ਮਾਲਕ ਤੋਂ ਮਾਲਕ ਨੂੰ ਮੰਗੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੋ ਸ਼ਬਦਾਂ ’ਚ ਵੱਡਾ ਸਾਰ ਲੁਕਿਆ ਹੈ ‘ਨਾਮ ਜਪੋ ਅਤੇ ਪ੍ਰੇਮ ਕਰੋ’ ਨਾਮ-ਨਾਮ ਕੋਈ ਵੱਖ ਪੰਥ ਨਹੀਂ ਹੈ, ਨਾਮ ਕੋਈ ਅਲੱਗ ਸ਼ਬਦ ਨਹੀਂ ਹੈ, ਨਾਮ ਹਿੰਦੀ ’ਚ ਕਹੀਏ ਤਾਂ ਹੁਣ ਐਨੇ ਤੁਸੀਂ ਸਾਰੇ ਲੋਕ ਜੁੜੇ ਹੋਏ ਹੋ ਜਾਂ ਜਿੱਥੇ ਵੀ ਸੇਵਾਦਾਰ ਬੈਠੇ ਹਨ, ਹੁਣ ਬੰਦਾ-ਬੰਦਾ ਕਹੀਏ ਤਾਂ ਕੌਣ ਉੱਠੇਗਾ? ਸਾਰੇ ਹੀ ਬੰਦੇ ਹਨ ਪੁਰਸ਼-ਪੁਰਸ਼ ਕਹੀਏ ਤਾਂ ਕੌਣ ਉੱਠੇਗਾ? ਇਸਤਰੀ-ਇਸਤਰੀ ਕਹੀਏ ਤਾਂ ਕੌਣ ਉੱਠੇਗਾ? ਬਾਈਨੇਮ ਬੁਲਾਈਏ ਤਾਂ ਝੱਟ ਖੜ੍ਹੇ ਹੋ ਜਾਓਗੇ ਤਾਂ ਇਹ ਜੋ ਨਾਮ ਬੇਪਰਵਾਹ ਜੀ ਨੇ ਬੋਲਿਆ ਹੈ, ਇਹ ਉਸ ਓਮ ਦਾ ਨਾਮ ਹੈ, ਸੁਪਰੀਮ ਪਾਵਰ ਦਾ ਨਾਮ ਹੈ, ਬਾਈਨੇਮ ਉਸ ਨੂੰ ਕਾੱਲ ਕਰਨਾ ਹੈ, ਉਸ ਨੂੰ ਬੁਲਾਉਣਾ ਹੈ,
ਉਸ ਨੂੰ ਅਭਿਆਸ ’ਚ ਲਾਉਣਾ ਹੈ ਅਤੇ ਜਿਵੇਂ ਹੀ ਉਸ ਦਾ ਨਾਮ ਤੁਸੀਂ ਪੁਕਾਰੋਗੇ ਤਾਂ ਉਸ ਦਾ ਫਲ ਮਿਲੇਗਾ ਹੀ ਮਿਲੇਗਾ ਮਾਂ ਕਹਿਣ ਨਾਲ ਮਾਂ ਸੁਣ ਲੈਂਦੀ ਹੈ ਤਾਂ ਉਸ ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ, ਪਰਮਾਤਮਾ ਦਾ ਨਾਮ ਲੈਣ ਨਾਲ ਉਹ ਕਿਉਂ ਨਹੀਂ ਸੁਣੇਗਾ? ਟਾਈਮ ਲੱਗਦਾ ਹੈ, ਉਸ ਦੀ ਵਜ੍ਹਾ ਵੀ ਤੁਸੀਂ ਹੀ ਹੋ, ਤੁਹਾਡੇ ਕਰਮ ਹਨ ਕਰਮਾਂ ਦੀ ਦੀਵਾਰ ਐਨੀ ਜ਼ਬਰਦਸਤ ਖੜ੍ਹੀ ਕਰ ਰੱਖੀ ਹੈ ਆਤਮਾ ਅਤੇ ਪਰਮਾਤਮਾ ਵਿਚਕਾਰ ਤੁਸੀਂ, ਕਿ ਤੁਹਾਡੀ ਅਵਾਜ਼ ਤਾਂ ਉਹ ਸੁਣ ਰਿਹਾ ਹੈ ਪਰ ਉਸ ਦੀ ਅਵਾਜ ਤੁਸੀਂ ਨਹੀਂ ਸੁਣ ਰਹੇ ਇਹ ਨਾ ਸੋਚੋ ਕਿ ਤੁਹਾਡੀ ਆਵਾਜ ਨਹੀਂ ਜਾ ਰਹੀ ਉਸ ਤੱਕ ਤੁਹਾਡੀ ਤਾਂ ਹਰ ਆਵਾਜ ਜਾ ਰਹੀ ਹੈ, ਤੁਹਾਡਾ ਹਰ ਕਰਮ ਜਾ ਰਿਹਾ ਹੈ
ਪ੍ਰਭੂ ਤੱਕ, ਪਰ ਉਹ ਜੋ ਭੇਜ ਰਿਹਾ ਹੈ, ਉਹ ਨਹੀਂ ਸੁਣ ਪਾ ਰਹੇ ਤੁਸੀਂ ਕਿਉਂ? ਸਾਈਂ ਮਸਤਾਨਾ ਜੀ ਸਿੱਧੇ ਸ਼ਬਦਾਂ ’ਚ ਕਹਿੰਦੇ ਸਨ, ‘‘ਕੰਨਾਂ ’ਤੇ ਵਰੀ ਮੋਹਰ ਲਾ ਦਿੱਤੀ ਕਾਲ ਨੇ’’, ਦੂਜੇ ਸ਼ਬਦਾਂ ’ਚ ਤੁਸੀਂ ਕਰਮ ਕਰ-ਕਰਕੇ ਇੱਕ ਦੀਵਾਰ ਖੜ੍ਹੀ ਕਰ ਦਿੱਤੀ ਜਿਵੇਂ ਹੁਣੇ ਜੇਕਰ ਇੱਥੇ ਦੀਵਾਰ ਬਣਾ ਦੇਈਏ ਤਾਂ ਤੁਸੀਂ ਕੁਝ ਵੀ ਬੋਲਦੇ ਰਹੋ ਕੀ ਸੁਣੇਗਾ ਕੁਝ ਵੀ ਨਹੀਂ ਇਹ ਜ਼ਰੂਰ ਅਹਿਸਾਸ ਹੋਵੇਗਾ ਕਿ ਆਵਾਜ ਕਿਤੋਂ ਆ ਰਹੀ ਹੈ ਉਹ ਵੀ ਉਦੋਂ ਜਦੋਂ ਤੁਸੀਂ ਸਿਮਰਨ ਕਰਨ ਲੱਗੋਗੇ ਤਾਂ ਤੁਹਾਡੀ ਅਵਾਜ਼ ਉਹ ਸੁਣ ਰਿਹਾ ਹੈ, ਇਸ ਲਈ ਭੁੱਲ ਕੇ ਵੀ ਗਲਤ ਮੰਗ ਨਾ ਮੰਗਿਆ ਕਰੋ ਕੀ ਪਤਾ ਸਿਮਰਨ ਕਰਦੇ-ਕਰਦੇ ਤੁਹਾਨੂੰ ਉਸ ਦੀ ਆਵਾਜ ਸੁਣਨ ਵਾਲੀ ਹੋਵੇ ਅਤੇ ਤੁਸੀਂ ਗਲਤ ਮੰਗ ਲਿਆ ਹੋਵੇ ਅਤੇ ਉਨ੍ਹਾਂ ਤੋਂ ਤਥਾਸਤੁ ਹੋ ਗਿਆ ਤਾਂ ਹੋ ਗਿਆ ਕੰਮ ਇਸ ਲਈ ਮਾਲਕ ਤੋਂ ਮੰਗਣਾ ਹੈ ਤਾਂ ਹਮੇਸ਼ਾ ਸਭ ਤੋਂ ਪਹਿਲਾਂ ਅਤੇ ਅਹਿਮ ਚੀਜ਼ ਹੈ ਮਾਲਕ ਨੂੰ ਹੀ ਮੰਗੋ, ਪਰਮ ਪਿਤਾ ਪਰਮਾਤਮਾ ਨੂੰ ਮੰਗੋ
ਅੱਲ੍ਹਾ, ਵਾਹਿਗੁਰੂ, ਰਾਮ ਨਾਲ ਕਰੋ ਦੋਸਤੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਨੂੰ ਸੁਣਾਇਆ ਕਰਦੇ ਹਾਂ ਕਿ ਇੱਕ ਰਾਜੇ ਨੇ ਨੁਮਾਇਸ਼ ਲਾ ਦਿੱਤੀ ਵਿਚਕਾਰ ਖੁਦ ਬੈਠ ਗਿਆ ਸਾਰਿਆਂ ਨੂੰ ਬੋਲ ਦਿੱਤਾ ਕਿ ਆਓ ਜੋ ਚੀਜ ਚਾਹੀਦੀ ਹੈ ਲੈ ਜਾਓ ਲੋਕ ਆਉਣ ਲੱਗੇ, ਕੋਈ ਹਾਥੀ ਘੋੜਿਆਂ ਦੇ ਆਸ਼ਕ ਸਨ ਤਾਂ ਹਾਥੀ ਘੋੜੇ, ਕਿਸੇ ਕੋਲ ਆਟਾ ਨਹੀਂ ਸੀ ਵਿਚਾਰਾ ਉਹ ਆਟੇ ਵੱਲ ਤੁਰ ਪਿਆ, ਪਰ ਸ਼ਰਤ ਇਹ ਸੀ ਕਿ ਇੱਕ ਵਾਰ ਹੀ ਤੁਸੀਂ ਲਿਜਾ ਸਕਦੋ ਹੋ, ਤਾਂ ਲੋਕ ਆਉਂਦੇ ਗਏ ਸਮਝਦਾਰ ਪੈਸਾ, ਉਸ ਤੋਂ ਸਮਝਦਾਰ ਮੋਤੀ, ਉਸ ਤੋਂ ਸਮਝਦਾਰ ਸੋਨਾ, ਉਸ ਤੋਂ ਸਮਝਦਾਰ ਹੀਰੇ ਤਾਂ ਇਹ ਚੀਜਾਂ ਲੈਣ ਲੱਗੇ ਇੱਕ ਆਇਆ, ਰਾਜਾ ਬੈਠਾ ਦੇਖ ਰਿਹਾ ਸੀ ਰਾਜੇ ਨੂੰ ਬੋਲਿਆ, ਹੇ ਰਾਜਨ! ਇਸ ਕਿਲ੍ਹੇ ਦੇ ਗਰਾਊਂਡ ’ਚ ਜੋ ਵੀ ਸਾਜੋ-ਸਾਮਾਨ ਤੁਸੀਂ ਲਾਇਆ, ਕੀ ਅਸੀਂ ਕੁਝ ਵੀ ਲੈ ਸਕਦੇ ਹਾਂ? ਰਾਜਾ ਕਹਿਣ ਲੱਗਾ, ਬਿਲਕੁਲ ਕਹਿੰਦਾ, ਰਾਜਨ!
ਫ਼ਿਰ ਤੋਂ ਮੈਂ ਪੁੱਛਦਾ ਹਾਂ ਕਿ ਕਿਲੇ ਦੇ ਗਰਾਊਂਡ ’ਚ ਜੋ ਕੁਝ ਵੀ ਹੈ, ਕੀ ਅਸੀਂ ਕੁਝ ਵੀ ਲੈ ਸਕਦੇ ਹਾਂ? ਤਾਂ ਰਾਜਾ ਕਹਿੰਦਾ, ਤੁਸੀਂ ਲੈ ਸਕਦੋ ਹੋ ਤਾਂ ਉਸ ਆਦਮੀ ਨੇ ਝੱਟ ਰਾਜੇ ਦੀ ਬਾਂਹ ਫੜ ਲਈ ਰਾਜਾ ਕਹਿੰਦਾ, ਇਹ ਕੀ ਹੈ? ਕਹਿੰਦਾ, ਜੀ, ਮੈਂ ਤਾਂ ਤੁਹਾਨੂੰ ਲਿਆ ਰਾਜੇ ਨੇ ਦੇਖਿਆ, ਹਾਂ, ਗਰਾਊਂਡ ’ਚ ਹੀ ਮੈਂ ਵੀ ਬੈਠਾ ਹੋਇਆ ਹਾਂ ਕਹਿੰਦਾ, ਠੀਕ ਹੈ ਭਾਈ ਮੈਂ ਤਾਂ ਤੇਰਾ ਹੋਇਆ ਉਹ ਆਦਮੀ ਕਹਿੰਦਾ, ਸੁਣੋ ਜੀ, ਰਾਜਾ ਕਹਿੰਦਾ ਹਾਂ, ਜੇਕਰ ਤੁਸੀਂ ਮੇਰੇ ਹੋ ਗਏ ਤਾਂ ਇਹ ਲੁੱਟ ਕਿਉਂ ਮਚਾ ਰੱਖੀ ਹੈ, ਇਹ ਸਾਮਾਨ ਵੀ ਤਾਂ ਮੇਰਾ ਹੋ ਗਿਆ ਤਾਂ ਕਹਿਣ ਦਾ ਮਤਲਬ, ਅਰੇ ਜਦੋਂ ਕੁਝ ਮੰਗਣਾ ਹੀ ਹੈ ਤਾਂ ਕਿਉਂ ਨਾ ਸਤਿਗੁਰੂ ਤੋਂ ਸਤਿਗੁਰੂ, ਓਮ ਤੋਂ ਓਮ, ਪਰਮ ਪਿਤਾ ਤੋਂ ਪਰਮਾਤਮਾ ਨੂੰ ਮੰਗੋ, ਜਿਸ ਨੇ ਸਭ ਕੁਝ ਬਣਾਇਆ ਹੈ,
ਜਦੋਂ ਉਹ ਤੁਹਾਡਾ ਹੋ ਜਾਵੇਗਾ ਤਾਂ ਕੋਈ ਸਾਜੋ-ਸਾਮਾਨ ਬਾਕੀ ਰਹੇਗਾ ਤਾਂ ਖਾਸ ਕਰਕੇ ਇਹ ਗੱਲ ਸਤਿਸੰਗੀ ਨੂੰ ਜਿਆਦਾ ਸਮਝ ’ਚ ਆਵੇ, ਜੋ ਨਹੀਂ ਸਮਝਦਾ, ਉਸ ਨੂੰ ਸਮਝਣਾ ਚਾਹੀਦਾ ਹੈ ਕਿ ਯਾਰੀ ਦੋਸਤੀ, ਜੇਕਰ ਤੁਹਾਨੂੰ ਆਪਸ਼ਨ ਮਿਲ ਜਾਵੇ ਕਰਨੀ ਹੈ ਤਾਂ ਤੁਸੀਂ ਕਿਸ ਨਾਲ ਕਰੋਗੇ, ਕਿ ਤੁਸੀਂ ਦੁਨਿਆਵੀ ਲੋਕਾਂ ਨਾਲ, ਭਾਵ ਕਿਸੇ ਨਾਲ ਵੀ ਦੋਸਤੀ ਕਰ ਸਕਦੇ ਹੋ ਤਾਂ ਜਿਸ ਦੀ ਪਹੁੰਚ ਹੋਵੇਗੀ ਯਾਰੀ ਦੁਕਾਨਦਾਰ ਨਾਲ ਕਰ ਲੈਂਦੇ ਹਨ, ਕੋਈ ਸੋਚੇਗਾ ਯਾਰੀ ਥਾਣੇਦਾਰ ਨਾਲ ਕਰ ਲੈਂਦਾ ਹਾਂ, ਕੋਈ ਸੋਚੇਗਾ ਨਹੀਂ ਯਾਰ, ਜਿਵੇਂ ਦੀ ਸਮਝ ਐਸਪੀ ਸਾਹਿਬ ਨਾਲ, ਫਲਾਂ ਨਾਲ, ਫਲਾਂ ਨਾਲ, ਮੰਤਰੀਆਂ, ਪਰ ਜ਼ਿਆਦਾ ਸਮਝਦਾਰ ਕੀ ਸੋਚੇਗਾ ਕਿ ਕਿਉਂ ਨਾ ਸਿੱਧਾ ਪ੍ਰਧਾਨ ਮੰਤਰੀ ਜੀ ਨਾਲ ਦੋਸਤੀ ਕਰ ਲਈਏ,
ਉਨ੍ਹਾਂ ਨਾਲ ਕਰ ਲਈ ਤਾਂ ਬਾਕੀ ਸਾਰਾ ਸਾਜੋ-ਸਾਮਾਨ ਵਿਚ ਹੀ ਆ ਗਿਆ, ਇਹ ਤਾਂ ਤੁਸੀਂ ਸਮਝ ਗਏ ਤਾਂ ਉਸੇ ਤਰ੍ਹਾਂ ਭਗਵਾਨ ਵਾਲੀ ਗੱਲ, ਜੇਕਰ ਮੰਗਣਾ ਹੀ ਹੈ, ਜੇਕਰ ਦੋਸਤੀ ਕਰਨੀ ਹੀ ਹੈ ਤਾਂ ਕਿਉਂ ਨਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨਾਲ ਹੀ ਕਰ ਲਈਏ, ਤਾਂ ਕਿ ਸਾਰਾ ਸਾਜੋ-ਸਾਮਾਨ ਵਿਚ ਹੀ ਆ ਜਾਵੇ ਅਤੇ ਇਹ ਵੀ ਤੁਹਾਨੂੰ ਗਾਰੰਟੀ ਦਿੰਦੇ ਹਾਂ ਜਦੋਂ ਉਸ ਨਾਲ ਦੋਸਤੀ ਕਰ ਲਈ, ਸਾਜੋ-ਸਾਮਾਨ ਫਿੱਕਾ ਲੱਗਣ ਲੱਗ ਜਾਵੇਗਾ ਕਿਉਂਕਿ ਉਸ ਦੀ ਦੋਸਤੀ ’ਚ ਬੜਾ ਹਰੀਰਸ ਹੈ, ਅੰਮ੍ਰਿਤ ਹੈ ਆਬੋ-ਹਯਾਤ ਹੈ, ਜਿਸ ਨੂੰ ਪੀਂਦਿਆਂ ਹੀ ਅੰਦਰ-ਬਾਹਰ ਬੜੀ ਮਸਤੀ ਆਉਂਦੀ ਹੈ, ਬੜਾ ਨਸ਼ਾ ਆਉਂਦਾ ਹੈ, ਬੜੀ ਖੁਸ਼ੀ ਆਉਂਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ