ਨਿੰਦਿਆ-ਚੁਗਲੀ ਨਾ ਕਰੋ, ਨਾ ਸੁਣੋ : ਪੂਜਨੀਕ ਗੁਰੂ ਜੀ

Saint Dr MSG

ਨਿੰਦਿਆ-ਚੁਗਲੀ ਨਾ ਕਰੋ, ਨਾ ਸੁਣੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦੇ ਪਾਕਿ-ਪਵਿੱਤਰ ਬਚਨ ਭਜਨਾਂ ਦੁਆਰਾ ਤੁਸੀਂ ਸੁਣਦੇ ਹੋ, ਜਿਸ ‘ਚ ਰੂਹਾਨੀਅਤ ਦੀ ਸਿੱਖਿਆ ਮਿਲਦੀ ਹੈ, ਸਿੱਧੀ-ਸਾਦੀ ਭਾਸ਼ਾ ‘ਚ ਗੂੜ ਗਿਆਨ ਦੀਆਂ ਗੱਲਾਂ ਕਹੀਆਂ ਗਈਆਂ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜ਼ਿੰਦਗੀ ‘ਚ ਜੇਕਰ ਖੁਸ਼ੀਆਂ ਚਾਹੁੰਦਾ ਹੈ, ਅੰਦਰ-ਬਾਹਰ ਦੀ ਚਿੰਤਾ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਆਪਣੇ ਪੀਰੋ-ਮੁਰਸ਼ਿਦ ਦੇ ਬਚਨਾਂ ਨੂੰ ਸੁਣੇ ਅਤੇ ਅਮਲ ਕਰੇ ਇਹ ਘੋਰ ਕਲਿਯੁਗ ਦਾ ਸਮਾਂ ਹੈ ਅਤੇ ਲੋਕ ਮਨਮਤੇ ਚੱਲਦੇ ਹਨ

ਗੁਰਮੁਖਤਾ ਤੇ ਮਨਮੁਖਤਾ ਦੋ ਗੱਲਾਂ ਹੁੰਦੀਆਂ ਹਨ ਗੁਰਮੁੱਖ, ਜੋ ਗੁਰੂ,  ਪੀਰ-ਕਹੇ ਉਸ ਅਨੁਸਾਰ ਚੱਲਣ ਵਾਲਾ ਪੀਰ-ਫ਼ਕੀਰ ਕੀ ਕਹਿੰਦਾ ਹੈ? ਪੀਰ-ਫ਼ਕੀਰ ਕਹਿੰਦਾ ਹੈ ਇਨਸਾਨੀਅਤ ਦੀ ਸੇਵਾ ਕਰੋ, ਮਾਨਵਤਾ ਦੀ ਸੇਵਾ ਕਰੋ, ਤਨ ਨਾਲ, ਮਨ ਨਾਲ ਅਤੇ ਧਨ ਨਾਲ ਤਨ ਨਾਲ ਭਾਵ ਸਰੀਰ ਨਾਲ ਕੀਤੀ ਗਈ ਸੇਵਾ ਪਰਮਾਰਥ ਹੁੰਦਾ ਹੈ ਧਨ ਦੀ ਸੇਵਾ ਸਾਧ-ਸੰਗਤ ਦੀਨ-ਦੁਖੀਆਂ ਦੀ ਮੱਦਦ  ਲਈ ਪੈਸਾ ਖ਼ਰਚ ਕਰਦੀ ਹੈ ਅਤੇ ਰੂਹਾਨੀ ਮਜਲਸ ਤੇ ਰੂਹਾਨੀ ਸਤਿਸੰਗ ਸੁਣਨਾ, ਇਹ ਹੁੰਦੀ ਹੈ ਮਨ ਦੀ ਸੇਵਾ ਇਸ ਤਰ੍ਹਾਂ ਇਸ ਨੂੰ ਤਨ-ਮਨ-ਧਨ ਦੀ ਸੇਵਾ ਕਿਹਾ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਦੀ ਸੇਵਾ ਮੁਸ਼ਕਲ ਸੇਵਾ ਹੈ, ਮਜਲਸ ‘ਚ ਬੈਠ ਕੇ ਵੀ ਲੋਕ ਚੁਗਲੀ-ਨਿੰਦਿਆ ਕਰਦੇ ਹਨ ਰੂਹਾਨੀ ਮਜਲਸ ਦੌਰਾਨ ਜੋ ਸ਼ਬਦ ਚੱਲ ਰਹੇ ਹੁੰਦੇ ਹਨ,

Dera Sacha Sauda, Gurmeet Ram Rahim, Meditation, Spirituality

ਉਹ ਸੰਤਾਂ ਦੇ ਬਚਨ ਹਨ ਇਸ ਲਈ ਉਨ੍ਹਾਂ ਬਚਨਾਂ ਨੂੰ ਧਿਆਨ ਨਾਲ ਸੁਣੋ, ਚੁਗਲੀ ਨਿੰਦਿਆ ਨਾ ਕਰੋ ਚੁਗਲੀ, ਨਿੰਦਿਆ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਕਿਉਂ ਨਹੀਂ ਸ਼ਾਂਤ ਮਨ ਨਾਲ ਭਜਨਾਂ ਨੂੰ ਸੁਣਦੇ ਜੇਕਰ ਸਿਮਰਨ ਨਹੀਂ ਕਰ ਰਹੇ ਤਾਂ ਸੰਤ-ਪੀਰ-ਫ਼ਕੀਰ ਦੇ ਬਚਨਾਂ ਨੂੰ ਸੁਣ ਕੇ ਅਮਲ ਕਰ ਲਓ ਤਾਂ ਵੀ ਜ਼ਿੰਦਗੀ ‘ਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ ਪਰ ਇਨਸਾਨ ਮੰਨਦਾ  ਨਹੀਂ, ਤਨ-ਮਨ-ਧਨ ਨਾਲ ਸੇਵਾ ਨਹੀਂ ਕਰਦਾ ਜੇਕਰ ਇਨਸਾਨ  ਕਿਸੇ ਦੀਨ-ਦੁਖੀ ਦੇ ਇਲਾਜ ‘ਚ ਪੈਸਾ ਖ਼ਰਚ ਕਰਦਾ ਹੈ ਤਾਂ ਜਦੋਂ ਤੱਕ ਉਹ ਜੀਵੇਗਾ ਤੁਹਾਨੂੰ ਦੁਆਵਾਂ ਦੇਵੇਗਾ ਸਤਿਸੰਗ ਸੁਣਿਆ ਕਰੋ ਅਤੇ ਅਮਲ ਕਰਿਆ ਕਰੋ ਫਿਰ ਸਤਿਗੁਰੂ ਦੇ ਨਜ਼ਾਰੇ ਮਿਲਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ