ਲਗਾਤਾਰ ਵਧਦੇ ਵਿਸ਼ਵੀ ਤਾਪਮਾਨ (Weather) ਦਾ ਮਤਲਬ ਹੈ ਕਿ ਧਰਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ ਹਰੇਕ ਸਾਲ ਧਰਤੀ ਦੇ ਔਸਤ ਤਾਪਮਾਨ ’ਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਸੋਕਾ, ਹੜ੍ਹ ਆਦਿ ਕੁਦਰਤੀ ਆਫ਼ਤਾਂ ਦੇਖਣ ਨੂੰ ਮਿਲਦੀਆਂ ਹਨ ਮੌਸਮ ਵਿਭਾਗ ਵੱਲੋਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਆਦਿ ਦੇ ਕਈ ਸੂਬਿਆਂ ’ਚ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਸਵੇਰੇ 11 ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿੱਕਲਣ ਦੀ ਸਲਾਹ ਵੀ ਜਾਰੀ ਕੀਤੀ ਗਈ ਹੈ ਹਰਿਆਣਾ, ਪੰਜਾਬ, ਰਾਜਸਥਾਨ ’ਚ ਇਸ ਤਰ੍ਹਾਂ ਦੀ ਚਿਤਾਵਨੀ ਕਈ ਸਾਲਾਂ ਤੋਂ ਮਈ-ਜੂਨ ’ਚ ਦਿੱਤੀ ਜਾਂਦੀ ਹੈ। (Weather)
ਇਹ ਵੀ ਪੜ੍ਹੋ : ਮਿੰਟਾਂ ’ਚ ਆਰਸੀ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ
ਪਰ ਹਿਮਾਚਲ ਪ੍ਰਦੇਸ਼ ਦੇ ਕਈ ਪਹਾੜੀ ਖੇਤਰਾਂ ’ਚ ਵੀ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ ਜੋ ਕਿ ਬੇਹੱਦ ਚਿੰਤਾਜਨਕ ਹੈ ਧਰਤੀ ਦੇ ਵਧਦੇ ਤਾਪਮਾਨ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ ਵਿਕਾਸ ਦੇ ਨਾਂਅ ’ਤੇ ਜੰਗਲਾਂ ਦੀ ਕਟਾਈ, ਪਾਣੀ ਦੀ ਅੰਨ੍ਹੇਵਾਹ ਵਰਤੋਂ, ਖੇਤੀ ਅਤੇ ਉਦਯੋਗਿਕ ਪ੍ਰਕਿਰਿਆਵਾਂ ਆਦਿ ਕਈ ਕਾਰਨ ਇਸ ਵਧਦੇ ਤਾਪਮਾਨ ਦਾ ਕਾਰਨ ਹਨ ਅੱਜ ਦੀ ਪੀੜ੍ਹੀ ਨੂੰ ਇਹ ਸੋਚਣਾ ਹੋਵੇਗਾ ਕਿ ਸਾਡੇ ਪੁਰਖਿਆਂ ਨੇ ਵੇਦਾਂ ’ਚ ਕੁਦਰਤ ਦੀ ਪੂਜਾ ਦਾ ਜਿਕਰ ਕਿਉਂ ਕੀਤਾ ਹੈ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਮਨੁੱਖ ਨੇ ਕੁਦਰਤ ਦੀ ਚਿੰਤਾ ਨਾ ਕੀਤੀ ਤਾਂ ਕੁਦਰਤ ਵੀ ਇੱਕ ਦਿਨ ਮਨੁੱਖ ਦੀ ਚਿੰਤਾ ਕਰਨੀ ਛੱਡ ਦੇਵੇਗੀ। (Weather)