ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ, ਬਿਜਲੀ ਦੀ ਮੰਗ 10 ਹਜਾਰ ਮੈਗਾਵਾਟ ’ਤੇ ਪੁੱਜੀ

Rain
ਪਟਿਆਲਾ ਬਾਰਿਸ਼ ਕਾਰਨ ਜਲਥਲ ਹੋਈ ਸੜਕ ਦਾ ਦ੍ਰਿਸ਼।

 ਜ਼ਿਆਦਾ ਮੀਂਹ (Rain) ਵਾਲੇ ਖੇਤਰਾਂ ’ਚ ਝੋਨੇ ਦੀ ਫਸਲ ਨੂੰ ਨੁਕਸਾਨ ਦਾ ਡਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ (Rain) ਪੈਣ ਕਾਰਨ ਜਲਥਲ ਹੋ ਗਿਆ। ਮੀਂਹ ਪੈਣ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਿਜਲੀ ਦੀ ਮੰਗ ਵਿੱਚ ਵੀ ਕਮੀ ਦਰਜ਼ ਕੀਤੀ ਗਈ ਹੈ। ਮੀਂਹ ਪੈਣ ਕਾਰਨ ਬਿਜਲੀ ਦੀ ਮੰਗ 10 ਹਜਾਰ ਮੈਗਾਵਾਟ ਹੀ ਰਹਿ ਗਈ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਾਅਦ ਪਟਿਆਲਾ ਅੰਦਰ ਭਾਰੀ ਮੀਂਹ ਪਿਆ ਹੈ। ਇਸ ਦੇ  ਨਾਲ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ ਆਦਿ ਖੇਤਰਾਂ ਵਿੱਚ ਚੰਗੇ ਮੀਂਹ ਦੀਆਂ ਰਿਪੋਰਟਾਂ ਹਨ। ਪਟਿਆਲਾ ਸ਼ਹਿਰ ਅੰਦਰ ਤਾਂ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ਜਲਥਲ ਨਜਰ ਆਈਆਂ। ਮੀਂਹ ਪੈਣ ਕਰਕੇ ਭਾਵੇਂ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਕਿਸਾਨਾਂ ਦੇ ਚਿਹਰਿਆਂ ’ਤੇ ਉਦਾਸੀ ਛਾਈ ਹੈ। ਝੋਨੇ ਦੀ ਫਸਲ ਅੰਦਰ ਦਾਣਾ ਪੈ ਰਿਹਾ ਹੈ, ਜੋ ਕਿ ਨੁਕਸਾਨੇ ਜਾਣ ਦਾ ਡਰ ਹੈ।

ਬਿਜਲੀ ਦੀ ਮੰਗ ਵਿੱਚ ਲਗਭਗ ਤਿੰਨ ਹਜ਼ਰ ਯੂਨਿਟ ਦੀ ਕਮੀ ਦਰਜ ਕੀਤੀ (Rain)

ਮੀਂਹ ਪੈਣ ਕਰਕੇ ਬਿਜਲੀ ਦੀ ਮੰਗ ਵਿੱਚ ਲਗਭਗ ਤਿੰਨ ਹਜ਼ਰ ਯੂਨਿਟ ਦੀ ਕਮੀ ਦਰਜ਼ ਕੀਤੀ ਗਈ ਹੈ। ਸ਼ਾਮ ਨੂੰ ਬਿਜਲੀ ਦੀ ਮੰਗ 10 ਹਜਾਰ ਮੈਗਾਵਾਟ ਹੀ ਰਹਿ ਗਈ ਸੀ ਜੋ ਕਿ 13 ਹਜ਼ਾਰ ਮੈਗਾਵਾਟ ਦੇ ਨੇੜੇ ਤੇੜੇ ਚੱਲ ਰਹੀ ਸੀ। ਸਰਕਰੀ ਥਰਮਲ ਪਲਾਂਟਾਂ ਦੇ ਚਾਰ ਯੂਨਿਟ ਚੱਲ ਰਹੇ ਹਨ ਜਦਕਿ ਚਾਰ ਯੂਨਿਟ ਬੰਦ ਹਨ। ਸਰਕਾਰੀ ਥਰਮਲਾਂ ਤੋਂ ਸਿਰਫ਼ 600 ਮੈਗਾਵਾਟ ਹੀ ਬਿਜਲੀ ਹਾਸਲ ਹੋ ਰਹੀ ਹੈ। ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਛੇ ਯੂਨਿਟਾਂ ਤੋਂ 3224 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟ ਭਖੇ ਹੋਏ ਹਨ।

ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ ਜਦਕਿ ਇੱਕ ਬੰਦ ਪਿਆ ਹੈ। ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਬੰਦ ਹਨ ਅਤੇ ਦੋ ਯੂਨਿਟ ਚੱਲ ਰਹੇ ਹਨ। ਇਸ ਵਾਰ ਸਾਉਣ ਦਾ ਮਹੀਨਾ ਮੀਂਹ ਤੋਂ ਬਿਨਾਂ ਹੀ ਲੰਘਿਆ ਹੈ ਜਦਕਿ ਅੱਸੂ ਦੇ ਸ਼ੁਰੂ ਵਿੱਚ ਹੀ ਚੰਗਾ ਮੀਂਹ ਪੈ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਹੀ ਪੱਕੀ ਫਸਲ ਸਮੇਂ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

Rain
ਪਟਿਆਲਾ ਬਾਰਿਸ਼ ਕਾਰਨ ਜਲਥਲ ਹੋਈ ਸੜਕ ਦਾ ਦ੍ਰਿਸ਼।

ਝੋਨੇ ਦੀ ਫਸਲ ਲਈ ਜ਼ਿਆਦਾ ਮੀਂਹ ਹਾਨੀਕਾਰਕ

ਇੱਧਰ ਜ਼ਿਲ੍ਹਾ ਖੇਤੀਬਾੜੀ ਅਫਸਰ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਝੋਨੇ ਦੀ ਫਸਲ ਲਈ ਜ਼ਿਆਦਾ ਮੀਂਹ ਹਾਨੀਕਾਰਕ ਹੈ । ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਹੈ ਉਥੇ ਫੰਗਸ ਦਾ ਖਤਰਾ ਪੈਦਾ ਹੋ ਸਕਦਾ ਹੈ ਅਤੇ ਝਾੜ ’ਚ ਵੀ ਕਮੀ ਆ ਸਕਦੀ ਹੈ । ਉਂਜ ਉਨ੍ਹਾਂ ਕਿਹਾ ਕਿ ਮੀਂਹ ਦੀਆਂ ਕੱਲ੍ਹ ਨੂੰ ਰਿਪੋਰਟਾਂ ਹਾਸਲ ਹੋਣ ’ਤੇ ਉਸ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।

  • ਫਸਲਾਂ ਦੇ ਝਾੜ ’ਚ ਵੀ ਕਮੀ ਆ ਸਕਦੀ ਹੈ
  • ਝੋਨੇ ਦੀ ਫਸਲ ਅੰਦਰ ਦਾਣਾ ਪੈ ਰਿਹਾ ਹੈ, ਜੋ ਕਿ ਨੁਕਸਾਨੇ ਜਾਣ ਦਾ ਡਰ ਹੈ।
  • ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਿਜਲੀ ਦੀ ਮੰਗ ਵਿੱਚ ਵੀ ਕਮੀ ਦਰਜ਼ ਕੀਤੀ ਗਈ ਹੈ।
  • ਅੱਜ ਦੁਪਹਿਰ ਬਾਅਦ ਪਟਿਆਲਾ ਅੰਦਰ ਭਾਰੀ ਮੀਂਹ ਪਿਆ ਹੈ
  • ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ ਆਦਿ ਖੇਤਰਾਂ ਵਿੱਚ ਚੰਗੇ ਮੀਂਹ ਦੀਆਂ ਰਿਪੋਰਟਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ