Weather Update: ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ, ਝੋਨਾ ਤੇ ਨਰਮਾ ਲੱਗਿਆ ਟਹਿਕਣ

Weather Update
ਬਠਿੰਡਾ: ਪਿੰਡ ਗਹਿਰੀ ਭਾਗੀ ਵਿਖੇ ਮੇਨ ਸੜਕ ’ਤੇ ਮੀਂਹ ਦਾ ਭਰਿਆ ਹੋਇਆ ਪਾਣੀ ਤੇ ਨਰਮੇ ਦੀ ਫਸਲ ਟਹਿਕਦੀ ਹੋਈ। ਤਸਵੀਰ : ਅਸ਼ੋਕ ਗਰਗ

(ਅਸ਼ੋਕ ਗਰਗ) ਬਠਿੰਡਾ। ਬਠਿੰਡਾ ਖੇਤਰ ਦੇ ਕਿਸਾਨਾਂ ਲਈ ਭਾਦੋ ਦਾ ਮੀਂਹ ਲਾਹੇਵੰਦ ਸਾਬਿਤ ਹੋ ਰਿਹਾ ਹੈ। ਧਰਤੀ ਹੇਠਲੇ ਮਾੜੇ ਪਾਣੀ ਕਾਰਨ ਕਮਜ਼ੋਰ ਹੋਈਆਂ ਫਸਲਾਂ ਦਾ ਫੁਟਾਰਾ ਅਤੇ ਫਲ ਚੁੱਕਣ ਦੀ ਸਮਰੱਥਾ ਹੁਣ ਮੀਂਹ ਮਗਰੋਂ ਦੁੱਗਣੀ ਹੋ ਜਾਵੇਗੀ। ਹੁੰਮਸ ਭਰੀ ਗਰਮੀ ਤੋਂ ਵੀ ਇਸ ਮੀਂਹ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਗਈ ਹੈ। ਕਈ ਦਿਨਾਂ ਤੋਂ ਹਲਕੀ ਤੇ ਦਰਮਿਆਨੀ ਬਾਰਸ਼ ਨਾਲ ਬਿਜਲੀ ਦੀ ਮੰਗ ਵਿੱਚ ਵੀ ਕਟੌਤੀ ਹੋਈ ਹੈ। ਬਠਿੰਡਾ ਇਲਾਕੇ ’ਚ ਪਈਆਂ ਹਲਕੀਆਂ ਫੁਹਾਰਾਂ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਤੋਂ ਪਹਿਲਾਂ ਗਰਮੀ ਅਤੇ ਹੁੰਮਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ। Weather Update

ਜ਼ਿਲ੍ਹੇ ਦੇ ਕਾਫੀ ਖੇਤਰਾਂ ਵਿੱਚ ਬਾਰਸ਼ ਹੋਣ ਦੀਆਂ ਖਬਰਾਂ ਹਨ। ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਤਾਪਮਾਨ ਵਿੱਚ ਥੋੜ੍ਹੀ ਕਮੀ ਹੋਈ ਹੈ। ਮੌਸਮ ਵਿਭਾਗ ਅਨੁਸਾਰ 1 ਸਤਬੰਰ 2024 ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਨੇ ਜਿਥੇ ਮੀਂਹ ਨੂੰ ਫਸਲਾਂ ਲਈ ਵਰਦਾਨ ਦੱਸਿਆ ਹੈ ਉਥੇ ਹੀ ਕਈ ਪਿੰਡਾਂ ਦੀਆਂ ਮੁੱਖ ਸੜਕਾਂ ’ਤੇ ਪਾਣੀ ਭਰ ਜਾਣ ਲੋਕਾਂ ਦਾ ਰਸਤਾ ਬੰਦ ਹੋ ਗਿਆ ਹੈ। Weather Update

ਇਹ ਵੀ ਪੜ੍ਹੋ: Amrita Warring: ਅੰਮ੍ਰਿਤਾ ਵੜਿੰਗ ਨੇ ਗੋਲੀਬਾਰੀ ’ਚ ਜਖ਼ਮੀ ਦਾ ਜਾਣਿਆ ਹਾਲ

ਖਾਸ਼ ਕਰਕੇ ਦੋ ਪਹੀਆ ਵਾਹਨ ਚਾਲਕ ਬੜੀ ਮੁਸ਼ਕਲ ਨਾਲ ਆਪਣੀ ਮੰਜਿਲ ਤੈਅ ਕਰ ਰਹੇ ਹਨ। ਖੇਤੀਬਾੜੀ ਵਿਭਾਗ ਸੰਗਤ ਦੇ ਇੰਸਪੈਕਟਰ ਸ਼ਿਵਪਾਲ ਦਾ ਕਹਿਣਾ ਸੀ ਕਿ ਇਸ ਇਲਾਕੇ ਵਿੱਚ ਬਾਰਸ਼ ਲੇਟ ਸ਼ੁਰੂ ਹੋਈ ਹੈ ਜਿਸ ਨਾਲ ਫਸਲਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਨਰਮੇ ਵੀ ਹੁਣ ਟਹਿਕਣ ਲੱਗ ਪਏ ਹਨ, ਝੋਨੇ ਦੀ ਫਸਲ ਨੂੰ ਪਾਣੀ ਮਿਲਣ ਕਾਰਨ ਕਾਫੀ ਫਾਇਦਾ ਮਿਲੇਗਾ।

Weather-Update
ਬਠਿੰਡਾ: ਪਿੰਡ ਗਹਿਰੀ ਭਾਗੀ ਵਿਖੇ ਮੇਨ ਸੜਕ ’ਤੇ ਮੀਂਹ ਦਾ ਭਰਿਆ ਹੋਇਆ ਪਾਣੀ। ਤਸਵੀਰ : ਅਸ਼ੋਕ ਗਰਗ

ਪਿੰਡ ਗਹਿਰੀ ਭਾਗੀ ਦੇ ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ ਇਸ ਮੀਂਹ ਦਾ ਅਗੇਤੀ ਫਸਲ ਨੂੰ ਤਾਂ ਨੁਕਸਾਨ ਹੋ ਸਕਦਾ ਹੈ ਪਰ ਪਿਛੇਤੀ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਜੇਕਰ ਤੇਜ਼ ਹਵਾ ਚੱਲਣ ਨਾਲ ਹਰਾ ਚਾਰਾ ਡਿੱਗਦਾ ਹੈ ਉਸ ਨੂੰ ਨੁਕਸਾਨ ਹੋ ਸਕਦਾ ਹੈ। ਕਿਸਾਨ ਗੁਰਪ੍ਰੇਮ ਸਿੰਘ ਦਾ ਕਹਿਣਾ ਸੀ ਕਿ ਨਰਮੇ ਨੂੰ ਫਲ ਲੱਗਣ ਦਾ ਸਮਾਂ ਹੈ ਜਿਸ ਕਰਕੇ ਮੀਂਹ ਲਾਹੇਵੰਦ ਹੈ। ਜੇਕਰ ਜਿਆਦਾ ਬਾਰਸ਼ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ। ਏਦਾਂ ਹੀ ਹੋਰ ਵੀ ਕਈ ਕਿਸਾਨਾਂ ਨੇ ਸਮੁੱਚੇ ਤੌਰ ’ਤੇ ਬਾਰਸ਼ ਨੂੰ ਖੇਤੀ ਖੇਤਰ ਲਈ ਲਾਹੇਵੰਦ ਦੱਸਿਆ ਹੈ। ਓਧਰ ਮੀਂਹ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਦਾ ਖਾਤਮਾ ਕਰਨ ਲਈ ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਅੰਦਰ ਫੌਗਿੰਗ ਮਸ਼ੀਨ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ ਅਤੇ ਬਿਮਾਰੀਆਂ ਫੈਲਣ ਤੋਂ ਬਚਾ ਹੋ ਸਕੇ।

LEAVE A REPLY

Please enter your comment!
Please enter your name here