Panchayat Election Results: ਲੌਂਗੋਵਾਲ (ਹਰਪਾਲ)। ਗਰਾਮ ਪੰਚਾਇਤਾਂ ਦੀਆਂ ਚੋਣਾਂ ਪੂਰੇ ਅਮਨ-ਅਮਾਨ ਨਾਲ ਸੰਪੰਨ ਹੋਈਆਂ ਅਤੇ ਇਨਾ ਪੰਚਾਇਤੀ ਚੋਣਾਂ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਬਾਅਦ ਭਾਵੇਂ ਜਿੱਤ ਹਾਰ ਦੇ ਆਉਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: Rajasthan Bye Election: ਰਾਜਸਥਾਨ ਦੀਆਂ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਪੈਣਗੀਆਂ ਵੋਟਾਂ, ਜਾਰੀ ਹੋਇਆ ਸ਼ਡਿਊਲ…
ਇਸ ਦੌਰਾਨ ਪਿੰਡੀ ਕੈਂਬੋਵਾਲ ਤੋਂ ਦਰਸ਼ਨ ਸਿੰਘ 12 ਵੋਟਾਂ ਨਾਲ ਜੇਤੂ ਰਹੇ, ਪਿੰਡ ਸਤੀਪੁਰਾ ਤੋਂ ਪਰਵਿੰਦਰ ਕੌਰ 40 ਵੋਟਾਂ ਨਾਲ ਜੇਤੂ ਰਹੇ, ਪਿੰਡੀ ਭਾਈ ਕੀ ਸਮਾਧ ਤੋਂ ਭੀਮ ਦਾਸ ਬਾਵਾ 150 ਵੋਟਾਂ ਨਾਲ ਜੇਤੂ ਰਹੇ, ਪਿੰਡੀ ਕੇਹਰ ਸਿੰਘ ਵਾਲੀ ਤੋਂ ਬਲਵੀਰ ਸਿੰਘ 22 ਵੋਟਾ ਨਾਲ ਜੇਤੂ ਰਹੇ । ਜਿੱਤ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕ ਨੇ ਢੋਲ ਢਮੱਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ ।

ਲੌਂਗੋਵਾਲ: ਜੇਤੂ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਸਮਰਥਕ । ਫੋਟੋ : ਹਰਪਾਲ