ਸੇਵਾ ਤੇ ਸਿਮਰਨ ਨਾਲ ਖ਼ਤਮ ਹੋਣਗੀਆਂ ਪਰੇਸ਼ਾਨੀਆਂ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੋ ਇਨਸਾਨ ਦੁਖੀ ਹੈ, ਪਰੇਸ਼ਾਨ ਹੈ, ਗਮਗੀਨ ਹੈ, ਹੱਲ ਲਈ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ ਤਾਂ ਉਹ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਲਵੇ, ਉਸ ਦੀ ਭਗਤੀ ਇਬਾਦਤ ਕਰੇ ਤਾਂ ਰਸਤੇ ਆਪਣੇ-ਆਪ ਬਣ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਅੰਦਰ ਦੀ ਭਾਵਨਾ ਨੂੰ ਸ਼ੁੱਧ ਕਰਨਾ ਚਾਹੁੰਦੇ ਹੋ, ਪਰਮ ਪਿਤਾ ਪਰਮਾਤਮਾ ਦੇ ਨੂਰੀ-ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੇਵਾ ਦੇ ਨਾਲ-ਨਾਲ ਸਿਮਰਨ ਕਰੋ ਇਨਸਾਨ ਆਪਣੇ ਅੰਦਰ ਦਇਆ, ਰਹਿਮ ਰੱਖੇ ਅਤੇ ਦਇਆ-ਰਹਿਮ ਵਾਲੇ ਕਾਰਜ ਵੀ ਕਰੇ ਜਦੋਂ ਤੱਕ ਇਨਸਾਨ ਆਪਣੇ ਹਿਰਦੇ ਦੀ ਸਫ਼ਾਈ ਨਹੀਂ ਕਰਦਾ, ਆਪਣੀ ਭਾਵਨਾ ਦਾ ਸ਼ੁੱਧੀਕਰਨ ਨਹੀਂ ਕਰਦਾ ਉਦੋਂ ਤੱਕ ਉਹ ਮਾਲਕ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦਾ ਇਸ ਲਈ ਭਾਵਨਾ ਅਤੇ ਵਿਚਾਰਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ
Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਵਿਚਾਰ ਥੋੜ੍ਹੇ ਜਿਹੇ ਚੱਲਣੇ ਸ਼ੁਰੂ ਹੁੰਦੇ ਹਨ ਮਨ ਹੋਰ ਹਵਾ ਦੇ ਦਿੰਦਾ ਹੈ ਜਿਵੇਂ ਥੋੜ੍ਹੀ ਜਿਹੀ ਸੁਲਗ ਰਹੀ ਅੱਗ ਨੂੰ ਜੇਕਰ ਹਵਾ ਦੇ ਦਿਓ ਤਾਂ ਉਹ ਭੜਕ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਤੁਹਾਡੇ ਦਿਲੋ-ਦਿਮਾਗ ‘ਚ ਥੋੜ੍ਹੇ ਜਿਹੇ ਗ਼ਲਤ ਵਿਚਾਰ ਹਨ ਅਤੇ ਤੁਸੀਂ ਉਨ੍ਹਾਂ ਵਿਚਾਰਾਂ ਨੂੰ ਛੱਡਦੇ ਨਹੀਂ, ਲਗਾਤਾਰ ਆਪਣੇ ਅੰਦਰ ਬਣਾਈ ਰੱਖਦੇ ਹੋ ਤਾਂ ਮਨ ਉਨ੍ਹਾਂ ਨੂੰ ਹੋਰ ਹਵਾ ਦੇ ਦਿੰਦਾ ਹੈ ਅਤੇ ਉਹ ਅੱਗ ਵਾਂਗ ਅੰਦਰ ਭੜਕ ਜਾਂਦੇ ਹਨ ਇਸ ਤੋਂ ਬਾਅਦ ਵਿਚਾਰਾਂ ਦਾ ਜਮਾਵੜਾ ਲੱਗ ਜਾਂਦਾ ਹੈ ਅਤੇ ਤੁਸੀਂ ਬੁਰੇ ਵਿਚਾਰਾਂ ‘ਚ ਗੁਆਚ ਜਾਂਦੇ ਹੋ, ਨੈਗੇਟਿਵ ਹੀ ਨੈਗੇਟਿਵ ਹੁੰਦੇ ਜਾਂਦੇ ਹੋ ਅਤੇ ਮਾਲਕ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਰੂਰੀ ਹੈ ਕਿ ਤੁਸੀਂ ਲਗਾਤਾਰ ਸਿਮਰਨ ਕਰੋ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ ਆਪਣੇ ਅੰਦਰ ਦ੍ਰਿੜ-ਇਰਾਦਾ ਕਰੋ ਕਿ ਹਾਂ ਮੈਂ ਤੈਅ ਕੀਤੇ ਗਏ ਸਮੇਂ ‘ਚ ਮਾਲਕ ਦਾ ਨਾਮ ਜਪਣਾ ਹੀ ਜਪਣਾ ਹੈ ਉਸ ਸਮੇਂ ਮਾਲਕ ਦੀ ਭਗਤੀ ਇਬਾਦਤ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕਰਨਾ ਜੇਕਰ ਇਨਸਾਨ ਸਵੇਰੇ-ਸ਼ਾਮ ਸਿਮਰਨ ਕਰੇ, ਸੇਵਾ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ
Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਅਤੇ ਸੇਵਾ ਨਾਲ ਤੁਹਾਡੇ ਹਿਰਦੇ ‘ਚ ਜੋ ਵੀ ਪ੍ਰੇਸ਼ਾਨੀਆਂ ਜਾਂ ਟੈਨਸ਼ਨਾਂ ਹਨ, ਦੂਰ ਹੋ ਜਾਣਗੀਆਂ ਜਦੋਂ ਅੰਦਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤਾਂ ਬਾਹਰ ਵੀ ਕੋਈ ਪ੍ਰੇਸ਼ਾਨੀ ਨਹੀਂ ਰਹਿੰਦੀ ਇਸ ਲਈ ਤੁਸੀਂ ਸਿਮਰਨ ਕਰਿਆ ਕਰੋ ਅਤੇ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰੋ ਬੁਰੇ ਵਿਚਾਰਾਂ ਨੂੰ ਛੱਡਦੇ ਜਾਓ ਤਾਂ ਮਾਲਕ ਦੀ ਦਇਆ-ਦ੍ਰਿਸ਼ਟੀ ਹਮੇਸ਼ਾ ਤੁਹਾਡੇ ‘ਤੇ ਬਣੀ ਰਹੇਗੀ, ਉਸ ਦੀ ਦਇਆ-ਮਿਹਰ ਦੇ ਤੁਸੀਂ ਕਾਬਲ ਬਣ ਜਾਵੋਗੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਬਚਨ ਮੰਨ ਕੇ ਉਨ੍ਹਾਂ ‘ਤੇ ਅਮਲ ਕਰਦੇ ਹੋਏ ਅੱਗੇ ਵਧਦੇ ਹਨ , ਉਨ੍ਹਾਂ ਉੱਪਰ ਮਾਲਕ ਦੀ ਕਿਰਪਾ ਜ਼ਰੂਰ ਹੁੰਦੀ ਹੈ ਅਜਿਹੇ ਇਨਸਾਨਾਂ ਦੀ ਭਾਵਨਾ ਸ਼ੁੱਧ ਹੋ ਜਾਂਦੀ ਹੈ ਅਤੇ ਉਹ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣਦੇ ਜਾਂਦੇ ਹਨ ਤੁਸੀਂ ਸਿਮਰਨ, ਸੇਵਾ ਜ਼ਰੂਰ ਕਰਿਆ ਕਰੋ ਉਸ ਲਈ ਸਮਾਂ ਤੈਅ ਜ਼ਰੂਰ ਕਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ