ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਡਰੱਗ ਕੇਸ &#82...

    ਡਰੱਗ ਕੇਸ ‘ਚ ਰੀਆ ਚੱਕਰਵਰਤੀ ਨੂੰ ਨਹੀਂ ਮਿਲੀ ਜ਼ਮਾਨਤ

    Riya Chakraborty

    ਕੋਰਟ ਨੇ ਛੇ ਹੋਰ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਵੀ ਕੀਤੀ ਰੱਦ | Rhea Chakraborty

    ਮੁੰਬਈ (ਏਜੰਸੀ)। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਕੇਸ ‘ਚ ਸ਼ੁੱਕਰਵਾਰ ਨੂੰ ਰੀਆ ਚੱਕਰਵਰਤੀ ਤੇ ਉਸਦੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਰੀਆ ਚੱਕਰਵਰਤੀ ਤੇ ਸ਼ੌਵਿਕ ਤੋਂ ਇਲਾਵਾ ਅਬਦੁਲ ਬਸਿਤ, ਜੈਦ ਰਿਲਾਤਰਾ, ਦਿਪੇਸ਼ ਸਾਵੰਤ ਤ ਸੈਮੁਅਲ ਮਿਰਾਂਡਾ ਦੀ ਵੀ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ। ਮੁੰਬਈ ਕੋਰਟ ਨੇ ਰੀਆ ਤੇ ਹੋਰ ਮਾਮਲਿਆਂ ‘ਚ ਵੀਰਵਾਰ ਨੂੰ ਜ਼ਮਾਨਤ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। (Rhea Chakraborty)

    ਰੀਆ ਚੱਕਰਵਰਤੀ ਮੁੰਬਈ ਦੇ ਭਾਏਖਲਾ ਜੇਲ੍ਹ ‘ਚ ਬੀਤੇ ਦੋ ਦਿਨਾਂ ਤੋਂ ਬੰਦ ਹੈ। ਐਨਸੀਬੀ ਨੇ ਰੀਆ ਤੇ ਸ਼ੌਵਿਕ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਓਧਰ ਰੀਆ ਨੇ ਆਪਣੀ ਜ਼ਮਾਨਤ ਪਟੀਸ਼ਨ ‘ਚ ਦੋਸ਼ ਲਾਇਆ ਹੈ ਕਿ ਐਨਸੀਬੀ ਵੱਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਬਿਆਨ ਦੇਣ ਲਈ ਮਜ਼ਬੂਰ ਕੀਤਾ ਗਿਆ। ਰੀਆ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ ਹੈ ਤੇ ਉਨ੍ਹਾਂ ਇਸ ਮਾਮਲੇ ‘ਚ ਫਸਾਇਆ ਜਾ ਰਿਹਾ ਹੈ। (Rhea Chakraborty)