ਪਿੰਡ ਭੁਟਾਲ ਕਲਾਂ ਦੇ ਸੱਜਣ ਸਿੰਘ ਇੰਸਾਂ ਬਣੇ ਸਰੀਰਦਾਨੀ

Body donater

ਮਰਨ ਉਪਰੰਤ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਹਸਪਤਾਲ ਨੂੰ ਕੀਤਾ ਦਾਨ

ਲਹਿਰਾਗਾਗਾ, (ਰਾਜ ਸਿੰਗਲਾ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ (Humanity) ‘ਤੇ ਚਲਦੇ ਹੋਏ ਬਲਾਕ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਦੇ ਸੋਹਨ ਲਾਲ ਸਿੰਘ ਭੰਗੀਦਾਸ ਦੇ ਪਿਤਾ ਸੱਜਣ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਦਿੱਤਾ ਉਹਨਾਂ ਦੀ ਉਮਰ 84 ਸਾਲ ਦੇ ਕਰੀਬ ਸੀ, ਸੱਜਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ, ਮੇਰਠ.ਯੂ.ਪੀ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰੂ ਐਂਬੂਲੈਂਸ ਰਾਹੀਂ ਪਿੰਡ ਭੁਟਾਲ ਕਲਾਂ ਦੇ ਸਰਪੰਚ ਗੁਰਵਿੰਦਰ ਸਿੰਘ ਅਤੇ ਮਾਸਟਰ ਗੁਰਜੰਟ ਸਿੰਘ ਜੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ‘ਤੇ ਚਲਦੇ ਹੋਏ ਸੱਜਣ ਸਿੰਘ ਦੀਆਂ ਕੁੜੀਆਂ ਅਤੇ ਮੁੰਡੇ ਨੇ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ ਬਲਾਕ ਦੇ 45 ਮੈਂਬਰ ਅਜਿੰਦਰ ਸਿੰਘ ਇੰਸਾ, 45 ਮੈਬਰ ਰਤਨ ਲਾਲ ਇੰਸਾ, 25 ਮੈਂਬਰ ਓਮ ਪ੍ਰਕਾਸ਼ ਮੀਣਾ, 25 ਮੈਬਰ ਸੁਖਵੀਰ ਇੰਸਾ, ਗੁਰਜੰਟ ਸਿੰਘ 15 ਮੈਂਬਰ, ਸਰੂਪ ਚੰਦ ਇੰਸਾਂ, ਗੁਰਪ੍ਰੀਤ ਸਿੰਘ ਮੈਂਬਰ 15,  ਗੁਰਮੇਲ ਸਿੰਘ 15 ਮੈਂਬਰ, ਗੁਲਜਾਰੀ ਲਾਲ ਕਾਕਾ 15 ਮੈਂਬਰ, ਗੁਰਪ੍ਰੀਤ ਸਿੰਘ 15 ਮੈਂਬਰ, ਮਲਕੀਤ ਸਿੰਘ 15 ਮੈਂਬਰ, ਮਾਂਗਾ ਸਿੰਘ 15 ਮੈਂਬਰ, ਦੀਪੀ 15 ਮੈਂਬਰ, 15 ਮੈਂਬਰ ਅਮਰੀਕ ਸਿੰਘ, ਹਰਦੀਪ ਕੁਮਾਰ ਇੰਸਾਂ, ਬਲਵੰਤ ਇੰਸਾ, ਜੱਗਾ ਇੰਸਾ, ਗਾਂਧੀ ਰਾਮ, ਰਾਜ ਕੁਮਾਰ ਪੁਰੀ, ਤੇਜਾ ਸਿੰਘ ,ਸੰਦੀਪ ਸਿੰਘ, ਦੀਪੂ, ਬਿੱਕਰ ਸਿੰਘ, ਅਤੇ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ. ਵੈਲਫੈਅਰ ਫੋਰਸ ਦੇ ਸਾਰੇ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here