ਖੁਦ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਅਜਿਹਾ ਸਥਾਨ ਹੁੰਦਾ ਹੈ ਜਿੱਥੇ ਮਾਲਕ ਦੇ ਨਾਮ ਦੀ ਚਰਚਾ ਹੁੰਦੀ ਹੈ, ਜਿੱਥੇ ਇਨਸਾਨ ਨੂੰ ਮਾਲਕ ਨਾਲ ਜੁੜਨ ਦਾ ਤਰੀਕਾ ਦੱਸਿਆ ਜਾਂਦਾ ਹੈ ਇਨਸਾਨ ਅੰਦਰ ਇਨਸਾਨੀਅਤ ਦਾ ਗੁਣ, ਜੋ ਅੱਜ ਦੇ ਯੁੱਗ ‘ਚ ਮਰਦਾ ਜਾ ਰਿਹਾ ਹੈ, ਉਸ ਨੂੰ ਮੁੜ ਜਿਉਂਦਾ ਕੀਤਾ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਖ਼ੁਦਗਰਜ਼, ਮਤਲਬਪ੍ਰਸਤ ਬਣ ਗਿਆ ਹੈ ਆਪਣੇ ਮਤਲਬ ਲਈ ਇਨਸਾਨ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ ਅਜਿਹੇ ਮਤਲਬਪ੍ਰਸਤੀ ਭਰੇ ਸਮੇਂ ‘ਚ ਇਨਸਾਨ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਿੰਦਾ ਕਰਨਾ ਪਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕਾਂ ਅੰਦਰ ਜਦੋਂ ਇਨਸਾਨੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਆਪਸੀ ਪਿਆਰ-ਮੁਹੱਬਤ ਵਧ ਜਾਂਦਾ ਹੈ
ਇਸ ਧਰਤੀ ‘ਤੇ ਸਵਰਗ-ਜੰਨਤ ਦੇ ਨਜ਼ਾਰੇ ਆਉਣ ਲੱਗਦੇ ਹਨ ਅਤੇ ਜਿਵੇਂ ਹੀ ਇਹ ਭਾਵਨਾ ਖ਼ਤਮ ਹੁੰਦੀ ਹੈ ਤਾਂ ਇਨਸਾਨ ਈਰਖ਼ਾ, ਨਫ਼ਰਤ ਕਰਨ ਲੱਗਦੇ ਹਨ ਅਤੇ ਤੜਫ਼ਦੇ ਹੋਏ ਬੇਚੈਨ ਰਹਿਣ ਲੱਗਦੇ ਹਨ ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਤਿਸੰਗ ਸੁਣਨਾ ਚਾਹੀਦਾ ਹੈ ਸਤਿਸੰਗ ‘ਚ ਕੋਈ ਪੈਸਾ ਨਹੀਂ ਲੱਗਦਾ, ਧਰਮ, ਜਾਤ, ਪਹਿਰਾਵਾ, ਕੰਮ-ਧੰਦਾ, ਘਰ-ਬਾਰ ਆਦਿ ਕੁਝ ਵੀ ਨਹੀਂ ਛੱਡਣਾ ਪੈਂਦਾ ਜੇਕਰ ਇਨਸਾਨ ਸਤਿਸੰਗ ਸੁਣਦੇ ਹੋਏ ਆਪਣਾ ਕੰਮ-ਧੰਦਾ ਕਰਦਾ ਹੈ ਤਾਂ ਉਸ ਨੂੰ ਕੰਮ-ਧੰਦੇ ‘ਚ ਵੀ ਲਾਭ ਹੁੰਦਾ ਹੈ ਇਸ ਲਈ ਸਤਿਸੰਗ ਸੁਣਦੇ ਹੋਏ ਤੁਸੀਂ ਆਪਣੇ ਨੇਕ ਕੰਮ, ਦੁਨਿਆਵੀ ਕੰਮ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਅਤੇ ਕੰਮ-ਧੰਦੇ ‘ਚ ਵੀ ਸਫ਼ਲਤਾ ਜ਼ਰੂਰ ਮਿਲੇਗੀ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦੇ ਨਾਮ ਨਾਲ ਕੰਮ-ਧੰਦੇ ‘ਚ ਸਫ਼ਲਤਾ ਇਸ ਲਈ ਮਿਲਦੀ ਹੈ
ਕਿਉਂਕਿ ਮਾਲਕ ਦਾ ਨਾਮ ਜਪਣ ਨਾਲ ਆਦਮੀ ਦੇ ਅੰਦਰ ਆਤਮ ਵਿਸ਼ਵਾਸ, ਆਤਮਬਲ ਆ ਜਾਂਦਾ ਹੈ ਉਸ ਆਤਮਬਲ ਦੇ ਸਹਾਰੇ ਇਨਸਾਨ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਚੁਟਕੀਆਂ ‘ਚ ਹੱਲ ਕਰ ਦਿੰਦਾ ਹੈ ਪਹਾੜ ਵਰਗੇ ਭਿਆਨਕ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦਾ ਹੈ ਕੋਈ ਵੀ ਅਜਿਹਾ ਕੰਮ ਨਹੀਂ ਰਹਿੰਦਾ, ਜਿਸ ਨੂੰ ਉਹ ਇਨਸਾਨ ਨਾ ਕਰ ਸਕਦਾ ਹੋਵੇ ਆਪ ਜੀ ਫ਼ਰਮਾਉਂਦੇ ਹਨ ਕਿ ਸਤਿਸੰਗੀ ਇਨਸਾਨ ਮਨ ਦੀ ਆਵਾਜ਼ ਨੂੰ ਪਹਿਚਾਣ ਲੈਂਦਾ ਹੈ ਜੋ ਵੀ ਬੁਰੀ ਗੱਲ, ਨੈਗੇਟਿਵ ਸੋਚ ਤੁਹਾਡੇ ਅੰਦਰ ਆਵੇਗੀ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਮਨ ਮੇਰੇ ਤੋਂ ਇਹ ਕਰਵਾ ਰਿਹਾ ਹੈ
ਜੇਕਰ ਤੁਹਾਡੇ ਤੋਂ ਜਾਣੇ-ਅਨਜਾਣੇ ‘ਚ ਕੁਝ ਗਲਤ ਹੋ ਜਾਂਦਾ ਹੈ ਤਾਂ ਇਸਦਾ ਪਛਤਾਵਾ ਇਹੀ ਹੈ ਕਿ ਤੁਸੀਂ ਉਸ ਨੂੰ ਉਸ ਦੇ ਸਾਹਮਣੇ ਕਬੂਲ ਕਰੋ, ਜਿਸ ਨੂੰ ਤੁਸੀਂ ਕੁਝ ਗਲਤ ਕਿਹਾ ਹੈ ਜਾਂ ਆਪਣੇ ਸਤਿਗੁਰੂ, ਮਾਲਕ ਦੇ ਸਾਹਮਣੇ ਆਪਣੀ ਗਲਤੀ ਕਬੂਲ ਕਰੋ ਜੇਕਰ ਇਨ੍ਹਾਂ ਦੋਵਾਂ ਹੀ ਗੱਲਾਂ ਤੋਂ ਤੁਸੀਂ ਇਨਕਾਰ ਕਰ ਦਿੰਦੇ ਹੋ ਤਾਂ ਤੁਹਾਡਾ ਮਨ ਤੁਹਾਡੇ ‘ਤੇ ਹਾਵੀ ਹੋ ਜਾਵੇਗਾ ਕੁਝ ਲੋਕ ਇਹ ਕਹਿ ਕੇ ਪਿੱਛਾ ਛੁਡਾ ਲੈਂਦੇ ਹਨ ਕਿ ਸੰਤ ਤਾਂ ਜਾਣੀਜਾਣ ਹੁੰਦੇ ਹਨ ਮੈਂ ਕਿਉਂ ਕਬੂਲ ਕਰਾਂ, ਚੱਲੋ ਉਂਝ ਹੀ ਮੁਆਫ਼ੀ ਲੈ ਲੈਂਦਾ ਹਾਂ ਤਾਂ ਇਹ ਇੱਕ ਤਰ੍ਹਾਂ ਨਾਲ ਮਨ ਦਾ ਝਾਂਸਾ ਹੈ ਕੁਝ ਕਬੂਲ ਤਾਂ ਕੀਤਾ ਪਰ ਆਪਣੇ-ਆਪ ਨੂੰ ਬਚਾ ਲਿਆ ਕਿ ਸਭ ਕੁਝ ਦੱਸਾਂਗਾ ਤਾਂ ਤੇਰੀ ਬੇਇੱਜ਼ਤੀ ਹੋਵੇਗੀ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ,
ਕਿਉਂਕਿ ਤੁਹਾਡੇ ਕਰਮ ਇੱਕ ਦਿਨ ਤੁਹਾਡੇ ਸਾਹਮਣੇ ਆਉਣਗੇ ਅਤੇ ਉਦੋਂ ਤੁਸੀਂ ਲਾਚਾਰ ਹੋ ਜਾਓਗੇ ਉਦੋਂ ਜਿਉਣਾ ਦੁੱਭਰ ਹੋ ਜਾਵੇਗਾ, ਕਿਉਂਕਿ ਪਹਿਲਾਂ ਤਾਂ ਜਾਣਦੇ ਹੀ ਨਹੀਂ ਸੀ ਕਿ ਖੁਸ਼ੀ ਕੀ ਹੁੰਦੀ ਹੈ ਪਰ ਇੱਕ ਵਾਰ ਖੁਸ਼ੀ ਆ ਕੇ ਚਲੀ ਜਾਵੇ ਤਾਂ ਜਿਉਣਾ ਦੁੱਭਰ ਹੋ ਜਾਂਦਾ ਹੈ ਇਸ ਲਈ ਹਰ ਇਨਸਾਨ ਨੂੰ ਖੁਸ਼ੀਆਂ ਮਿਲਣ, ਇਸ ਲਈ ਸਤਿਸੰਗ ‘ਚ ਆਓ ਖੁਸ਼ੀਆਂ ਬਰਕਰਾਰ ਰਹਿਣ, ਇਸ ਲਈ ਆਪਣੇ-ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.