ਮੀਂਹ ਨਾਲ ਗਰਮੀ ਤੋਂ ਰਾਹਤ

Relief, from Heat, with Rain

ਮੌਸਮ ਨੇ ਬਦਲਿਆ ਮਿਜ਼ਾਜ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਪਿਆ ਮੀਂਹ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਅਤੇ ਐਨਸੀਆਰ ‘ਚ ਅਚਾਨਕ ਆਏ ਮੌਸਮ ‘ਚ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ  ਲੋਕ ਗਰਮੀ ਕਾਰਨ ਘਰਾਂ ‘ਚੋਂ ਬਾਹਰ ਨਹੀਂ ਨਿਕਲ ਪਾ ਰਹੇ ਸਨ ਉੱਥੇ ਐਤਵਾਰ ਵੀ ਸਵੇਰੇ ਕੁਝ ਵੱਖਰੀ ਹੀ ਸੀ ਠੰਢੀਆਂ-ਠੰਢੀਆਂ ਫੁਹਾਰਾਂ ਨਾਲ ਮੌਸਮ ਖੁਸ਼ਨੁਮਾ ਹੋ ਗਿਆ. ਲੰਮੇ ਸਮੇਂ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ ਹਰਿਆਣਾ ਦੇ ਸਰਸਾ, ਫਤਿਆਬਾਦ, ਹਿਸਾਰ ਸਮੇਤ ਕਈ ਜ਼ਿਲ੍ਹਿਆਂ ‘ਚ ਮੀਂਹ ਪਿਆ ਤੇ ਕਿਤੇ ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹੇ ਹਾਲਾਂਕਿ ਸ਼ਨਿੱਚਰਵਾਰ ਰਾਤ ਤੱਕ ਉੱਡ ਰਹੀ ਰੇਤ ਨੂੰ ਵੇਖ ਕੇ ਨਹੀਂ ਲੱਗ ਰਿਹਾ ਸੀ ਕਿ ਮੀਂਹ ਪਵੇਗਾ, ਪਰ ਦੇਰ ਰਾਤ ਨੂੰ ਹੀ ਝੜੀ ਸ਼ੁਰੂ ਹੋ ਗਈ  ਸ਼ਨਿੱਚਰਵਾਰ ਦੇਰ ਰਾਤ ਤੋਂ ਹੀ ਸ਼ੁਰੂ ਹੋਈ ਕਿਣ-ਮਿਣ ਐਤਵਾਰ ਹੁੰਦੇ ਹੁੰਦੇ ਜ਼ੋਰਦਾਰ ਮੀਂਹ ‘ਚ ਬਦਲ ਗਈ

ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਬੱਦਲਾਂ ਦੀ ਗਰਜ ਅਤੇ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਮੀਂਹ 50 ਐਮਐਮ ਤੋਂ ਵੀ ਜ਼ਿਆਦਾ ਪੈ ਚੁੱਕਾ ਹੈ ਮੌਸਮ ਵਿਭਾਗ ਨੇ ਇਸ ਦਾ ਕਾਰਨ ਵੈਸਟਰਨ ਡਿਸਟਰਬੇਸ ਨੂੰ ਦੱਸਿਆ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ 16, 17 ਅਤੇ 18 ਜੂਨ ਨੂੰ 30-40 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲਣ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦਾ ਅਨੁਮਾਨ ਹੈ ਅਜਿਹੇ ‘ਚ ਅਗਲੇ ਤਿੰਨ ਦਿਨ ਤੱਕ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹਿ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਖੇਤਰ ‘ਚ ਜੂਨ ਦੇ ਪਹਿਲੇ 13 ਦਿਨ ‘ਚ 84 ਫੀਸਦੀ ਘੱਟ ਮੀਂਹ ਪਿਆ ਹੈ ਜੇਕਰ 19 ਜੂਨ ਤੱਕ ਮਾਨਸੂਨ ਪੂਰਬ ਵਾਛੜਾਂ ਪਈਆਂ ਤਾਂ ਕੁਝ ਹੱਦ ਤੱਕ ਇਸ ਕਮੀ ਦੀ ਭਰਪਾਈ ਹੋ ਸਕਦੀ ਹੈ

ਬਿਹਾਰ: ਲੂ ਦਾ ਕਹਿਰ, 56 ਮੌਤਾਂ

ਪਟਨਾ ਬਿਹਾਰ ‘ਚ ਪੈ ਰਹੀ ਤੇਜ਼ ਗਰਮੀ ‘ਚ ਲੂ ਲੱਗਣ ਕਾਰਨ ਓਰੰਗਾਬਾਦ, ਗਯਾ ਅਤੇ ਨਵਾਦਾ ਜ਼ਿਲ੍ਹੇ ‘ਚ ਹੁਣ ਤੱਕ 56 ਮੌਤਾਂ ਹੋ ਚੁੱਕੀਆਂ ਹਨ ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ‘ਚ ਕੱਲ੍ਹ ਦਾ ਤਾਪਮਾਨ 46 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ ਇਸ ਦੌਰਾਨ ਲੂ ਲੱਗਣ ਕਾਰਨ ਓਰੰਗਾਬਾਦ ਦੇ ਵੱਖ-ਵੱਖ ਇਲਾਕਿਆਂ ਦੇ 30, ਗਯਾ ਜ਼ਿਲ੍ਹੇ ‘ਚ 19 ਅਤੇ ਨਵਾਜਦਾ ਜ਼ਿਲ੍ਹੇ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਮ੍ਰਿਤਕਾਂ ‘ਚ ਜ਼ਿਆਦਾਤਰ 60 ਤੋਂ ਜ਼ਿਆਦਾ ਉਮਰ ਦੇ ਲੋਕ ਸ਼ਾਮਲ ਹਨ ਓਰੰਗਾਬਾਦ ਦੇ ਸਿਵਿਲ ਸਰਜਨ ਡਾ. ਸੁਰਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਭਿਆਨਕ ਗਰਮੀ ਕਾਰਨ ਜ਼ਿਲ੍ਹੇ ‘ਚ ਲੂ ਦਾ ਕਹਿਰ ਰਿਹਾ, ਜਿਸ ਕਾਰਨ ਵੱਖ-ਵੱਖ ਇਲਾਕਿਆਂ ‘ਚ 30 ਤੋਂ ਜ਼ਿਆਦਾ ਮੌਤ ਹੋ ਗਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।