ਨਾਮ ਸ਼ਬਦ ਦੇ ਸਹਾਰੇ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਨਿੱਜਧਾਮ ਪਹੁੰਚਦੀ ਹੈ ਆਤਮਾ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ, ਮਨੁੱਖੀ ਸਰੀਰ ਬੜੇ ਭਾਗਾਂ ਨਾਲ, ਬੜੇ ਨਸੀਬਾਂ ਨਾਲ ਜੀਵ-ਆਤਮਾ ਨੂੰ ਮਿਲਿਆ ਹੈ ਇਹ ਉਹ ਸਰੀਰ ਹੈ ਜੋ ਇਸ ਮਾਤਲੋਕ ਵਿਚ ਰਹਿੰਦਿਆਂ ਹੋਇਆਂ ਵੀ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਦਰਸ਼-ਦੀਦਾਰ ਨੂੰ ਪਾ ਸਕਦਾ ਹੈ ਇਨਸਾਨੀ ਸਰੀਰ ਵਿਚ ਆਤਮਾ ਮਾਲਕ ਦਾ ਨਾਮ ਲੈ ਕੇ ਖੰਡਾਂ-ਬ੍ਰਹਿਮੰਡਾਂ ਨੂੰ ਪਾਰ ਕਰਦੀ ਹੋਈ ਨਿੱਜਧਾਮ ਸਤਿਲੋਕ, ਅਨਾਮੀ ਵਿੱਚ ਜਾ ਸਕਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਐਨਾ ਸ੍ਰੇਸ਼ਠ ਅਤੇ ਸਰਵੋਤਮ ਸਰੀਰ ਮਿਲਿਆ ਹੈ
ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜ਼ਿਆਦਾਤਰ ਲੋਕਾਂ ਦੇ ਚਿਹਰੇ ਲਟਕੇ ਹੋਏ ਹਨ ਕਿਸੇ ਨੂੰ ਘਰ-ਪਰਿਵਾਰ ਤੋਂ ਪਰੇਸ਼ਾਨੀ ਹੈ ਤੇ ਕਿਸੇ ਨੂੰ ਕੰਮ-ਧੰਦੇ ਤੋਂ ਅੱਜ ਦੇ ਇਨਸਾਨ ਦੋ ਤਰ੍ਹਾਂ ਦਾ ਜੀਵਨ ਜਿਉਂਦੇ ਹਨ, ਗ੍ਰਹਿਸਥ ਅਤੇ ਤਿਆਗੀ ਗ੍ਰਹਿਸਥੀ ਵਿਚ ਇਨਸਾਨ ਬਹੁਤ ਸਾਰੇ ਝਮੇਲਿਆਂ ਵਿਚ ਉਲਝਿਆ ਰਹਿੰਦਾ ਹੈ ਪਰ ਜੋ ਗ੍ਰਹਿਸਥੀ ਰਾਮ ਦਾ ਨਾਮ ਜਪਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਦੇ ਹਨ ਅਤੇ ਨਾਲ ਹੀ ਸਖ਼ਤ ਮਿਹਨਤ ਕਰਕੇ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਂਦੇ ਹਨ, ਉਨ੍ਹਾਂ ਦੇ ਗ਼ਮ, ਦੁੱਖ, ਚਿੰਤਾਵਾਂ ਪਰਮਾਤਮਾ ਦਾ ਨਾਮ ਖੁਦ-ਬ-ਖੁਦ ਖ਼ਤਮ ਕਰ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤਿਆਗੀ ਤਿਆਗ ਤਾਂ ਕਰ ਦਿੰਦੇ ਹਨ ਪਰ ਗ੍ਰਹਿਸਥੀ ਲਈ ਵੀ ਹੱਥ-ਪੈਰ ਮਾਰਦੇ ਰਹਿੰਦੇ ਹਨ
ਤਿਆਗੀ ਜਦੋਂ ਕਿਸੇ ਗ੍ਰਹਿਸਥੀ ਨੂੰ ਵੇਖਦਾ ਹੈ, ਕਿਸੇ ਦਾ ਵਿਆਹ ਹੁੰਦਾ ਵੇਖਦਾ ਹੈ ਤਾਂ ਮਨ ’ਚ ਲੱਡੂ ਫੁੱਟਦੇ ਹਨ ਇਸਦਾ ਤਾਂ ਵਿਆਹ ਹੋ ਰਿਹਾ ਹੈ ਮੈਂ ਤਾਂ ਰਹਿ ਗਿਆ ਉਸ ਪਾਸੇ ਧਿਆਨ ਨਹੀਂ ਦਿੰਦਾ ਜੋ ਰੋਂਦੇ ਹੋਏ ਆਉਂਦੇ ਹਨ ਜੋ ਕਹਿੰਦੇ ਹਨ ਕਿ ਮਰ ਗਏ, ਲੁੱਟੇ ਗਏ, ਬਰਬਾਦ ਹੋ ਗਏ, ਕੀ ਦੁਬਾਰਾ ਕੁਆਰਾਪਣ ਮਿਲ ਜਾਵੇਗਾ? ਗੁਰੂ ਸਾਹਿਬਾਨਾਂ ਦੇ ਬਚਨ ਹਨ ਕਿ ਜਦੋਂ ਤੱਕ ਵਿਆਹ ਨਹੀਂ ਹੁੰਦਾ, ਵਿਆਹ ਦਾ ਚਾਅ ਰਹਿੰਦਾ ਹੈ ਅਤੇ ਵਿਆਹ ਹੋ ਜਾਂਦਾ ਹੈ ਤਾਂ ਫਿਰ ਰੋਂਦਾ-ਕੁਰਲਾਉਂਦਾ ਹੈ
ਇਸੇ ਪਛਤਾਵੇ ਵਿਚ ਜੀਵਨ ਗੁਜ਼ਰ ਜਾਂਦਾ ਹੈ ਅਤੇ ਮੌਤ ਆ ਜਾਂਦੀ ਹੈ ਗ੍ਰਹਿਸਥੀ ਆਦਮੀ, ਤਿਆਗੀ ਬਣਨ ਨੂੰ ਤਿਆਰ ਹੈ ਅਤੇ ਤਿਆਗੀ ਸੋਚਦਾ ਹੈ ਕਿ ਵਿਆਹ ਕਰਵਾ ਕੇ ਮੈਂ ਵੀ ਖੁਸ਼ ਰਹਿੰਦਾ ਰਾਜਸਥਾਨ ਵਿਚ ਲੋਕ ਊਠ ਦੀ ਪੂਛ ਦੇ ਸਾਰੇ ਵਾਲ ਉਤਾਰ ਕੇ ਉਸਨੂੰ ਡੰਡੇ ਵਰਗੀ ਬਣਾ ਦਿੰਦੇ ਹਨ ਤਾਂ ਕਿ ਉਹ ਪਾਣੀ ਦੀਆਂ ਬੂੰਦਾਂ ਨਾ ਮਾਰ ਸਕੇ ਇਸ ਤਰ੍ਹਾਂ ਤਿਆਗੀ ਨੂੰ ਤਾਂ ਊਠ ਦੀ ਪੂਛ ਵਰਗਾ ਹੋਣਾ ਚਾਹੀਦਾ ਹੈ ਭਾਵ ਉਸਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਵੀ ਸਤਿਸੰਗ ਵਿੱਚ ਆਓ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਯਾਦ ਵਿੱਚ ਆਓ, ਸਤਿਸੰਗ ਵਿਚ ਭਾਵਨਾ ਪਰਮਾਤਮਾ ਵੱਲ ਹੋਣੀ ਚਾਹੀਦੀ ਹੈ ਕੁਝ ਲੋਕ ਬੁਰੀ ਮੰਸ਼ਾ ਲੈ ਕੇ ਆਉਂਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ
ਕਿਉਂਕਿ ਇਹ ਬਹੁਤ ਵੱਡਾ ਗੁਨਾਹ ਹੁੰਦਾ ਹੈ ਇਸ ਤੋਂ ਤਾਂ ਚੰਗਾ ਹੈ ਕਿ ਤੁਸੀਂ ਸਤਿਸੰਗ ਵਿੱਚ ਨਾ ਆਓ ਘੱਟੋ-ਘੱਟ ਇਸ ਗੁਨਾਹ ਤੋਂ ਤਾਂ ਬਚ ਜਾਓਗੇ ਇਨਸਾਨ ਪਤਾ ਨਹੀਂ ਕਿਸ ਭੇਸ ਵਿਚ ਆਉਂਦਾ ਹੈ ਅਤੇ ਪਤਾ ਨਹੀਂ ਉਸਦਾ ਕੀ ਇਰਾਦਾ ਹੋਵੇ ਕਿਸੇ ਦੇ ਅੰਦਰ ਕੋਈ ਛਲ-ਕਪਟ ਹੈ ਤਾਂ ਹੋ ਸਕਦਾ ਹੈ ਕਿ ਬਚਨਾਂ ਨੂੰ ਸੁਣ ਕੇ ਜੇਕਰ ਉਹ ਅਮਲ ਕਰ ਲਵੇ ਤਾਂ ਉਸਦਾ ਛਲ-ਕਪਟ ਦੂਰ ਹੋ ਜਾਵੇ ਜੇਕਰ ਉਹ ਛਲੀਆ ਬਣ ਕੇ ਆਇਆ ਹੈ ਤਾਂ ਛਲੀਆ ਹੀ ਬਣਿਆ ਰਹੇਗਾ, ਦੁਖੀ ਹੁੰਦਾ ਰਹੇਗਾ, ਸੁੱਖ-ਸ਼ਾਂਤੀ ਉਸਨੂੰ ਜ਼ਿੰਦਗੀ ਵਿਚ ਕਦੇ ਨਸੀਬ ਨਹੀਂ ਹੋਵੇਗੀ ਇਸ ਲਈ ਇਨਸਾਨ ਨੂੰ ਇਨਸਾਨੀਅਤ ਦਾ ਤਿਆਗ ਨਹੀਂ ਕਰਨਾ ਚਾਹੀਦਾ ਅਤੇ ਸੱਚੇ ਦਿਲੋਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋਵੇ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.