SA Vs PAK ਪਾਕਿਸਤਾਨ ਦਾ ਸਕੋਰ 151/5
ਚੇਨਈ । SA Vs PAK ਵਿਸ਼ਵ ਕੱਪ 2023 ‘ਚ ਅੱਜ ਦਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਦੇ ਚੇਪੌਕ ਮੈਦਾਨ ‘ਤੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਪਾਕਿਸਤਾਨ ਨੇ 30 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾ ਲਈਆਂ ਹਨ। ਸਾਊਦ ਸ਼ਕੀਲ ਅਤੇ ਸ਼ਾਦਾਬ ਖਾਨ ਕਰੀਜ਼ ‘ਤੇ ਹਨ। ਬਾਬਰ ਆਪਣਾ ਅਰਧ ਸੈਂਕੜਾ (50) ਪੂਰਾ ਕਰਨ ਤੋਂ ਬਾਅਦ ਆਊਟ ਹੋ ਗਏ। ਪਾਕਿਸਤਾਨ ਦੀ ਪਾਰੀ ਲੜਖੜਾ ਗਈ ਹੈ। ਪਾਕਿਸਤਾਨ ਦੇ 5 ਬੱਲੇਬਾਜ਼ ਆਊਟ ਹੋ ਗਏ ਹਨ। ਸਾਊਦ ਸ਼ਕੀਲ ਅਤੇ ਸ਼ਾਦਾਬ ਖਾਨ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਦੀਵਾਲੀ ’ਤੇ ਪਟਾਕੇ ਚਲਾਉਣ ਨੂੰ ਲੈ ਕੇ ਸਰਕਾਰ ਨੇ ਸਮਾਂ ਕੀਤਾ ਤੈਅ, ਜਾਣੋ ਵਜ੍ਹਾ
ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਪਹਿਲੇ ਓਵਰ ਤੋਂ ਹੀ ਪਾਕਿ ਬੱਲੇਬਾਜਾਂ ’ਤੇ ਦਬਾਅ ਬਣਾ ਕੇ ਰੱਖਿਆ। ਮਾਰਕੋ ਜੈਨਸਨ ਨੇ ਪਹਿਲਾ ਓਵਰ ਮੇਡਨ ਸੁੱਟਿਆ। ਯੈਨਸਨ ਨੇ ਪੰਜਵੇਂ ਓਵਰ ਵਿੱਚ ਅਬਦੁੱਲਾ ਸ਼ਫੀਕ ਦਾ ਵਿਕਟ ਲਿਆ। ਉਦੋਂ ਪਾਕਿਸਤਾਨ ਦਾ ਸਕੋਰ ਸਿਰਫ਼ 20 ਦੌੜਾਂ ਸੀ। 7ਵੇਂ ਓਵਰ ਵਿੱਚ ਜਾਨਸਨ ਨੇ ਇਮਾਮ-ਉਲ-ਹੱਕ ਨੂੰ ਵੀ ਪੈਵੇਲੀਅਨ ਭੇਜਿਆ। ਪਾਕਿਸਤਾਨ ਨੇ ਪਾਵਰਪਲੇ ਦੇ 10 ਓਵਰਾਂ ਵਿੱਚ 2 ਵਿਕਟਾਂ ਗੁਆ ਦਿੱਤੀਆਂ ਅਤੇ 58 ਦੌੜਾਂ ਹੀ ਬਣਾ ਸਕੀ।