ਅਪਰਾਧ ਤੋਂ ਪੀੜਤ ਬਚਿਆਂ ਦੀ ਪਹਿਚਾਣ ਜ਼ਾਹਿਰ ਕਰਨ `ਤੇ ਰੋਕ
ਫਾਜ਼ਿਲਕਾ 24ਸਤੰਬਰ ਰਜਨੀਸ਼ ਰਵੀ)। ਜੁਵੇਨਾਇਲ ਜ਼ਸਟਿਸ ਐਕਟ ਅਨੁਸਾਰ ਕਿਸੇ ਵੀ ਅਪਰਾਧ ਤੋਂ ਪੀੜਤ ਬੱਚੇ ਜਾਂ ਅਪਰਾਥਿਕ ਗਤੀਵਿਧੀ ਵਿਚ ਸ਼ਾਮਲ ਬਚੇ ਦੀ ਪਹਿਚਾਣ ਪ੍ਰਗਟ ਕਰਨ `ਤੇ ਰੋਕ ਹੈ ਅਤੇ ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਂਦ ਜਾਂ 2 ਲੱਖ ਰੁਪਏ ਤਕ ਦਾ ਜੁਰਮਾਨ ਜਾਂ ਦੋਵੇਂ ਹੋ ਸਕਦੇ ਹਨ। ਇਸ ਸੰਬਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਸੂਚਿਤ ਕੀਤਾ ਗਿਆ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰੀਤੂ ਬਾਲਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨ ਅਨੁਸਾਰ ਅਖਬਾਰ, ਮੈਗਜੀਨ, ਆਡੀਓ-ਵੀਜ਼ੁਅਲ ਮੀਡੀਆ ਜਾਂ ਸੰਚਾਰ ਦੇ ਹੋਰ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਇਨਕੁਆਇਰੀ ਜਾਂ ਅਦਾਲਤੀ ਪ੍ਰਕਿਰਿਆ ਦੌਰਾਨ ਅਜਿਹੇ ਕਿਸੇ ਬਚੇ ਦੀ ਪਹਿਚਾਣ ਜਿਵੇਂ ਨਾਂ, ਪਤਾ, ਸਕੂਲ ਜਾਂ ਕੋਈ ਅਜਿਹੀ ਜਾਣਕਾਰੀ ਜਿਸ ਨਾਲ ਉਸਦੀ ਪਹਿਚਾਣ ਪ੍ਰਗਟ ਹੁੰਦੀ ਹੋਵੇ ਨੂੰ ਪ੍ਰਗਟ ਕਰਨ `ਤੇ ਰੋਕ ਹੈ। ਉਨ੍ਹਾਂ ਨੇ ਜ਼ਿਲੇ੍ ਦੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਿਪੋਰਟਿੰਗ ਦੌਰਾਨ ਕਿਸੇ ਵੀ ਅਪਰਾਧ ਤੋਂ ਪੀੜਤ ਬੱਚੇ ਜਾਂ ਕਿਸੇ ਅਪਰਾਧ ਵਿਚ ਸ਼ਾਮਲ ਬੱਚੇ ਦਾ ਨਾਂ, ਪਤਾ ਜਾਂ ਤਸਵੀਰ ਜਨਤਕ ਨਾ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ