ਕਿਸਾਨਾਂ ਦੇ ਜਾਮ ਨੂੰ ਮੋਹਾਲੀ ਜ਼ਿਲ੍ਹੇ ‘ਚ ਮਿਲਿਆ ਹੁੰਗਾਰਾ
ਮੋਹਾਲੀ, (ਕੁਲਵੰਤ ਕੋਟਲੀ) ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਅੱਜ 4 ਘੰਟਿਆਂ ਦੇ ਦਿੱਤੇ ਗਏ ਜਾਮ ਦੇ ਸੱਦੇ ਉਤੇ ਜ਼ਿਲ੍ਹੇ ਭਰ ਵਿੱਚ ਚੰਗਾ ਹੁੰਗਾਰਾ ਮਿਲਿਆ ਜ਼ਿਲ੍ਹੇ ਭਰ ਵਿੱਚ ਸ਼ੋਹਾਣਾ, ਰਾਏਪੁਰ ਕਲਾਂ, ਖਰੜ, ਜ਼ੀਰਕਪੁਰ, ਮੁੱਲਾਂਪੁਰ ਗਰੀਬਦਾਸ ਤੋਂ ਇਲਾਵਾ ਹੋਰ ਕਈ ਥਾਵਾਂ ਉਤੇ ਜਾਮ ਲਗਾਏ ਗਏ ਪੰਜਾਬ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਜਾਮ ਲਗਾਕੇ ਆਵਾਜਾਈ ਨੂੰ ਠੱਪ ਕੀਤਾ ਗਿਆ ਇਸ ਜਾਮ ਵਿਚ ਦੋਧੀ ਯੂਨੀਅਨ, ਮਜ਼ਦੂਰ ਯੂਨੀਅਨ ਤੋਂ ਇਲਾਵਾ ਕਲਾਕਾਰ, ਫਿਲਮਕਾਰ, ਐਕਟਰ ਨੇ ਵੀ ਸ਼ਮੂਲੀਅਤ ਕੀਤੀ ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਹਾਲੀ ਦੇ ਕਨਵੀਨਰ ਅਮਨਦੀਪ ਰਤੀਆਂ, ਦੋਧੀ ਯੂਨੀਅਨ ਦੇ ਚੇਅਰਮੈਨ ਹਾਕਮ ਸਿੰਘ ਮਨਾਨਾ, ਅਵਰ ਬਰਾਰ ਫਿਲਮਕਾਰ, ਗਬਰ ਸੰਗਰੂਰ ਫਿਲਮ ਡਾਇਰੈਕਟਰ, ਕੰਵਲਜੀਤ ਸਿੰਘ, ਕਿਸਾਨ ਆਗੂ ਮਾਸਟਰ ਜ਼ੋਰਾ ਸਿੰਘ, ਮਜ਼ਦੂਰ ਯੂਨੀਅਨ ਦੇ ਰਸੇਛ ਸਿੰਘ ਕਾਲ੍ਹੋ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਤਪ੍ਰੀਤ ਸਿੰਘ, ਗਗਨਦੀਪ, ਤਵਿੰਦਰ ਸਿੰਘ, ਜਰਨੈਲ ਸਿੰਘ ਅਤੇ ਜਸ਼ਨਦੀਪ ਆਦਿ ਨੇ ਸੰਬੋਧਨ ਕੀਤਾ
ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਦੇ ਨਜ਼ੀਦਕ ਯੂਥ ਫਾਰ ਪੰਜਾਬ ਦੇ ਬੈਨਰ ਹੇਠ ਲਗਾਏ ਗਏ ਜਾਮ ਨੂੰ ਧਰਮਿੰਦਰ ਸਿੰਘ ਬੈਦਵਾਣ, ਕਰਮਜੀਤ ਸਿੰਘ ਚੀਲਾ, ਹਰਿੰਦਰ ਹਰ, ਮਾਸਟਰ ਜਗਦੇਵ ਸਿੰਘ, ਬਾਬੂ ਖਰੜ, ਇਕਬਾਲ ਮੁਹੰਮਦ, ਅਮਰਜੀਤ ਸਿੰਘ ਸੁਖਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਨੇ ਸੰਬੋਧਨ ਕੀਤਾ ਰਾਏਪੁਰ ਕਲਾਂ ਵਿਖੇ ਰਿਲਾਇੰਸ ਪੈਟਰੋਲ ਪੰਪ ਉਤੇ ਚੱਲ ਰਹੇ ਪੱਕੇ ਧਰਨੇ ਵਾਲੇ ਥਾਂ ਉਤੇ ਜਾਮ ਲਗਾਕੇ ਬਨੂੜ-ਲਾਡਰਾਂ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ
ਇੱਥੇ ਕਾਮਰੇਡ ਸੱਜਣ ਸਿੰਘ, ਕਿਸਾਨ ਯੂਨੀਅਨ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੁਰੜੀ, ਅਵਤਾਰ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਇੰਦਰਜੀਤ ਸਿੰਘ ਗਰੇਵਾਲ ਜਮਹੂਰੀ ਕਿਸਾਨ ਸਭਾ, ਦੇਵੀ ਦਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਨੇ ਸਮੂਲੀਅਤ ਕੀਤੀ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ ਕਿਸਾਨਾਂ ਨੂੰ ਹੀ ਤਬਾਹੀ ਦੇ ਕੰਢੇ ਉਤੇ ਨਹੀਂ ਲੈ ਕੇ ਜਾਣਗੇ ਇਸ ਦੇ ਨਾਲ ਮਜ਼ਦੂਰ ਤੇ ਹਰ ਵਰਗ ਨੂੰ ਮਾਰ ਹੇਠ ਲੈਣਗੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਜ਼ੁਲਮਾਂ ਖਿਲਾਫ ਲੜਦੇ ਆਏ ਹਨ, ਹੁਣ ਕਿਸੇ ਵੀ ਹਾਲਤ ਵਿੱਚ ਇਸ ਇਸ ਜ਼ੁਲਮ ਨੂੰ ਸਹਿਣ ਨਹੀਂ ਕਰਨਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.