ਕਿਹਾ, ਖਪਤ ਵਧਾ ਕੇ ਅਰਥਵਿਵਸਥਾ ‘ਚ ਸੁਧਾਰ ਦਾ ਕੰਮ ਸ਼ੁਰੂ ਕਰੋ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਰਥਵਿਵਸਥਾ ‘ਚ ਸੁਧਾਰ ਲਈ ਸਰਕਾਰ ਨੂੰ ਉਨ੍ਹਾਂ ਨੇ ਜੋ ਸਲਾਹ ਦਿੱਤੀ ਉਹ ਠੀਕ ਸੀ ਤੇ ਹੁਣ (Reserve Bank) ਰਿਜ਼ਰਵ ਬੈਂਕ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕੀਤਾ ‘ਅਰਥਵਿਵਸਥਾ ਨੂੰ ਲੈ ਕੇ ਮਹੀਨਿਆਂ ਤੋਂ ਜੋ ਚਿਤਾਵਨੀ ਮੈਂ ਦੇ ਰਿਹਾ ਹਾਂ, (Reserve Bank) ਆਰਬੀਆਈ ਨੇ ਹੁਣ ਉਸਦੀ ਪੁਸ਼ਟੀ ਕੀਤੀ ਹੈ। ਸਰਕਾਰ ਨੂੰ ਇਹ ਕਦਮ ਚੁੱਕਣ ਦੀ ਲੋੜ ਹੈ। ਜ਼ਿਆਦਾ ਖਰਚ ਕਰੇ ਤੇ ਨਾ ਹੀ ਜ਼ਿਆਦਾ ਓਧਾਰ ਦੇਵੇ। ਗਰੀਬਾਂ ਨੂੰ ਪੈਸਾ ਦੇਵੇ ਤੇ ਉਦਯੋਗਪਤੀਆਂ ਨੂੰ ਟੈਕਸ ‘ਚ ਛੋਟ ਨਾ ਦੇਵੇ। ਖਪਤ ਵਧਾ ਕੇ ਅਰਥਵਿਵਸਥਾ ‘ਚ ਸੁਧਾਰ ਦਾ ਕੰਮ ਸ਼ੁਰੂ ਕਰੋ। ਮੀਡੀਆ ਰਾਹੀਂ ਜੋ ਖਤਰਨਾਕ ਸੰਦੇਸ਼ ਫੈਲਾਇਆ ਜਾ ਰਿਹਾ ਹੈ, ਉਸ ਨਾਲ ਗਰੀਬ ਨੂੰ ਮੱਦਦ ਨਹੀਂ ਮਿਲੇਗੀ ਤੇ ਨਾ ਹੀ ਆਰਥਿਕ ਸੰਕਟ ਤੋਂ ਮੁਕਤੀ ਮਿਲੇਗੀ।” ਇਸ ਦੇ ਨਾਲ ਹੀ ਗਾਂਧੀ ਨੇ ਇੱਕ ਅੰਗਰੇਜ਼ੀ ਦੈਨਿਕ ‘ਚ ਛਪੀ ਖਬਰ ਨੂੰ ਵੀ ਪੋਸਟ ਕੀਤਾ ਹੈ, ਜਿਸ ‘ਚ ਰਿਜ਼ਰਵ ਬੈਂਕ (Reserve Bank) ਨੇ ਕਿਹਾ ਹੈ ਕਿ ਅਰਥਵਿਵਸਥਾ ‘ਚ ਸੁਧਾਰ ਲਈ ਖਪਤ ਵਧਾਉਣਾ ਤੇ ਕਰਜ਼ ਦੇਣਾ ਘੱਟ ਕੀਤਾ ਜਾਣਾ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.