ਨੀਵੇ ਇਲਾਕਿਆਂ ਵਿੱਚ ਭਰਿਆ ਪਾਣੀ
ਸ੍ਰੀ ਮੁਕਤਸਰ ਸਾਹਿਬ, ਸੁਰੇਸ਼ ਗਰਗ। ਦੁਪਹਿਰ ਬਾਦ ਸ੍ਰੀ ਮੁਕਤਸਰ ਸਾਹਿਬ ਵਿੱਚ ਕਾਲੀਆਂ ਘਟਾਵਾਂ ਤੋਂ ਬਾਅਦ ਤੇਜ਼ ਹਨ੍ਹੇਰੀ ਨਾਲ ਸ਼ੁਰੂ ਹੋਈ ਬਾਰਸ਼ ਨੇ ਝੱਖੜ ਦਾ ਰੂਪ ਲੈ ਲਿਆ ਤੇ ਨਾਲ ਹੀ ਗੜੇਮਾਰੀ ਵੀ ਹੋਈ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਇਸ ਬਾਰਸ਼ ਨਾਲ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਉੱਥੇ ਝੋਨਾ ਲਾ ਰਹੇ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ। ਪੈ ਰਹੀ ਅੱਤ ਦੀ ਗਰਮੀ ਨਾਲ ਕਿਸਾਨਾਂ ਨੂੰ ਪਾਣੀ ਦੀ ਕਮੀ ਆ ਰਹੀ ਸੀ ਜੋ ਕਿ ਕੁਝ ਹੱਦ ਤੱਕ ਦੂਰ ਹੋ ਜਾਵੇਗੀ ਇਸ ਦੇ ਨਾਲ ਬਰਸਾਤ ਨਾਲ ਸ਼ਹਿਰ ਦੇ ਨੀਵੇਂ ਇਲਾਕੇ ਗਾਂਧੀ ਨਗਰ, ਕੋਟਲੀ ਰੋਡ, ਘਾਹ ਮੰਡੀ ਚੌਂਕ, ਸ਼ੇਰ ਸਿੰਘ ਚੌਕ, ਅਬੋਹਰ ਰੋਡ, ਰੇਲਵੇ ਰੋਡ ਆਦਿ ਖੇਤਰਾਂ ਵਿੱਚ ਪਾਣੀ ਭਰ ਗਿਆ ਜਿਸ ਨਾਲ ਆਵਾਜਾਈ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਗਰਮੀ ਤੋਂ ਬਚਣ ਲਈ ਬੱਚੇ ਪਾਣੀ ਵਿੱਚ ਨਹਾਉਦੇ ਵੀ ਦੇਖੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।