ਸ਼ੇਅਰ ਬਜ਼ਾਰ ’ਚ ਹਾਹਾਕਾਰ, ਡੁੱਬੇ 5 ਲੱਖ ਕਰੋੜ ਰੁਪਏ
(ਏਜੰਸੀ)
ਮੁੰਬਈ l ਸ਼ੇਅਰ ਬਜ਼ਾਰ ਦੇ ਨਿਵੇਸ਼ਕਾਂ ਦੇ ਬੁਰੇ ਦਿਨ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੇ (5 Lakh Crore Market) ਬੀਤੇ ਸਾਲ ਦੀ ਭਾਰੀ ਤੇਜ਼ੀ ਤੋਂ ਬਾਅਦ ਹਾਲ ਦੇ ਕੁਝ ਮਹੀਨਿਆਂ ਤੋਂ ਵਿਸ਼ਵ ਭਰ ਦੇ ਸ਼ੇਅਰ ਬਜ਼ਾਰ ਕਰੈਕਸ਼ਨ ਦੀ ਲਪੇਟ ’ਚ ਹਨ ਵਿਸ਼ੇਸ਼ ਤੌਰ ’ਤੇ ਰਿਕਾਰਡ ਮਹਿੰਗਾਈ ਕਾਰਨ ਵਿਆਜ ਦਰਾਂ ਵਧਾਉਣ ਦਾ ਦੌਰ ਸ਼ੁਰੂ ਹੋਇਆ ਤੇ ਬਿਕਵਾਲੀ ਤੇਜ਼ ਹੋ ਚੁੱਕੀ ਹੈl
ਵੀਰਵਾਰ ਦੇ ਕਾਰੋਬਾਰ ’ਚ ਸੀਐਸਈ ਸੈਂਸੇਕਸ ਅਤੇ ਐਨਐਸਈ ਨਿਫਟੀ ਦੋਵੇਂ 2-2 ਫੀਸਦੀ ਤੋਂ ਜ਼ਿਆਦਾ ਟੁੱਟ ਗਏ ਇਸੇ ਕਾਰਨ ਨਿਵੇਸ਼ਕਾਂ ਨੇ ਇੱਕ ਝਟਕੇ ’ਚ ਬਜ਼ਾਰ ’ਚ 5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਗਵਾ ਦਿੱਤੇ ਚੌਤਰਫਾ ਹੋ ਰਹੀ ਬਿਕਵਾਲੀ ਦਾ ਆਲਮ ਅਜਿਹਾ ਰਿਹਾ ਕਿ ਸੈਂਸੇਕਸ ਦੀਆਂ 30 ਕੰਪਨੀਆਂ ’ਚੋਂ ਸਿਰਫ 2 ਮਤਲਬ ਵਿਪ੍ਰੋ ਅਤੇ ਐਚਸੀਐਲ ਟੇਕ ਹੀ ਗ੍ਰੀਨ ਜੋਨ ’ਚ ਰਹਿ ਸਕੀਆਂ ਕਾਰੋਬਾਰ ਕਾਰਨ ਸੈਂਸੇਕਸ ਇੱਕ ਸਮੇਂ ਲਗਭਗ 1400 ਅੰਕ ਤੱਕ ਡਿੱਗ ਗਿਆ ਕਾਰੋਬਾਰ ਖਤਮ ਹੋਣ ਤੋਂ ਬਾਅਦ ਸੈਂਸੇਕਸ 1,158.08 ਅੰਕ (2.14 ਫੀਸਦੀ) ਦੇ ਨੁਕਸਾਨ ਨਾਲ 52930.31 ਅੰਕ ’ਤੇ ਬੰਦ ਹੋਇਆ ਇਸੇ ਤਰ੍ਹਾਂ ਨਿਫਟੀ 359.10 ਅੰਕ (2.22 ਫੀਸਦੀ) ਦੇ ਨੁਕਸਾਨ ਨਾਲ 15,808 ਅੰਕ ’ਤੇ ਬੰਦ ਹੋਇਆ ਪਿਛਲੇ 1 ਮਹੀਨੇ ’ਚ ਸੈਂਸੇਕਸ 5,500 ਅੰਕ ਟੁੱਟ ਚੁੱਕਾ ਹੈ ਨਿਫਟੀ ਵੀ ਪਿਛਲੇ ਇੱਕ ਮਹੀਨੇ ’ਚ ਲਗਭਗ 10 ਫੀਸਦੀ ਡਿੱਗਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ