ਚਿੰਤਾ ਵਧਾਉਂਦੀ ਰੂਸ-ਪਾਕਿ ਜੁਗਲਬੰਦੀ
ਭਾਰਤ ਦੇ ਪਰੰਪਰਾਗਤ ਦੋਸਤ ਰੂਸ ਨੇ ਪਾਕਿਸਤਾਨ ਦੇ ਨਾਲ 2.25 ਬਿਲੀਅਨ ਡਾਲਰ ਦੇ ‘ਪਾਕਿ ਸਟੀਮ ਕੁਦਰਤੀ ਗੈਸ ਪਾਈਪਲਾਈਨ’ ਨਿਰਮਾਣ ਸਬੰਧੀ ਸਮਝੌਤੇ ’ਤੇ ਦਸਤਖਤ ਕਰਕੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ ਪਿਛਲੇ ਦਿਨੀਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪਾਕਿ ਦੌਰੇ ਦੌਰਾਨ ਪਾਕਿਸਤਾਨ ਨੂੰ ਊਰਜਾ ਦੇ ਖੇਤਰ ’ਚ ਸਹਿਯੋਗ ਦਾ ਭਰੋਸਾ ਦਿੱਤਾ ਸੀ ਸਮਝੌਤਾ ਉਸੇ ਭਰੋਸੇ ਦਾ ਨਤੀਜਾ ਹੈ ਕਿਹਾ ਜਾ ਰਿਹਾ ਹੈ ਕਿ ਪਾਈਪਲਾਈਨ ਦੀ ਨੀਂਹ ਰੱਖਣ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਛੇਤੀ ਹੀ ਪਾਕਿਸਤਾਨ ਆ ਸਕਦੇ ਹਨ।
ਦੁਵੱਲੇ ਤੇ ਰਣਨੀਤਿਕ ਸਬੰਧਾਂ ਦੇ ਰੂਪ ਨਾਲ ਅਹਿਮ ਇਸ ਸਮਝੌਤੇ ਦੇ ਅਧੀਨ ਰੂਸ ਦੇ ਕਸੂਰ ਸ਼ਹਿਰ ਤੋਂ ਪਾਕਿਸਤਾਨ ਦੇ ਕਰਾਚੀ ਤੱਕ ਪਾਈਪਲਾਈਨ ਵਿਛਾਈ ਜਾਵੇਗੀ 1,122 ਕਿਲੋਮੀਟਰ ਲੰਮੀ ਇਸ ਪਾਈਪਲਾਈਨ ਨੂੰ ਵਿਛਾਉਣ ’ਤੇ 2.25 ਬਿਲੀਅਨ ਡਾਲਰ ਦੇ ਖਰਚ ਦਾ ਅਨੁਮਾਨ ਹੈ ਖਰਚ ਦਾ 74 ਫੀਸਦੀ ਹਿੱਸਾ ਪਾਕਿਸਤਾਨ ਖ਼ਰਚ ਕਰੇਗਾ ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਦੇ ਪੂੁਰੇ ਹੋਣ ’ਤੇ ਪਾਕਿਸਤਾਨ ਨੂੰ ਸਾਲਾਨਾ 12.4 ਬਿਲੀਅਨ ਕਊਬਿਕ ਮੀਟਰ ਕੁਦਰਤੀ ਗੈਸ ਮੁਹੱਈਆ ਹੋਵੇਗੀ, ਜੋ ਉਸ ਦੀਆਂ ਊਰਜਾ ਲੋੜਾਂ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕੇਗੀ ਪਾਕਿਸਤਾਨ ਹੁਣ ਤੱਕ ਲਿਕਵਿਡ ਨੈਚੁਰਲ ਗੈਸ (ਐਲਐਨਜੀ) ਦੇ ਆਯਾਤ ’ਤੇ ਨਿਰਭਰ ਸੀ।
ਪਿਛਲੇ ਕੁਝ ਸਮੇਂ ਤੋਂ ਰੂਸ ਜਿਸ ਤਰ੍ਹਾਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਚੀਨ ਤੇ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾ ਰਿਹਾ ਹੈ, ਉਸ ਨਾਲ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਵਧਣ ਲੱਗੀਆਂ ਹਨ ਰੂਸ ਦੀ ਬਦਲਦੀ ਰਣਨੀਤੀ ਲਈ ਇੱਥੇ ਇੱਕ ਪਾਸੇ ਸੰਸਾਰਕ ਹਾਲਾਤ ਤਾਂ?ਜਿੰਮੇਵਾਰ ਹਨ, ਉੱਥੇ ਭਾਰਤ ਦੇ ਖੁਦ ਦੇ ਜੰਗੀ ਹਿੱਤ ਵੀ ਘੱਟ ਜਿੰਮੇਵਾਰ ਨਹੀਂ ਹਨ।
ਦਰਅਸਲ, ਅਮਰੀਕਾ ਦੇ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਰੂਸ ਨੂੰ ਇਹ ਲੱਗਣ ਲੱਗਾ ਹੈ ਕਿ ਭਾਰਤ ਆਪਣੀਆਂ ਸੁਰੱਖਿਆ ਜਰੂਰਤਾਂ ਦੇ ਲਈ ਅਮਰੀਕਾ ਤੋਂ ਵੱਡੀ ਮਾਤਰਾ ’ਚ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ ਪਿਛਲੇ ਦੋ ਦਹਾਕਿਆਂ ’ਚ ਭਾਰਤ ਨੇ ਰੂਸ ਦੀ ਤੁਲਨਾ ’ਚ ਅਮਰੀਕਾ ਤੋਂ ਜ਼ਿਆਦਾ ਹਥਿਆਰ ਆਯਾਤ ਕੀਤੇ ਹਨ ਦੋ ਦਹਾਕੇ ਪਹਿਲਾਂ ਤੱਕ ਭਾਰਤ 80 ਫੀਸਦੀ ਸੁਰੱਖਿਆ ਉਪਕਰਨ ਰੂਸ ਤੋਂ ਖਰੀਦਦਾ ਸੀ ਜੋ ਹੁਣ ਘਟ ਕੇ 60 ਫੀਸਦੀ ਰਹਿ ਗਿਆ ਹੈ ਇਸ ਬਦਲਾਅ ਦੇ ਦੋ ਵੱਡੇ ਕਾਰਨ ਹਨ ਪਹਿਲਾ, ਸੰਸਾਰਿਕ ਪੈਮਾਨੇ ’ਤੇ ਜਿਸ ਤਰ੍ਹਾਂ ਜੀਓ-ਪਾਲਟਿਕਸ ਦਾ ਰੂਪ ਬਦਲ ਰਿਹਾ ਹੈ, ਉਸ ਨਾਲ ਭਾਰਤ ਹੀ ਨਹੀਂ ਦੁਨੀਆਂ ਦਾ ਕੋਈ ਵੀ ਦੇਸ਼ ਆਪਣੀਆਂ ਸੁਰੱਖਿਆ ਜਰੂੁਰਤਾਂ ਲਈ ਕਿਸੇ ਇੱਕ ਦੇਸ਼ ’ਤੇ ਨਿਰਭਾਰ ਨਹੀਂ ਰਹਿਣਾ ਚਾਹੁੰਦਾ ਹੈ।
ਦੂਸਰਾ, ਜਿਸ ਤਰ੍ਹਾਂ ਚੀਨ ਭਾਰਤ ਦੀ ਘੇਰਾਬੰਦੀ ’ਚ ਜੁਟਿਆ ਹੋਇਆ ਹੈ, ਉਸ ਨੂੰ ਦੇਖਦੇ ਹੋਏ ਭਾਰਤ ਲਈ ਅਤਿਆਧੁਨਿਕ ਉੱਚ ਤਕਨੀਕ ਦੇ ਹਥਿਆਰ ਖਰੀਦਣਾ ਜ਼ਰੂਰੀ ਹੋ ਗਿਆ ਹੈ, ਖਾਸ ਕਰ ਡੋਕਲਾਮ ਵਿਵਾਦ ਤੋਂ ਬਾਅਦ ਭਾਰਤ ਨੂੰ ਲੱਗਣ ਲੱਗਾ ਹੈ ਕਿ ਉਸ ਨੂੰ ਆਪਣੀ ਜੰਗੀ ਸੁਰੱਖਿਆ ਲਈ ਅਮਰੀਕਾ ਤੋਂ ਉੱਚ ਤਕਨੀਕ ਦੇ ਹਥਿਆਰ ਮਿਲ ਸਕਦੇ ਹਨ ਟੂ ਪਲੱਸ ਟੂ ਗੱਲਬਾਤ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ?ਕਿ ਅਗਲੇ ਤਿੰਨ-ਚਾਰ ਦਹਾਕਿਆਂ ’ਚ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਸੁਰੱਖਿਆ ਸਹਿਯੋਗੀ ਹੋਵੇਗਾ ਉਕਤ ਹਾਲਾਤਾਂ ਕਾਰਨ ਰੂਸ ਦੀ ਨਜ਼ਰ ’ਚ ਬਦਲਾਅ ਆਉਣਾ ਹੀ ਸੀ।
ਹੁਣ ਰੂਸ ਨੇ ਪਾਕਿਸਤਾਨ ਦੇ ਨਾਲ ਊਰਜਾ ਸਮਝੌਤਾ ਕਰਕੇ ਇੱਕ ਤਰ੍ਹਾਂ ਭਾਰਤ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾਲ ਹੀ ਇਸ ਸਮਝੌਤੇ ਨੂੰ ਰੂਸ-ਪਾਕਿਸਤਾਨ ਲਈ ਸੀਤ ਯੁੱਧ ਕਾਲੀਨ ਸਬੰਧਾਂ (ਤਣਾਅ) ਦੇ ਦੌਰ ’ਚੋਂ ਬਾਹਰ ਨਿੱਕਲਣ ਦੀ ਸ਼ੁਰੂਆਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਸੀਤ ਯੂਧ ਦੇ ਦੌਰਾਨ ਪਾਕਿਸਤਾਨ ਖੁੱਲ੍ਹੇ ਤੌਰ ’ਤੇ ਅਮਰੀਕੀ ਖੇਮੇ ’ਚ ਖੜ੍ਹਾ ਸੀ ਦੇਖਿਆ ਜਾਵੇ ਤਾਂ ਪਾਕਿ-ਰੂਸ ਰਿਸ਼ਤਿਆਂ ਦੀ ਸ਼ੁਰੂਆਤ ਉਸ ਸਮੇਂ ਹੀ ਹੋ ਚੁੱਕੀ ਸੀ ਜਦੋਂ ਅਪਰੈਲ ਮਹੀਨੇ ’ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਭਾਰਤ ਦੌਰੇ ਤੋਂ ਤੁਰੰਤ ਬਾਅਦ ਪਾਕਿਸਤਾਨ ਗਏ ਸਨ ਲਗਭਗ 9 ਸਾਲ ਦੇ ਵਕਫ਼ੇ ਤੋਂ ਬਾਅਦ ਹੋਏ ਰੂਸੀ ਵਿਦੇਸ਼ ਮੰਤਰੀ ਦੇ ਪਾਕਿ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਅੱਤਵਾਦ ਨਾਲ ਲੜਨ ’ਚ ਸਹਿਯੋਗ ਵਧਾਉਣ ਤੇ ਸਾਂਝਾ ਸਮੁੰਦਰੀ ਫੌਜ ਅਭਿਆਸ ਕਰਨ ’ਤੇ ਵੀ ਸਹਿਮਤੀ ਬਣੀ ਸੀ।
ਹਾਲਾਂਕਿ, ਭਾਰਤ ਵੀ ਇਸ ਗੱਲ ਨੂੰ ਜਾਣਦਾ ਹੈ ਕਿ ਉਹ ਰੂਸ ਦੀ ਸ਼ਰਤ ’ਤੇ ਅਮਰੀਕਾ ਨਾਲ ਸਬੰਧ ਨਹੀਂ ਵਧਾ ਸਕਦਾ ਹੈ ਇਸ ਲਈ ਉਹ ਰੂਸ ਦੇ ਨਾਲ ਸਹਿਯੋਗ ਬਣਾ ਕੇ ਰੱਖਣ ਲਈ ਦੂਸਰੇ ਰਸਤੇ ਦੀ ਭਾਲ ’ਚ ਰਹਿੰਦਾ ਹੈ ਭਾਰਤ ਰੂਸ ਤੋਂ ਐਸ-400 ਡਿਫੈਂਸ ਸਿਸਟਮ ਖਰੀਦ ਰਿਹਾ ਹੈ ਬਿਨਾ ਸ਼ੱਕ, ਰੂਸ ਭਾਰਤ ਦਾ ਮਹਤਵਪੂਰਨ ਸੁਰੱਖਿਆ ਸਹਿਯੋਗੀ ਹੈ ਦੋਵਾਂ ਦੇਸ਼ਾਂ ਵਿੱਚ ਆਰਥਿਕ ਤੇ ਕੂਟਨੀਤਿਕ ਰਿਸ਼ਤਿਆਂ ਦਾ ਲੰਮਾ ਇਤਿਹਾਸ ਰਿਹਾ ਹੈ ਦੋਵਾਂ ਦੇਸ਼ਾਂ ਨੇ ਸਾਲ 2025 ਤੱਕ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਪੁਲਾੜ ਦੇ ਖੇਤਰ ’ਚ ਵੀ ਭਾਰਤ ਤੇ ਰੂਸ ਪਿਛਲੇ ਚਾਰ ਦਹਾਕਿਆਂ ਤੋਂ ਮਿਲ ਕੇ ਕੰਮ ਕਰ ਰਹੇ ਹਨ।
ਰੂਸ ਵੀ ਭਾਰਤ ਨਾਲ ਮਜ਼ਬੂਤ ਸਬੰਧਾਂ ਦੇ ਹੱਕ ’ਚ ਰਿਹਾ ਹੈ ਇਨ੍ਹਾਂ ਰਿਸ਼ਤਿਆਂ ਦੇ ਮੱਦੇਨਜ਼ਰ ਉਹ ਪਾਕਿਸਤਾਨ ਨਾਲ ਕੋਈ ਮਹੱਤਵਪੂਰਨ ਸਮਝੌਤਾ ਕਰਦੇ ਹੋਏ ਝਿਜਕਦਾ ਹੈ ਪਾਕਿਸਤਾਨ ਲੰਮੇ ਸਮੇਂ ਤੋਂ ਰੂਸ ਤੋਂ ਐਸਯੂ-35 ਫਾਈਟਰ ਜੈੱਟ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤ-ਰੂਸ ਸਬੰਧਾਂ ਕਾਰਨ ਉਹ ਇਨ੍ਹਾਂ ਮਹੱਤਵਪੂਰਨ ਸੁਰੱਖਿਆ ਸੌਦਿਆਂ ’ਤੇ ਅੱਗੇ ਨਹੀਂ ਵਧ ਸਕਿਆ ਹੈ ਅਫਗਾਨਿਸਤਾਨ ’ਚ ਅਮਰੀਕੀ ਫੌਜਾਂ?ਦੀ ਵਾਪਸੀ ਤੋਂ ਬਾਅਦ ਰੂਸ ਉੱਥੇ ਆਪਣਾ ਪ੍ਰਭਾਵ ਵਧਾਉਣਾ ਚਾਹੇਗਾ ਇਸ ’ਚ ਪਾਕਿਸਤਾਨ ਉਸਦਾ ਵੱਡਾ ਮੱਦਦਗਾਰ ਸਾਬਤ ਹੋ ਸਕਦਾ ਹੈ ਪਾਕਿਸਤਾਨ ਦੁਆਰਾ ਪ੍ਰੋਜੈਕਟ ਦੇ ਸਵਰੂਪ ਤੇ ਉਸ ਦੇ ਢਾਂਚੇ ’ਚ ਵਾਰ-ਵਾਰ ਬਦਲਾਅ ਕੀਤੇ ਜਾਣ ਦੇ ਬਾਵਜੂਦ ਰੂਸ ਦੀ ਸਹਿਮਤੀ ਪੁਤਿਨ ਦੀ ਇਸੇ ਇੱਛਾ ਵੱਲ ਇਸ਼ਾਰਾ ਕਰ ਰਿਹਾ ਹੈ।
ਕੋਈ ਦੋ ਰਾਏ ਨਹੀਂ ਕਿ ਪਾਕਿ-ਰੂਸ ਜੁਗਲਬੰਦੀ ਆਉਣ ਵਾਲੇ ਦਿਨਾਂ ’ਚ ਭਾਰਤ ਨੂੰ ਬੇਚੈਨ ਕਰ ਸਕਦੀ ਹੈ ਪੁਤਿਨ 2036 ਤੱਕ ਸੱਤਾ ’ਚ ਰਹਿਣ ਵਾਲੇ ਹਨ ਕ੍ਰੀਮੀਆ ’ਤੇ ਕਬਜ਼ੇ ਤੋਂ ਬਾਅਦ ਪੁਤਿਨ ਤੇਜੀ ਨਾਲ ਅੱਗੇ ਵਧ ਰਹੇ ਹਨ ਸੀਰੀਆ ’ਚ ਅਮਰੀਕੀ-ਇਜ਼ਰਾਇਲ ਗਠਜੋੜ ’ਤੇ ਜਿੱਤ ਤੋਂ ਬਾਅਦ ਜਿਸ ਭਾਰੀ ਫੌਜੀ ਸਾਜੋ-ਸਾਮਾਨ ਦੇ ਨਾਲ ਉਨ੍ਹਾਂ ਨੇ ਚੀਨ ਦੇ ਸਹਿਯੋਗ ਨਾਲ ਵੋਸਟੋਕ-2018 ਕੀਤਾ ਸੀ ਉਸ ਨਾਲ ਪੁਤਿਨ ਦੇ ਇਰਾਦੇ ਆਪਣੇ-ਆਪ ਹੀ ਪ੍ਰਗਟ?ਹੋ ਜਾਂਦੇ ਹਨ ਇਸ ’ਚ ਭਾਰਤ ਨੂੰ ਵਿਦੇਸ਼ ਨੀਤੀ ਦੇ ਮੋਰਚੇ ’ਤੇ ਰੂਸ ਅਤੇ ਅਮਰੀਕਾ ਦੇ ਵਿੱਚ ਸੰਤੁਲਨ ਬਣਾ ਕੇ ਅੱਗੇ ਵਧਣ ਦੀ ਨੀਤੀ ’ਤੇ ਚੱਲਣਾ ਚਾਹੀਦਾ ਹੈ ਇਹ ਭਾਰਤ ਲਈ ਅਹਿਮ ਹੈ।
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।