ਹਰ ਸਾਲ ਗਰਮੀ ਦੇ ਮੌਸਮ ’ਚ ਪੰਛੀਆਂ ਦੀ ਜਿੰਦ-ਜਾਨ ਬਚਾਉਣ ’ਚ ਆਪਣਾ ਪੂਰਾ ਵਾਹ ਲਾ ਰਹੀ ਹੈ ਮਲੋਟ ਦੀ ਸਾਧ-ਸੰਗਤ

Malout News
ਹਰ ਸਾਲ ਗਰਮੀ ਦੇ ਮੌਸਮ ’ਚ ਪੰਛੀਆਂ ਦੀ ਜਿੰਦ-ਜਾਨ ਬਚਾਉਣ ’ਚ ਆਪਣਾ ਪੂਰਾ ਵਾਹ ਲਾ ਰਹੀ ਹੈ ਮਲੋਟ ਦੀ ਸਾਧ-ਸੰਗਤ

ਜੋਨ ਨੰਬਰ 6, ਮਲੋਟ ਦੀ ਸਾਧ-ਸੰਗਤ ਨੇ ਪੰਛੀਆਂ ਲਈ ਕੀਤਾ ਠੰਢੇ ਪਾਣੀ ਤੇ ਚੋਗੇ ਦਾ ਪ੍ਰਬੰਧ | Malout News

  • ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਤੇ 85 ਮੈਂਬਰ ਪੰਜਾਬ ਸਤੀਸ਼ ਹਾਂਡਾ ਨੇ ਕਟੋਰੇ ਵੰਡ ਤੇ ਟੰਗ ਕੇ ਕੀਤੀ ਸ਼ੁਰੂਆਤ
  • ਬਲਾਕ ਮਲੋਟ ਦੀ ਸਾਧ-ਸੰਗਤ ਨੇ ਪਿਛਲੇ 3 ਸਾਲਾਂ ’ਚ 1275 ਮਿੱਟੀ ਦੇ ਪਾਣੀ ਵਾਲੇ ਕਟੋਰੇ ਟੰਗੇ ਤੇ ਵੰਡੇ

Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਚੋਂ 42ਵਾਂ ਮਾਨਵਤਾ ਭਲਾਈ ਕਾਰਜ ‘ਪੰਛੀਆਂ ਦਾ ਪਾਲਣ ਪੋਸ਼ਣ’ ਤਹਿਤ ਪਿਛਲੇ ਕਈ ਸਾਲਾਂ ਤੋਂ ਗਰਮੀ ਦੇ ਮੌਸਮ ’ਚ ਪੰਛੀਆਂ ਦੀ ਜਿੰਦ ਜਾਨ ਬਚਾਉਣ ਲਈ ਆਪਣਾ ਪੂਰਾ ਵਾਹ ਲਾ ਰਹੀ ਹੈ। ਸਾਧ-ਸੰਗਤ ਜਿੱਥੇ ਗਰਮੀ ਦੇ ਮੌਸਮ ’ਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਦੀ ਹੈ ਓਥੇ ਨਾਲ-ਨਾਲ ਚੋਗੇ ਦਾ ਵੀ ਪ੍ਰਬੰਧ ਕਰਦੀ ਹੈ ਤਾਂ ਜੋ ਕੋਈ ਵੀ ਪੰਛੀ ਗਰਮੀ ਦੌਰਾਨ ਪਿਆਸਾ ਤੇ ਭੁੱਖਾ ਨਾ ਰਹੇ।

ਇਹ ਖਬਰ ਵੀ ਪੜ੍ਹੋ : Sirsa Cleanliness Campaign: ਸ਼ਾਹ ਸਤਿਨਾਮ ਜੀ ਮਾਰਗ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

ਇਸੇ ਕੜੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 6 ਦੀ ਸਮੂਹ ਸਾਧ-ਸੰਗਤ ਵੱਲੋਂ ਸਥਾਨਕ ਚੰਦਰ ਮਾਡਲ ਹਾਈ ਸਕੂਲ ਵਿਖੇ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡਣ ਤੇ ਟੰਗਣ ਦੀ ਸ਼ੁਰੂਆਤ ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਸੁਥਾਰ ਤੇ 85 ਮੈਂਬਰ ਪੰਜਾਬ ਸਤੀਸ਼ ਹਾਂਡਾ ਨੇ ਕੀਤੀ। ਜਾਣਕਾਰੀ ਦਿੰਦਿਆਂ ਜੋਨ ਨੰਬਰ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਤੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪੰਛੀਆਂ ਨੂੰ ਭੁੱਖ ਤੇ ਪਿਆਸ ਤੋਂ ਬਚਾਉਣ ਲਈ ਚੰਦਰ ਮਾਡਲ ਹਾਈ ਸਕੂਲ ’ਚ 105 ਪਾਣੀ ਵਾਲੇ ਕਟੋਰੇ ਤੇ ਚੋਗਾ ਵੰਡਿਆ ਗਿਆ ਹੈ।

Malout News

ਇਸ ਮੌਕੇ ਜੋਨ ਨੰਬਰ 6 ਦੀ ਪ੍ਰੇਮੀ ਸੰਮਤੀ ਦੇ ਤੋਂ ਇਲਾਵਾ ਜੋਨ 6 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਜਸਵਿੰਦਰ ਸਿੰਘ ਇੰਸਾਂ (ਜੱਸਾ), ਧਰਮਵੀਰ ਇੰਸਾਂ, ਗਗਨਦੀਪ ਇੰਸਾਂ, ਸੋਨੂੰ ਮਿਗਲਾਣੀ ਇੰਸਾਂ, ਗੁਰਿੰਦਰ ਜੁਨੇਜਾ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ (ਦੀਪੂ), ਭੈਣਾਂ ’ਚੋਂ ਨਗਮਾ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਰਜਨੀ ਇੰਸਾਂ, ਗੁੱਡੀ ਇੰਸਾਂ, ਊਸ਼ਾ ਇੰਸਾਂ ਤੋਂ ਇਲਾਵਾ ਸੇਵਾਦਾਰ ਪ੍ਰਦੀਪ ਇੰਸਾਂ, ਸ਼ਕੁੰਤਲਾ ਇੰਸਾਂ, ਪੂਜਾ ਇੰਸਾਂ, ਪ੍ਰੇਮਵਤੀ ਇੰਸਾਂ, ਵਿੱਦਿਆ ਇੰਸਾਂ, ਕਵਿਤਾ ਇੰਸਾਂ, ਸੱਤਿਆ ਇੰਸਾਂ, ਨਿਸ਼ਾ ਇੰਸਾਂ, ਸੀਤਾ ਇੰਸਾਂ, ਸੁਨੀਤਾ ਇੰਸਾਂ, ਮੀਨੂੰ ਇੰਸਾਂ, ਸੁਨੀਤਾ ਇੰਸਾਂ, ਸੰਜੋਲੀ ਇੰਸਾਂ, ਸ਼ੀਤਲਾ ਇੰਸਾਂ, ਮਤਲੇਸ਼ ਇੰਸਾਂ, ਰਾਧਾ ਇੰਸਾਂ, ਸੁਮਨ ਇੰਸਾਂ, ਰਾਣੀ ਇੰਸਾਂ ਆਦਿ ਮੌਜ਼ੂਦ ਸਨ। Malout News

ਪੰਛੀਆਂ ਲਈ ਠੰਢੇ ਪਾਣੀ ਤੇ ਚੋਗੇ ਦਾ ਪ੍ਰਬੰਧ ਕਰਨਾ ਬਹੁਤ ਹੀ ਵਧੀਆ ਉਪਰਾਲਾ : ਪ੍ਰਿੰਸੀਪਲ ਸੁਥਾਰ

ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਕਿਹਾ ਕਿ ਸਾਨੂੰ ਸਭ ਨੂੰ ਸੇਵਾਦਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਹਰ ਇੱਕ ਘਰ ’ਚ ਜਿਨ੍ਹਾਂ ਘਰਾਂ ’ਚ ਦਰੱਖਤ ਲੱਗੇ ਹੋਏ ਹਨ ਓਥੇ ਕਟੋਰੇ ਟੰਗਣੇ ਚਾਹੀਦੇ ਹਨ, ਛੱਤਾਂ ’ਤੇ ਵੀ ਕਟੋਰੇ ਰੱਖ ਕੇ ਤੇ ਚੋਗਾ ਰੱਖਣਾ ਚਾਹੀਦਾ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਵਾਤਾਵਰਨ ’ਚ ਸੁਧਾਰ ਕਰਨਾ ਹੈ ਤਾਂ ਸਾਰੇ ਇੱਕ-ਇੱਕ ਜਾਂ ਦੋ-ਦੋ ਦਰੱਖਤ ਵੀ ਲਗਾਈਏ ਤਾਂ ਜੋ ਵਾਤਾਵਰਨ ’ਚ ਸੁਧਾਰ ਹੋ ਸਕੇ।

ਸੇਵਾ ਕਾਰਜਾਂ ’ਚ ਸਾਧ-ਸੰਗਤ ਦੇ ਅੱਗੇ ਵਧਣ ’ਤੇ ਕੀਤਾ ਪੂਜਨੀਕ ਗੁਰੂ ਜੀ ਦਾ ਧੰਨਵਾਦ: 85 ਮੈਂਬਰਜ਼ ਪੰਜਾਬ

85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ ਤੇ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਮਲੋਟ ਦੀ ਸਾਧ-ਸੰਗਤ ਦੁਆਰਾ ‘ਪੰਛੀ ਉਦਾਰ ਮੁਹਿੰਮ’ ’ਚ ਦਿੱਤੇ ਯੋਗਦਾਨ ਦੀ ਗੱਲ ਕਰੀਏ ਤਾਂ ਸਾਧ-ਸੰਗਤ ਨੇ ਸਾਲ 2022 ’ਚ 320, ਸਾਲ 2023 ’ਚ 461 ਤੇ ਸਾਲ 2024 ’ਚ 494 ਦੇ ਕਰੀਬ ਕੁੱਲ 1275 ਮਿੱਟੀ ਦੇ ਪਾਣੀ ਵਾਲੇ ਕਟੋਰੇ ਟੰਗੇ ਤੇ ਵੰਡੇ ਗਏ ਹਨ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਪ੍ਰੇਰਣਾ ਨਾਲ ਮਾਨਵਤਾ ਦੀ ਸੇਵਾ ’ਚ ਸਾਧ-ਸੰਗਤ ਅੱਗੇ ਵਧ ਰਹੀ ਹੈ।