ਸਵਾਰਥੀ ਨਾ ਬਣੇ ਇਨਸਾਨ: ਪੂਜਨੀਕ ਗੁਰੂ ਜੀ

Anmol Bachan

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਵਾਰਥੀ ਨਹੀਂ ਹੋਣਾ ਚਾਹੀਦਾ ਹੱਦ ਤੋਂ ਵੱਧ ਸਵਾਰਥੀ ਇਨਸਾਨ ਜਦੋਂ ਹੋ ਜਾਂਦਾ  ਹੈ ਤਾਂ ਉਹ ਕਦੇ ਕਿਸੇ ਦੇ ਨਾਲ ਨਹੀਂ ਰਹਿ ਸਕਦਾ ਜਦੋਂ ਉਸ ਦੇ ਹੰਕਾਰ ‘ਤੇ ਸੱਟ ਵਜਦੀ ਹੈ, ਤਾਂ ਉਸ ਨੂੰ ਕੁਝ ਵੀ ਚੰਗਾ ਨਹੀਂ ਲਗਦਾ ਜਦੋਂ ਆਪਸੀ ਵਿਚਾਰ ਮਿਲਣੇ ਬੰਦ ਹੋ ਜਾਂਦੇ ਹਨ ਤਾਂ ਜਿਹੜੀਆਂ ਥਾਵਾਂ ‘ਤੇ ਜਿਹੜੇ ਇਨਸਾਨਾਂ ਤੋਂ ਉਸ ਨੂੰ ਖੁਸ਼ੀ ਮਿਲਦੀ ਸੀ ਉਹੀ ਪਤਝੜ ਲੱਗਣ ਲੱਗਦੇ ਹਨ ਇਸ ਲਈ ਹੰਕਾਰ ਨੂੰ ਇੰਨਾ ਉੱਚਾ ਨਾ ਕਰੋ ਕਿ ਜ਼ਰਾ ਜਿੰਨੀ ਕੋਈ ਸੱਟ ਮਾਰੇ ਧੜਾਧੜ ਤੁਸੀਂ ਡਿੱਗ ਜਾਓ ਸਹਿਣਾ ਸਿਖੋ, ਆਤਮਬਲ ਹੋਵੇਗਾ ਤਾਂ ਸਹਿਣਸ਼ਕਤੀ ਆਵੇਗੀ ਆਤਮਬਲ ਤੋਂ ਬਿਨਾਂ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਤੇ ਤੁਸੀਂ ਸਹਿ ਨਹੀਂ ਸਕਦੇ, ਤੁਹਾਡੀ ਈਗੋ (ਹੰਕਾਰ) ਦਾ ਪਹਾੜ ਸਾਹਮਣੇ ਆ   ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। ਕਿ ਆਤਮਬਲ ਸਿਮਰਨ ਨਾਲ ਆਉਂਦਾ ਹੈ ਅਤੇ ਜੋ ਸਤਿਸੰਗੀ ਹੁੰਦੇ ਹਨ, ਉਨ੍ਹਾਂ ‘ਚ ਆਤਮਬਲ ਬਹੁਤ ਹੁੰਦਾ ਹੈ ਸਿਰਫ਼ ਸਤਿਸੰਗੀ ਹੋਣ ਦਾ ਠੱਪਾ ਨਹੀਂ, ਘੱਟ ਤੋਂ ਘੱਟ ਸਵੇਰੇ-ਸ਼ਾਮ ਅੱਧਾ-2 ਘੰਟਾ ਸਿਮਰਨ ਕਰੋ। ਸੇਵਾ ਕਰੋ।  Anmol Bachan

ਤੁਹਾਡਾ ਜੋ ਅਤਾਮਬਲ ਡਿੱਗ ਗਿਆ ਹੈ ਉਹ ਬੁਲੰਦੀਆਂ ‘ਤੇ ਆ ਜਾਵੇਗਾ ਅਤੇ ਜੋ ਜ਼ਰਾ-ਜ਼ਰਾ ਜਿੰਨੀ ਗੱਲ ਤੁਹਾਨੂੰ ਕਸ਼ਟ ਦਿੰਦੀ ਹੈ, ਉਸ ਦਾ ਤੁਹਾਨੂੰ ਕੋਈ ਅਸਰ ਨਹੀਂ ਹੋਵੇਗਾ ਆਪ ਜੀ ਨੇ ਫ਼ਰਮਾਇਆ ਕਿ ਆਤਮਵਿਸ਼ਵਾਸੀ ਬਣੋ, ਹਥਿਆਰ ਸੁੱਟਣਾ ਕੋਈ ਮਰਦਾਨਗੀ ਨਹੀਂ ਆਪਣੇ ਆਪ ਨੂੰ ਇਨਸਾਨੀਅਤ ਦੇ ਜਜ਼ਬੇ ਨਾਲ ਬੁਲੰਦ ਕਰ ਲਓ ਉਸ ਲਈ ਨਾ ਕੋਈ ਪੈਸਾ ਦੇਣ ਦੀ ਲੋੜ ਹੈ, ਬਸ ਚੁੱਪਚਾਪ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਤੇ ਸੇਵਾ ਕਰੋ ਤੁਸੀਂ ਆਤਮਬਲ ਨਾਲ ਬੁਲੰਦ ਹੋ ਜਾਵੋਗੇ ਤੁਹਾਨੂੰ ਗੱਲ-ਗੱਲ ‘ਤੇ ਗੁੱਸਾ ਨਹੀਂ ਆਵੇਗਾ ਜ਼ਿੰਦਗੀ ‘ਚ ਜੋ ਲੋਕ ਸਹਿ ਜਾਂਦੇ ਹਨ, ਬਹੁਤ ਕੁਝ ਪ੍ਰਾਪਤ ਕਰ ਜਾਂਦੇ ਹਨ ਤੇ ਜਿਨ੍ਹਾਂ ਨੂੰ ਕੁਝ ਸਹਿਣਾ ਨਹੀਂ ਆਉਂਦਾ ਉਹ ਸਭ ਕੁਝ ਖਾ ਜਾਂਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਪੱਥਰ ਨੂੰ ਜਿੰਨੇ ਵਧੀਆ ਢੰਗ ਨਾਲ ਤਰਾਸ਼ਿਆ ਜਾਂਦਾ ਹੈ, ਓਨਾ ਹੀ ਉਸ ਦਾ ਮੁੱਲ ਵਧ ਜਾਂਦਾ ਹੈ। Anmol Bachan

ਇਸ ਲਈ ਗੱਲ-ਗੱਲ ‘ਤੇ ਗੁੱਸਾ ਨਾ ਕਰੋ ਕੋਈ ਕੁਝ ਕਹਿ ਦਿੰਦਾ ਹੈ ਇਹ ਤਾਂ ਪੱਥਰ ‘ਤੇ ਛੈਣੀ-ਹਥੌੜਾ ਪੈਣ ਵਾਲੀ ਗੱਲ ਹੈ ਜੇਕਰ ਤੁਸੀਂ ਸਹਿਣਾ ਸਿੱਖ ਜਾਓ ਤਾਂ ਹੀਰੇ ਬਣ ਜਾਵੋਗੇ ਆਪਣੇ ਵਿਚਾਰਾਂ ‘ਤੇ ਕਾਬੂ ਪਾਉਣਾ ਸਿੱਖ ਜਾਵੋਗੇ ਤਾਂ ਤੁਹਾਨੂੰ ਕੋਈ ਤਕਲੀਫ਼ ਨਹੀਂ ਰਹੇਗੀ ਕਹਿੰਦੇ ਹਨ ਕਿ ਸੋਨਾ ਅੱਗ ‘ਚੋਂ ਨਿਕਲ ਕੇ ਹੋਰ ਚਮਕ ਜਾਂਦਾ ਹੈ ਭਗਤ ਨੂੰ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾਂ ਪਰੇਸ਼ਾਨੀਆਂ ਤੋਂ ਨਿਕਲ ਕੇ ਉਹ ਖੁਸ਼ੀਆਂ ਲੈਂਦਾ ਹੈ, ਉਸ ਦੀ ਜ਼ਿੰਦਗੀ ‘ਚ ਬਹਾਰਾਂ ਆ ਜਾਂਦੀਆਂ ਹਨ ਉਸ ਦਾ ਦਿਲੋ-ਦਿਮਾਗ ਫ਼ਰੈੱਸ਼ ਹੋ ਜਾਂਦਾ ਹੈ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਹ ਪਾਠ ਪੜ੍ਹਾਇਆ ਜੋ ਲੋਕ ਸਿਖਦੇ ਹਨ, ਬਚਨ ਮੰਨਦੇ ਹਨ ਉਨ੍ਹਾਂ ਨੂੰ ਹੀ ਮਾਲਕ ਦੀਆਂ ਖੁਸ਼ੀਆਂ ਮਿਲਦੀਆਂ ਹਨ।

ਆਪ ਜੀ ਨੇ ਫ਼ਰਮਾਇਆ ਕਿ ਸੱਚੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਬਣਾਇਆ ਸਾਰੇ ਧਰਮਾਂ ਦਾ ਇੱਕ ਅਜਿਹਾ ਮੁਕਾਮ ਜੋ ਅਨਾਮੀ ‘ਚ ਵੀ ਹੈ ਉਸ ਦਾ ਰੂਪ ਇੱਥੇ ਦੇ ਦਿੱਤਾ ਫ਼ਰਕ ਇੰਨਾ ਹੈ ਕਿ ਜੋ ਆਪਣੇ ਮਾਲਕ ਦੇ ਲਾਇਕ ਨਿਗਾਹ ਬਣਾ ਲੈਂਦੇ ਹਨ ਅਸਲ ‘ਚ ਉਨ੍ਹਾਂ ਨੂੰ ਇੱਥੇ ਅਨਾਮੀ ਨਜਰ ਆ ਜਾਂਦਾ ਹੈ ਜੋ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ਦੀ ਗੰਦਗੀ ਨਾਲ ਭਰੇ ਹੋਏ ਹਨ ਉਨ੍ਹਾਂ ਨੂੰ ਇੱਥੇ ਅਨਾਮੀ ਨਜ਼ਰ ਨਹੀਂ ਆਉਂਦਾ ਜਿਹੋ ਜਿਹੀ ਸ਼ਰਧਾ ਭਾਵਨਾ ਇਨਸਾਨ ਰੱਖਦਾ ਹੈ ਉਸ ਨੂੰ ਵੈਸਾ ਹੀ ਫ਼ਲ ਮਿਲਦਾ ਹੈ।

ਜੋ ਖੁਦਗਰਜ਼, ਸਵਾਰਥੀ ਹੁੰਦੇ ਹਨ, ਉਨ੍ਹਾਂ ਨੂੰ ਅਨਾਮੀ ਨਜਰ ਨਹੀਂ ਆਉਂਦੀ, ਮਾਲਕ ਦਾ ਪ੍ਰਤੱਖ ਨੂਰੀ ਸਵਰੂਪ ਨਜ਼ਰ ਨਹੀਂ ਆਉਂਦਾ ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾ ਦੇ ਦਿਲੋ-ਦਿਮਾਗ ਦਾ ਸੀਸ਼ਾ ਸਾਫ਼ ਹੋ ਜਾਂਦਾ ਹੈ, ਇੱਥੇ ਉਥੇ ਅੰਦਰ-ਬਾਹਰ ਇੱਕ ਸਮਾਨ, ਕਣ-ਕਣ ‘ਚ ਮਾਲਕ ਨਜ਼ਰ ਆਉਣ ਲਗਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here