ਇਹ ਸੈਸ਼ਨ ਰਾਜ ਸਭਾ ਦਾ 250 ਸੈਸ਼ਨ ਹੋਵੇਗਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਕਰਨ ਲਈ ਤਿਆਰ ਹੈ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਲੈ ਜਾਵੇਗਾ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਇਥੇ ਸੰਸਦ ਭਵਨ ਕੰਪਲੈਕਸ ਵਿਚ ਕਿਹਾ, ”ਅਸੀਂ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕਰਨਾ ਚਾਹੁੰਦੇ ਹਾਂ। Modi
ਸਭ ਤੋਂ ਵਧੀਆ ਦਲੀਲ ਹੋਣਾ ਜ਼ਰੂਰੀ ਹੈ। ਵਾਦ- ਵਿਵਾਦ, ਸੰਵਾਦ ਹੋਵੇ। ਹਰ ਕੋਈ ਆਪਣੀ ਸੂਝ ਦੀ ਤਾਕਤ ਦੀ ਵਰਤੋਂ ਕਰੇ ਤੇ ਸਦਨ ਦੀ ਵਿਚਾਰ-ਵਟਾਂਦਰੇ ਨੂੰ ਉੱਤਮ ਬਣਾਉਣ ‘ਚ ਯੋਗਦਾਨ ਦੇਵੇ।” ਉਨ੍ਹਾਂ ਕਿਹਾ ਕਿ ਇਹ ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ ਹੈ। ਰਾਜ ਸਭਾ ਦਾ ਇਹ 250 ਵਾਂ ਸੈਸ਼ਨ ਵੀ ਹੈ। ਆਉਣ ਵਾਲੀ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੈਸ਼ਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ ਸੀ। ਇਹ ਪ੍ਰਾਪਤੀਆਂ ਪੂਰੇ ਸਦਨ ਨਾਲ ਸਬੰਧ ਰੱਖਦੇ ਹਨ। Modi
ਸਾਰੇ ਸੰਸਦ ਮੈਂਬਰ ਇਸ ਦੇ ਹੱਕਦਾਰ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਸੈਸ਼ਨ ਦੇਸ਼ ਦੇ ਵਿਕਾਸ ਨੂੰ ਤੇਜ਼ ਕਰੇਗਾ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਦੀ ਸਕਾਰਾਤਮਕ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।