Bangladesh Protest: ਮਨੁੱਖੀ ਅਧਿਕਾਰਾਂ ਦੇ ਰਾਖੇ ਦੇਣ ਦਖ਼ਲ

Bangladesh Protest
Bangladesh Protest: ਮਨੁੱਖੀ ਅਧਿਕਾਰਾਂ ਦੇ ਰਾਖੇ ਦੇਣ ਦਖ਼ਲ

Bangladesh Protest: ਬੰਗਲਾਦੇਸ਼ ’ਚ ਰਾਖਵਾਂਕਰਨ ਦੇ ਖਿਲਾਫ ਸ਼ੁਰੂ ਹੋਇਆ ਅੰਦੋਲਨ ਖੂਨੀ ਸੰਘਰਸ਼ ਵਿੱਚ ਤਾਂ ਬਦਲਿਆ ਹੀ ਹੁਣ ਧਾਰਮਿਕ ਸੰਘਰਸ਼ ’ਚ ਵੀ ਬਦਲ ਗਿਆ ਹੈ ਰਾਖਵਾਂਕਰਨ ਖਿਲਾਫ ਲਾਮਬੰਦ ਹੋਏ ਵਿਦਿਆਰਥੀਆਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਨਾ ਸਿਰਫ਼ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਸਗੋਂ ਉਨ੍ਹਾਂ ਨੂੰ ਦੇਸ਼ ਛੱਡ ਕੇ ਗੁਆਂਢੀ ਦੇਸ਼ ਭਾਰਤ ’ਚ ਪਨਾਹ ਲੈ ਕੇ ਜਾਨ ਬਚਾਉਣੀ ਪਈ ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਰਿਹਾਇਸ਼, ਸੰਸਦ ਹਰ ਥਾਂ ’ਤੇ ਹਿੰਸਕ ਭੀੜ ਨੇ ਭੰਨ੍ਹ-ਤੋੜ ਅਤੇ ਲੁੱਟ-ਖੋਹ ਕੀਤੀ ਮਿਊਜ਼ੀਅਮਾਂ ਨੂੰ ਅੱਗ ਦੇ ਹਵਾਲੇ ਕਰਕੇ ਇਤਿਹਾਸ ਨੂੰ ਮਿਟਾਉਣ ਦਾ ਕੰਮ ਕੀਤਾ।

ਬੰਗਲਾਦੇਸ਼ ਦੇ ਘੱਟ-ਗਿਣਤੀਆਂ (ਹਿੰਦੂਆਂ) ’ਤੇ ਹਮਲੇ ਕੀਤੇ ਗਏ ਅਤੇ ਪੂਜਾ ਸਥਾਨਾਂ ’ਚ ਵੀ ਭੰਨ੍ਹ-ਤੋੜ ਕੀਤੀ ਗਈ ਇਸ ਹਿੰਸਾ ਵਿਚਕਾਰ ਅੰਦੋਲਨਕਾਰੀਆਂ ਦੀ ਮੰਗ ਅਨੁਸਾਰ ਸਰਕਾਰ ਦੀ ਵਾਗਡੋਰ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ 84 ਸਾਲਾ ਮੁਹੰਮਦ ਯੂਨੁਸ ਨੂੰ ਸੌਂਪੀ ਗਈ ਗੈਰ-ਰਾਜਨੀਤਿਕ ਪਿੱਠਭੂਮੀ ਵਾਲੇ ਯੂਨੁਸ ਨੇ ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਦੇਸ਼ ’ਚ ਹਿੰਸਾ ਅਤੇ ਅਸ਼ਾਂਤੀ ਇਸੇ ਤਰ੍ਹਾਂ ਰਹੇਗੀ ਤਾਂ ਦੂਜੀ ਅਜ਼ਾਦੀ ਵਿਅਰਥ ਸਾਬਤ ਹੋਵੇਗੀ ਪਰ ਉਨ੍ਹਾਂ ਦੀ ਇਸ ਅਪੀਲ ਦਾ ਹਾਲੇ ਤੱਕ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ ਅੰਦੋਲਨਕਾਰੀਆਂ ਨੇ ਹੁਣ ਦੇਸ਼ ਦੇ ਮੁੱਖ ਜੱਜ ਅਤੇ ਕੇਂਦਰੀ ਬੈਂਕ ਦੇ ਗਵਰਨਰ ਨੂੰ ਵੀ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ।

Read This : Wayanad Death Toll: ਕੁਦਰਤ ਦਾ ਵਿਕਰਾਲ ਰੂਪ

ਬੇਸ਼ੱਕ ਨਵੀਂ ਸਰਕਾਰ ਅੰਦੋਲਨਕਾਰੀਆਂ ਦੀ ਸਹਿਮਤੀ ਨਾਲ ਹੀ ਗਠਿਤ ਹੋਈ ਹੈ ਜਿਸ ’ਚ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਵੀ ਸਰਕਾਰ ’ਚ ਥਾਂ ਮਿਲੀ ਹੈ ਪਰ ਹਿੰਸਾ ਦਾ ਤਾਂਡਵ ਹਾਲੇ ਵੀ ਜਾਰੀ ਹੈ ਰਾਖਵਾਂਕਰਨ ਦੇ ਵਿਰੋਧ ’ਚ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਹਿੰਸਕ ਤੱਤਾਂ ਅਤੇ ਕੱਟੜਪੰਥੀਆਂ ਦੀ ਭੇਂਟ ਚੜ੍ਹ ਚੁੱਕਾ ਹੈ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਦੀ ਆਗੂ ਖਾਲਿਦਾ ਜੀਆ ਹਾਲਾਂਕਿ ਤਖਤਾ ਪਲਟ ਨਾਲ ਖੁਸ਼ ਹਨ ਪਰ ਸੱਤਾ ਕਿਸੇ ਤੀਜੇ ਪੱਖ ਦੇ ਹੱਥ ’ਚ ਜਾਣ ਨਾਲ ਨਿਰਾਸ਼ ਵੀ ਹਨ ਇਹੀ ਕਾਰਨ ਹੈ ਕਿ ਖਾਲਿਦਾ ਜੀਆ ਦੀ ਅਗਵਾਈ ਵਾਲੀ ਬੀਐਨਪੀ ਬੰਗਲਾਦੇਸ਼ ਦੀ ਸੱਤਾ ਖੋਹਣ ਲਈ ਕੋਈ ਵੀ ਹੱਥਕੰਡੇ ਅਪਣਾਏਗੀ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਦਾ ਦਮ ਭਰਨ ਵਾਲਿਆਂ ਨੂੰ ਹੁਣ ਅੱਗੇ ਆ ਕੇ ਬੰਗਲਾਦੇਸ਼ ’ਚ ਸ਼ਾਂਤੀ ਬਹਾਲ ਕਰਨ ਲਈ ਦਖ਼ਲ ਦੇਣਾ ਚਾਹੀਦਾ ਹੈ