ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਦੇਸ਼-ਵਿਦੇਸ਼ ‘ਚ ਅੱਜ ਲਾਏ ਜਾਣਗੇ ਬੂਟੇ

Holy Avatar Of the day, In Happiness Country, Abroad, Today Benefits Will go, Shrubs

ਸਰਸਾ (ਸੱਚ ਕਹੂੰ ਨਿਊਜ਼)। ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 14 ਅਗਸਤ ਨੂੰ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52ਵੇਂ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਪੌਦਾ ਲਾਓ ਮੁਹਿੰਮ ਦੇਸ਼ ਤੇ ਦੁਨੀਆ ਭਰ ਦੇ ਬਲਾਕਾਂ ‘ਚ ਵੱਡੇ ਪੱਧਰ ‘ਤੇ ਚਲਾਈ ਜਾਵੇਗੀ ਇਸ ਲਈ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵਾਤਾਵਰਨ ਸੁਰੱਖਿਆ ਦਾ ਬੀੜਾ ਚੁੱਕਿਆ ਹੈ ਸਾਧ-ਸੰਗਤ ਵੱਲੋਂ ਹਰ ਸਾਲ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਤੇ ਅਜ਼ਾਦੀ ਦਿਵਸ ਦੀ ਖੁਸ਼ੀ ‘ਚ ਲੱਖਾਂ ਪੌਦੇ ਲਾਏ ਜਾਂਦੇ ਹਨ, ਜੋ ਹੁਣ ਦਰੱਖਤ ਬਣ ਕੇ ਵਾਤਾਵਰਨ ਨੂੰ ਸ਼ੁੱਧ ਹਵਾ ਦੀ ਸੌਗਾਤ ਦੇ ਰਹੇ ਹਨ ਇਸ ਤੋਂ ਇਲਾਵਾ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਖ-ਵੱਖ ਮੌਕਿਆਂ ਜਿਵੇਂ ਵਿਆਹ, ਜਨਮ ਦਿਨ, ਵਰ੍ਹੇਗੰਢ ਤੇ ਹੋਰ ਸੁੱਭ ਮੌਕਿਆਂ ‘ਤੇ ਵੀ ਪੌਦੇ ਲਾਉਂਦੇ ਰਹਿੰਦੀ ਹੈ, ਜੋ ਕਿ ਜਮਾਨੇ ਲਈ ਬੇਮਿਸਾਲ ਹੈ।

LEAVE A REPLY

Please enter your comment!
Please enter your name here