ਆਰਬੀਆਈ ਨੇ ਬੈਂਕਾਂ ਲਈ ਕੇਵਾਈਸੀ ਨਵੀਨੀਕਰਨ ਦੀ ਮਿਆਦ ਮਾਰਚ 2022 ਤੱਕ ਵਧਾਈ
ਮੁੰਬਈ (ਏਜੰਸੀ) ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਦੇ ਪੁਰਾਣੇ ਗਾਹਕਾਂ ਦੀ ਜਾਣਕਾਰੀ ਨੂੰ ਸਮੇਂ ਸਮੇਂ ’ਤੇ ਅਪਡੇਟ ਕਰਨ ਲਈ ਕੇਵਾਈਸੀ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤੀ ਛੋਟ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਹੈ। ਇਹ ਫੈਂਸਲਾ ਕੋਵਿਡ ਦੇ ਨਵੇਂ ਰੂਪ ਦੇ ਚੱਲਦੇ ਵਧੀ ਅਨਿਸ਼ਚਿਤਾ ਦੌਰਾਨ ਗਾਹਕਾਂ ਅਤੇ ਬੈਂਕ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਕੀਤਾ ਗਿਆ ਹੈ। ਆਰਬੀਆਈ ਨੇ 25 ਫ਼ਰਵਰੀ 2016 ਨੂੰ ਬੈਂਕਾਂ ਲਈ ਸਮੇਂ ਸਮੇਂ ’ਤੇ ਅਪਣੇ ਮੌਜ਼ੂਦਾ ਗਾਹਕਾਂ ਦੇ ਕੇਵਾਈਸੀ ਨੂੰ ਆਪਡੇਟ ਕਰਨ ਲਈ ਇੱਕ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤਾ ਸੀ। ਇਸ ਵਿੱਚ ਨਿਯਮਤ ਅੰਤਰਾਲਾ ’ਤੇ ਕੇਵਾਈਸੀ ਨਵੀਨੀਕਰਨ ’ਤੇ ਗਾਹਕ ਦੇ ਖਾਤੇ ਦੇ ਸੰਚਾਲਣ ’ਤੇ ਪਾਬੰਦੀ ਲਗਾਉਣ ਦਾ ਪ੍ਰਬੰਧ ਹੈ।
ਕੀ ਹੈ ਮਾਮਲਾ
ਕੇਂਦਰੀ ਬੈਂਕ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚਕਾਰ 5 ਮਈ 2021 ਨੂੰ 31 ਦਸੰਬਰ 2021 ਤੱਕ ਇਸ ਨਿਯਮ ਵਿੱਚ ਢਿੱਲ ਦਿੱਤੀ ਸੀ। ਵੀਰਵਾਰ ਨੂੰ ਆਰਬੀਆਈ ਦੁਆਰਾ ਬੈਂਕਾਂ ਨੂੰ ਜਾਰੀ ਕੀਤੇ ਗਏ ਸਰਕੂਲਰ ਵਿੱਚ ਕਿਹਾ ਗਿਆ ਹੈ, ਕੋਵਿਡ-1 ਦੇ ਨਵੇਂ ਰੂਪ ਕਾਰਨ ਮੌਜ਼ੂਦਾ ਅਨਿਸ਼ਚਿਤਤਾ ਦੇ ਮੱਦੇਨਜ਼ਰ (5 ਮਈ ਦੇ ਸਰਕੂਲਰ) ਦੇ ਤਹਿਤ ਦਿੱਤੀ ਗਈ ਢਿੱਲ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ