ਰੂਸ ਦੇ ਮੁਸ਼ਕਲ ਰਸਤੇ
ਰੂਸ-ਯੂਕਰੇਨ (Russia-Ukraine) ਜੰਗ ਪੰਜਵੇਂ ਦਿਨ ’ਚ ਪਹੁੰਚ ਗਈ ਹੈ ਦੋਵੇਂ ਧਿਰਾਂ ਪਿੱਛੇ ਹਟਣ ਲਈ ਤਿਆਰ ਨਹੀਂ ਰੂਸੀ ਹਮਲੇ ਕਾਰਨ ਯੂਕਰੇਨ ਦੀ ਭਾਰੀ ਬਰਬਾਦੀ ਹੋ ਰਹੀ ਹੈ ਪਰ ਜਿਸ ਤਰ੍ਹਾਂ ਯੂਕਰੇਨੀ ਜਨਤਾ ਵੀ ਜੰਗ ਦੇ ਮੈਦਾਨ ’ਚ ਆ ਡਟੀ ਹੈ ਉਸ ਦੇ ਮੁਤਾਬਕ ਰੂਸ ਲਈ ਜੰਗ ਦਾ ਰਸਤਾ ਸੌਖਾ ਨਹੀਂ ਇੱਥੋਂ ਤੱਕ ਕਿ ਰੂਸ ਅੰਦਰ ਖੁਦ ਰੂਸੀਆਂ ਨੇ ਵੀ ਜੰਗ ਵਿਰੁੱਧ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ ਰੂਸ ਨੂੰ ਸੰਯੁਕਤ ਰਾਸ਼ਟਰ ’ਚ ਵੀ ਸਿਧਾਂਤਕ ਹਮਾਇਤ ਮਿਲਦੀ ਨਜ਼ਰ ਨਹੀਂ ਆ ਰਹੀ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ’ਚ ਵੋਟਿੰਗ ’ਚ ਹਿੱਸਾ ਨਾ ਲੈ ਕੇ ਰੂਸ ਲਈ ਕੋਈ ਮੁਸ਼ਕਲ ਪੈਦਾ ਨਹੀਂ ਕੀਤੀ ਪਰ ਭਾਰਤ ਸਰਕਾਰ ਨੇ ਅਮਨ-ਅਮਾਨ ਤੇ ਸੁਰੱਖਿਆ ਨੂੰ ਦੁਨੀਆ ਦੀ ਜ਼ਰੂਰਤ ਦੱਸ ਕੇ ਰੂਸੀ ਹਮਲੇ ਦੀ ਹਮਾਇਤ ਤੋਂ ਵੀ ਪਾਸਾ ਵੱਟ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਪਹਿਲਾਂ ਹਮਲਾ ਨਹੀਂ ਕੀਤਾ ਤੇ ਸਾਰੀ ਦੁਨੀਆ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਸਿੱਧੇ ਸ਼ਬਦਾਂ ’ਚ ਭਾਰਤ ਯੂਕਰੇਨ ’ਚ ਹੋ ਰਹੀ ਹਿੰਸਾ ਤੋਂ ਚਿੰਤਿਤ ਹੈ।
ਭਾਰਤ ਸਰਕਾਰ ਨੇ ਕੂਟਨੀਤਿਕ ਮੋਰਚੇ ’ਤੇ ਵਿਚਾਲੜਾ ਰਾਹ ਚੁਣਿਆ ਹੈ ਜਿਸ ਤੋਂ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਰੂਸੀ ਹਮਲੇ ਨੂੰ ਵੱਡੇ ਪੱਧਰ ’ਤੇ ਹਮਾਇਤ ਮਿਲਣ ਦੀ ਆਸ ਘੱਟ ਹੈ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਪੱਬੇਪੱਖੀ ਵਿਚਾਰਕ ਵੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਵਿਚਾਰਾਂ ਤੇ ਮੌਜੂਦਾ ਹਮਲੇ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ ਅਸਲ ’ਚ ਰੂਸ ਦੇ ਇਸ ਹਮਲੇ ਨੇ ਅਮਰੀਕਾ ਦੇ ਵੀ ਘਸਮਾਨ ’ਤੇ ਇਰਾਕ ’ਚ ਹਮਲਿਆਂ ਦੀ ਵੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਇਤਿਹਾਸਕਾਰ ਇਸ ਗੱਲ ’ਤੇ ਖੜੇ੍ਹ ਹਨ ਕਿ ਦੁਨੀਆ ਦੇ ਤਾਕਤਵਰ ਆਪਣੀ ਤਾਕਤ ਦੇ ਤਜ਼ਰਬੇ ’ਤੇ ਪ੍ਰਗਟਾਵੇ ਲਈ ਫੌਜੀ ਕਾਰਵਾਈਆਂ ਨਾਲ ਮਨੁੱਖਤਾ ਦੀ ਬਰਬਾਦੀ ਨੂੰ ਅੰਜ਼ਾਮ ਦੇ ਰਹੇ ਹਨ ਇਤਹਾਸਕਾਰ ਅਮਰੀਕਾ ਦੇ ਇਰਾਕ ’ਤੇ ਹਮਲੇ ਵਾਂਗ ਹੀ ਅਫ਼ਗਾਨਿਸਤਾਨ ’ਚ ਸੋਵੀਅਤ ਸੰਘ ਦੀ ਕਾਰਵਾਈ ’ਤੇ ਵੀ ਉਂਗਲ ਕਰ ਰਹੇ ਹਨ ਰੂਸ ਯੂਕਰੇਨ ’ਚ ਜੰਗ ਨੂੰ ਕਦੋਂ ਬੰਦ ਕਰਦਾ ਹੈ, ਇਹ ਤਾਂ ਅਜੇ ਸਮੇਂ ਦੀ ਬੁੱਕਲ ’ਚ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਜੰਗ ਦੀ ਤਬਾਹੀ ਤਾਕਤਵਰ ਮੁਲਕਾਂ ਤੇ ਇੱਕ ਹੋਰ ਦਾਗ ਛੱਡ ਜਾਵੇਗੀ।
ਜੇਕਰ ਇਸ ਨੇ ਤੀਜੀ ਜੰਗ ਦਾ ਰੂਪ ਧਾਰਨ ਕਰ ਲਿਆ ਤਾਂ ਇਸ ਦੇ ਨੁਕਸਾਨ ਦਾ ਅੰਦਾਜ਼ਾ ਲਾਉਣ ਦੀ ਕਲਪਨਾ ਕਰਨੀ ਵੀ ਔਖੀ ਹੋਵੇਗੀ ਅਮਰੀਕਾ ਹੋਵੇ ਜਾਂ ਰੂਸ ਤਾਕਤਵਰ ਮੁਲਕ ਆਪਣੇ ਸ਼ਕਤੀ ਸੰਤੁਲਨ ਦੇ ਯਤਨ ਮਨੱੁਖਤਾ ਲਈ ਵੱਡੀਆਂ ਚੁਣੌਤੀਆਂ ਬਣ ਰਹੇ ਹਨ ਪਰ ਇਹ ਚੰਗੀ ਗੱਲ ਹੈ ਕਿ ਪਹਿਲੀ ਵਾਰ ਇਹਨਾਂ ਤਾਕਤਵਰ ਮੁਲਕਾਂ ਦੇ ਹਮਾਇਤੀ ਮੁਲਕ ਹਿੰਸਾ ਦੀ ਤਬਾਹੀ ਨੂੰ ਹਮਾਇਤ ਤੋਂ ਪਾਸਾ ਵੱਟਣ ਦੇ ਨਾਲ ਨਾਲ ਅਮਲ ਅਮਾਨ ’ਤੇ ਜ਼ੋਰ ਦੇ ਰਹੇ ਹਨ ਤਾਕਤਵਰ ਮੁਲਕਾਂ ਨੂੰ ਇਸ ਗੱਲ ’ਤੇ ਗੌਰ ਕਰ ਲੈਣੀ ਚਾਹੀਦੀ ਹੈ ਕਿ ਜੇਕਰ ਜੰਗ ਅੱਗੇ ਵਧੀ ਤਾਂ ਅਮਨ ਅਮਾਨ ਦੀ ਸਥਾਪਨਾ ਲਈ ਬਣਾਈਆਂ ਸੰਯੁਕਤ ਰਾਸ਼ਟਰ ਤੇ ਸੁਰੱਖਿਆ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਬੇਮਾਅਨਾ ਹੋ ਜਾਣਗੀਆਂ ਜਿਨ੍ਹਾਂ ਦੇ ਉਹ ਸਰਗਰਮ ਮੈਂਬਰ ਹਨ ਜੰਗ ਰੋਕਣ ਵਾਲੀਆਂ ਸੰਸਥਾਵਾਂ ’ਚ ਬੈਠੇ ਮੁਲਕਾਂ ਦਾ ਜੰਗ ਛੇੜਨਾ ਸੰਯੁਕਤ ਰਾਸ਼ਟਰ ਦੀ ਬੁਨਿਆਦ ਦੇ ਹੀ ਉਲਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ