ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਦੌਰਾਨ ਵੰਡਿਆ ਰਾਸ਼ਨ

Ration Distribution

ਸਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਐਮ.ਐਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਅੱਜ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ । ਇਹ ਨਾਮ ਚਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸੀ ਵਿੱਚ ਕੀਤੀ ਗਈ। ਇਸ ਨਾਮ ਚਰਚਾ ਵਿੱਚ ਬਲਾਕ ਚੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ। (Ration Distribution)

Ration Distribution

ਨਾਮ ਚਰਚਾ ਦੀ ਸੁਰੂਆਤ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਰਾ ਲਾ ਕੇ ਕੀਤੀ ਗਈ। ਕਵੀਰਾਜ ਵੀਰਾ ਵੱਲੋਂ ਖੁਸ਼ੀ ਪਰਥਾਏ ਸਬਦ ਬਾਣੀ ਕੀਤੀ ਗਈ। ਉਪਰੰਤ ਪੁਜਾਨੀਕ ਗੁਰੂ ਜੀ ਦੇ ਰਿਕਾਡਰ ਅਨਮੋਲ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਨਾਮ ਚਰਚਾ ਦੌਰਾਨ 7 ਅਤਿ-ਲੋੜਵੰਦ ਪਰਿਵਾਰਾਂ ਨੂੰ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ। (Ration Distribution)

ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਆਇਆ ਹੈ ਆਧਾਰ ਅਪਡੇਟ ਕਰਨ ਦਾ ਮੈਸੇਜ਼, ਤਾਂ ਹੋ ਜਾਓ ਸਾਵਧਾਨ

Ration Distribution

ਮਨਪ੍ਰੀਤ ਇੰਸਾਂ (ਕੈਨੇਡਾ) ਪੁੱਤਰ ਕਰਮਜੀਤ ਇੰਸਾਂ ਵੱਲੋਂ 3 ਪਰਿਵਾਰਾਂ ਨੂੰ, ਭੈਣ ਹਰਪਾਲ ਕੌਰ ਇੰਸਾਂ ਵੱਲੋਂ 2 ਅਤੇ ਭੈਣ ਪਾਰਵਤੀ ਇੰਸਾਂ ਅਤੇ ਭੈਣ ਨਿਰਮਲਾ ਇੰਸਾਂ ਵੱਲੋਂ 1-1 ਪਰਿਵਾਰ ਨੂੰ ਰਾਸਨ ਦਿੱਤਾ ਗਿਆ। ਨਾਮ ਚਰਚਾ ਉਪਰੰਤ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵੱਧ ਚੜ ਕੇ ਕਰਦੇ ਰਹਿਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਭਗਵਾਨ ਇੰਸਾਂ, ਗਗਨਦੀਪ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਭੈਣ ਕਮਲੇਸ ਇੰਸਾਂ, ਭੈਣ ਨਿਰਮਲਾ ਇੰਸਾਂ ਸਾਰੇ 85 ਮੈਂਬਰ, ਪਿੰਡਾਂ ਦੇ 15 ਮੈਂਬਰ, ਵੱਖ-ਵੱਖ ਸਿਮਤੀਆਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸਿਰਕਤ ਕੀਤੀ। (Ration Distribution)