ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੱਤਰਕਾਰ ਰੇਸ਼ਮਾ ਇੰਸਾਂ ਨਹੀਂ ਰਹੇ

Resham Insan

ਡੱਬਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ 85 ਮੈਂਬਰ ਤੇ ਹਿਮਾਚਲ ਪ੍ਰਦੇਸ਼ ਤੋਂ ‘ਸੱਚ ਕਹੂੰ’ ਪ੍ਰਤੀਨਿਧੀ ਰੇਸ਼ਮਾ ਇੰਸਾਂ ਸ਼ੁੱਕਰਵਾਰ ਨੂੰ ਆਪਣੀ ਸੁਆਸਾਂ ਰੂਪੀ ਪੂਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੀ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਰੇਸ਼ਮਾ ਇੰਸਾਂ ਦੀ ਆਤਮਿਕ ਸ਼ਾਂਤੀ ਲਈ ‘ਸੱਚ ਕਹੂੰ’ ਮੁੱਖ ਦਫ਼ਤਰ ਵਿੱਚ ਦੋ ਮਿੰਟਾਂ ਦਾ ਮੌਨ ਰੱਖਿਆ ਗਿਆ।

‘ਸੱਚ ਕਹੂੰ’ ਹਿੰਦੀ ਅਖਬਾਰ ਦੇ ਸੰਪਾਦਕ ਪਰਕਾਸ਼ ਸਿੰਘ ਇੰਸਾਂ ਤੇ ‘ਸੱਚ ਕਹੂੰ’ ਪੰਜਾਬੀ ਸੰਪਾਦਕ ਤਿਲਕ ਰਾਜ ਇੰਸਾਂ ਸਮੇਤ ਸਮੂਹ ‘ਸੱਚ ਕਹੂੰ’ ਸਟਾਫ਼ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਰੇਸ਼ਮਾ ਇੰਸਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਤੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਦੁੱਖ ਸਹਿਣ ਕਰਨ ਦਾ ਬਲ ਪ੍ਰਦਾਨ ਕਰਨ। (Resham Insan)

‘ਸੱਚ ਕਹੂੰ’ ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦੇ ਹੋਏ ਰੇਸ਼ਮਾ ਇੰਸਾਂ ਮਾਨਵਤਾ ਭਲਾਈ ਕਾਰਜ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ’ਤੇ ਉਨ੍ਹਾਂ ਮੀਡੀਆ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਰੇਸ਼ਮਾ ਇੰਸਾਂ ਦੇ ਸਮਾਜ ਸੇਵੀ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। (Resham Insan)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here