਹਰ ਲਾਲ (ਸਾਬਕਾ ਐਮ.ਸੀ.) ਕੀਤਾ ਗਿਆ। ਸਮਾਰੋਹ ਵਿੱਚ ਬਾਬਾ ਰਾਮਦੇਵ ਕਮੇਟੀ ਦੇ ਪ੍ਰਧਾਨ ਸ਼੍ਰੀ ਹਰਪਾਲ ਕੁਮਾਰ ਜੀ, ਜੁੱਤੀ ਯੂਨੀਅਨ ਦੇ ਪਧਾਨ ਸ਼੍ਰੀ ਵੇਦ ਪ੍ਰਕਾਸ਼ ਜੀ, ਇਲਾਕੇ ਦੇ ਐਮ.ਸੀ. ਸ਼੍ਰੀ ਲਾਲ ਚੰਦ ਜੀ ਉਪਸਥਿਤ ਰਹੇ। ਸਮਾਜ ਦੇ ਉੱਚੀ ਪੋਸਟਾਂ ਤੇ ਰਿਟਾਇਰ ਹੋਏ ਸ਼੍ਰੀ ਰਾਮ ਦਿਆਲ ਜੀ, ਡਾ. ਗੋਤਮ ਪ੍ਰਸ਼ਾਦ ਜੀ ਵੀ ਉਪਸਥਿਤ ਰਹੇ। ਪਟਿਆਲਾ ਤੋਂ ਡਾ. ਭੈਅਇੰਦਰ ਸਿੰਘ ਜੀ ਨੇ ਵਿਸ਼ੇਸ ਤੌਰ ਤੇ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇੰਜ. ਨਵੀਨ ਕੁਮਾਰ ਜੀ ਨੇ ਅਖੀਰ ਵਿੱਚ ਸਭ ਦਾ ਧੰਨਵਾਦ ਕੀਤਾ।
ਸਾਰਥੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਕੁਲਦੀਪ ਕੁਮਾਰ, ਮੁਨੀਸ਼ ਕੁਮਾਰ, ਮਨਜੀਤ ਕੁਮਾਰ, ਰਜਿੰਦਰ ਕੁਮਾਰ, ਰਵੀ ਕੁਮਾਰ,ਪਰਵੀਨ ਕੁਮਾਰ, ਸੌਰਵ, ਵਿਜੈ, ਭਾਰਤ, ਭਿੰਦਰ, ਚੇਤਨ, ਡਾ. ਕਮਲਜੀਤ, ਡਾ. ਯਸਪਾਲ, ਡਾ. ਮਨੋਜ ਕੁਮਾਰ, ਰਾਜੇਸ਼ ਕੁਮਾਰ ਅਤੇ ਸ਼ੰਕਰ ਲਾਲ ਜੀ ਨੇ ਸਮਾਰੋਹ ਨੂੰ ਨੇਪਰੇ ਚਾੜਨ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ