ਖੋਜੀ ਤੇ ਅਧਿਆਤਮਕਤਾ
ਇੱਕ ਵਾਰ ਭੌਤਿਕ ਵਿਗਿਆਨੀ ਐਲਬਰਟ ਆਈਨਸਟਾਈਨ ਬਰਲਿਨ ਹਵਾਈ ਅੱਡੇ ਤੋਂ ਹਵਾਈ ਜਹਾਜ਼ ਵਿੱਚ ਚੜ੍ਹਿਆ। ਉਸ ਨੇ ਜੇਬ੍ਹ ’ਚੋਂ ਮਾਲਾ ਕੱਢੀ ਅਤੇ ਮੂੰਹ ਵਿੱਚ ਜਾਪ ਕਰਨ ਲੱਗ ਪਿਆ। ਉਸ ਦੇ ਨਾਲ ਵਾਲੀ ਸੀਟ ’ਤੇ ਬੈਠੇ ਇੱਕ ਨੌਜਵਾਨ ਨੇ ਉਸ ਵੱਲ ਬੜੇ ਘਟੀਆ ਜਿਹੇ ਢੰਗ ਨਾਲ ਦੇਖਦਿਆਂ ਆਖਿਆ, ‘‘ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਅੱਜ ਦੁਨੀਆਂ ਕੋਲ ਐਲਬਰਟ ਆਈਨਸਟਾਈਨ ਵਰਗੇ ਖੋਜੀ ਹਨ। ਤੂੰ ਮਾਲਾ ਫੇਰ ਕੇ ਫੋਕੇ ਪਾਖੰਡ ’ਤੇ ਹੀ ਖਲੋਤਾ ਏਂ!’’ ਨੌਜਵਾਨ ਨੇ ਆਪਣਾ ਵਿਜ਼ਟਿੰਗ ਕਾਰਡ ਆਈਨਸਟਾਈਨ ਵੱਲ ਵਧਾਉਂਦਿਆਂ ਕਿਹਾ, ‘‘ਮੈਂ ਅੰਧ-ਵਿਸ਼ਵਾਸਾਂ ’ਚੋਂ ਆਮ ਲੋਕਾਂ ਨੂੰ ਕੱਢਣ ਵਾਲੀ ਖੋਜੀਆਂ ਦੀ ਇੱਕ ਜਥੇਬੰਦੀ ਦਾ ਪ੍ਰਧਾਨ ਹਾਂ। ਕਦੇ ਸਮਾਂ ਕੱਢ ਕੇ ਬੈਠਿਓ ਸਾਡੇ ਨਾਲ ਵੀ।’’ Researcher and Spirituality
ਆਈਨਸਟਾਈਨ ਮੁਸਕਰਾਇਆ ਤੇ ਆਪਣਾ ਵਿਜ਼ਟਿੰਗ ਕਾਰਡ ਉਸ ਨੌਜਵਾਨ ਨੂੰ ਦਿੰਦੇ ਹੋਏ ਮੂੰਹੋਂ ਕੁਝ ਨਾ ਬੋਲਿਆ। ਕਾਰਡ ’ਤੇ ਆਈਨਸਟਾਈਨ ਦਾ ਨਾਂਅ ਪੜ੍ਹਦੇ ਸਾਰ ਨੌਜਵਾਨ ਦੇ ਚਿਹਰੇ ਦਾ ਰੰਗ ਉੱਡ ਗਿਆ। ਆਈਨਸਟਾਈਨ ਬੋਲਿਆ, ‘‘ਮਿੱਤਰ! ਖੋਜੀ ਹੋਣਾ ਤੇ ਅਧਿਆਤਮਕ (Researcher and Spirituality) ਹੋਣਾ ਦੋ ਉਲਟ ਗੱਲਾਂ ਨਹੀਂ ਹਨ। ਜੇ ਸ਼ਰਧਾ ਬਿਨਾਂ ਵਿਗਿਆਨ ਕੰਮ ਕਰੇਗਾ ਤਾਂ ਬਰਬਾਦੀ ਦੇ ਰਸਤੇ ’ਤੇ ਹੀ ਤੁਰੇਗਾ। ਵਿਕਾਸ ਦੇ ਰਾਹ ’ਤੇ ਨਹੀਂ।’’ ਆਈਨਸਟਾਈਨ ਦੀ ਗੱਲ ਸੁਣ ਕੇ ਨੌਜਵਾਨ ਦੀ ਸੋਚ ਜਿਵੇਂ ਪਲਟਾ ਹੀ ਖਾ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ