ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ

US Embassy Iraq Sachkahoon

ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ

ਬਗਦਾਦ (ਏਜੰਸੀ)। ਇਰਾਕ ਦੇ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਏਰਬਿਲ ‘ਚ ਸ਼ਨੀਵਾਰ ਦੇਰ ਰਾਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਸ਼ਫਾਕ ਨਿਊਜ਼ ਨੇ ਇਰਾਕ ਦੇ ਸੁਰੱਖਿਆ ਵਿਭਾਗ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਸੂਤਰ ਨੇ ਕਿਹਾ ਕਿ ਰਾਕੇਟ ਅਮਰੀਕੀ ਵਣਜ ਦੂਤਘਰ ਅਤੇ ਇਰਬਿਲ ਦੇ ਸਲਾਹ ਅਲ-ਦੀਨ ਵਿੱਚ ਕੁਰਦਿਸਤਾਨ 24 ਟੀਵੀ ਸਟੇਸ਼ਨ ਦੇ ਨੇੜੇ ਡਿੱਗੇ। ਧਮਾਕੇ ਕਾਰਨ ਕੁਰਦਿਸਤਾਨ 24 ਟੀਵੀ ਚੈਨਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ, ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here