Raksha Bandhan 2023 : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਜੋ ਭਰਾ-ਭੈਣ ਦਾ ਤਿਉਹਾਰ ਹੈ ਉਸਦੀ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ, ਵਧਾਈ ਦਿੰਦੇ ਹਾਂ, ਆਸ਼ੀਰਵਾਦ ਕਹਿੰਦੇ ਹਾਂ। ਭਰਾ-ਭੈਣ ਦਾ ਰਿਸ਼ਤਾ ਇੱਕ ਸਵਸਥ ਰਿਸ਼ਤਾ ਹੋਣਾ ਚਾਹੀਦਾ ਹੈ। ਸਾਡਾ ਜੋ ਸੱਭਿਆਚਾਰ ਹੈ ਉਸਦੇ ਅਨੁਸਾਰ ਭਰਾ-ਭੈਣ ਦੀ ਰੱਖਿਆ ਲਈ ਉਹ ਰੱਖੜੀ ਦਾ ਤਿਉਹਾਰ ਆਉ੍ਂਦਾ ਹੈ।
ਅੱਜ-ਕੱਲ ਸਾਡੀ ਬੇਟੀਆਂ ਵੀ ਘੱਟ ਨਹੀਂ , ਉਹ ਵੀ ਭਰਾ ਦੀ ਰੱਖਿਆ ਕਰ ਸਕਦੀਆਂ ਹਨ ਤਾਂ ਦੋਵੇਂ ਇੱਕ-ਦੂਜੇ ਲਈ ਇੱਕ ਸਵਸਥ ਰਿਸ਼ਤਾ ਰੱਖਦੇ ਹੋਏ ਸਿਰਫ ਰੱਖਿਆ ਹੀ ਨਹੀਂ ਕਰਨੀ ਸਗੋਂ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਚੰਗੇ ਕੰਮਾਂ ਲਈ, ਪ੍ਰੇਰਿਤ ਕਰੋ ਅੱਗ ਵਧਣ ਲਈ ਅਤੇ ਪ੍ਰੇਰਿਤ ਕਰੋ ਘਰ ’ਚ ਖੁਸ਼ੀਆਂ ਲਿਆਉਣ ਲਈ। ਤਾਂ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। ਅੱਜ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਤਿਉਹਾਰ ’ਚ ਜੇਕਰ ਰਾਮ-ਨਾਮ ਐਡ ਹੋ ਜਾਵੇ, ਸ਼ਾਮਲ ਕਰ ਲਵੋ ਤੁਸੀਂ ਤਾਂ ਸਾਨੂੰ ਲੱਗਦਾ ਹੈ ਖੁਸ਼ੀਆਂ ਦੁੱਗਣੀਆਂ-ਚੌਗੁਣੀਆਂ ਹੋ ਜਾਣਗੀਆਂ।