ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News 2 ਨਾਬਲਗ ਲੜਕੀਆ...

    2 ਨਾਬਲਗ ਲੜਕੀਆਂ ਨਾਲ ਜਬਰ ਜਨਾਹ

    suicide

    ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਆਇਆ ਸਾਹਮਣੇ

    ਖਨੌਰੀ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਬੀਤੀ ਸਾਮ ਸਥਾਨਕ ਸ਼ਹਿਰ ਦੀਆਂ ਦੋ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਹੋਣ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਬੱਚੀਆਂ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ। ਇਸ ਸਬੰਧੀ ਦੋਵੇਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣਾ ਖਨੌਰੀ ਵਿਖੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਸਾਮ ਕਥਿਤ ਦੋਸ਼ੀ ਉਨ੍ਹਾ ਦੀਆਂ ਬੱਚੀਆਂ ਨੂੰ ਵਰਗ਼ਲਾ ਕੇ ਕਿਤੇ ਸੁੰਨਸਾਨ ਥਾਂ ਤੇ ਲੈ ਗਏ ਅਤੇ ਜਬਰ ਜਨਾਹ ਕੀਤਾ।

    ਇਸ ਸਬੰਧੀ ਪੁਲਿਸ ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐਸ.ਐਚ.ਓ. ਖਨੌਰੀ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਸਬ- ਇੰਸਪੈਕਟਰ ਗਗਨਦੀਪ ਕੌਰ ਨੇ ਸਥਾਨਕ ਸ਼ਹਿਰ ਦੀ ਇਕ  ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਮੈਂ ਸਾਦੀਸ਼ੁਦਾ ਹਾਂ ਅਤੇ ਮੇਰੇ ਦੋ ਲੜਕੀਆਂ ਜਿਨ੍ਹਾ ‘ਚੋਂ ਇਕ ਦੀ ਉਮਰ 18 ਸਾਲ ਅਤੇ ਦੂਜੀ ਦੀ ਉਮਰ 13 ਸਾਲ ਹੈ ਅਤੇ ਮੇਰੇ ਤਿੰਨ ਲੜਕੇ ਹਨ। ਉਸ ਨੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਜਿਸ ਦੀ ਉਮਰ 13 ਸਾਲ ਹੈ ਜੋ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ ਕੱਲ੍ਹ ਸ਼ਾਮ 6 ਕੁ ਵਜੇ ਆਪਣੀ ਇਕ ਸਹੇਲੀ ਜੋ ਕਿ 12 ਸਾਲ ਦੀ ਹੈ ਅਤੇ ਉਸ ਦੇ ਨਾਲ ਪੜਦੀ ਹੈ ਨਾਲ ਨਹਿਰ ਦੀ ਪਟੜੀ ਤੇ ਘੁੰਮਣ ਗਈਆਂ ਸਨ।

    ਜਦੋਂ ਉਹ ਲੰਮਾ ਸਮਾ ਘਰ ਨਹੀਂ ਪਰਤੀਆਂ ਤਾਂ ਉਨ੍ਹਾ ਦਾ ਸਾਰਾ ਪਰਿਵਾਰ ਲੜਕੀਆਂ ਦੀ ਭਾਲ  ਕਰਨ ਲੱਗੇ ਅਤੇ ਸਾਮ ਕਰੀਬ 7:30 ਵਜੇ ਸਾਡੇ ਗੁਆਂਢ ਦਾ ਇਕ ਲੜਕਾ ਅਤੇ ਨਜ਼ਦੀਕੀ ਪਿੰਡ ਦੇ ਇਕ ਲੜਕਾ ਇਨ੍ਹਾਂ ਦੀ ਲੜਕੀ ਅਤੇ ਉਸ ਦੀ ਸਹੇਲੀ ਨੂੰ ਨਾਲ ਲੈ ਕੇ ਉਨਾ ਦੇ ਘਰ ਆਏ ਅਤੇ ਜਦੋਂ ਉਨਾ ਆਪਣੀ ਲੜਕੀ ਤੋਂ ਘਰੋਂ ਜਾਣ ਬਾਰੇ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਦਾਣਾ ਅਤੇ ਵਿਕਾਸ ਜੋ ਕੀ ਗੋਤਾਖੋਰ ਹਨ ਉਨ੍ਹਾ ਨੂੰ ਵਰਗ਼ਲਾ ਕਰੇ ਲੈ ਗਏ ਸਨ ਅਤੇ ਉਨ੍ਹਾ ਨਾਲ ਜਬਰ ਜਨਾਹ ਕੀਤਾ।  ਐਸ.ਐਚ.ਓ ਨੇ ਦੱਸਿਆ ਕਿ ਇਕ ਪੀੜਤਾ ਦੀ ਮਾਂ ਦੇ ਬਿਆਨ ਤੇ ਕਥਿਤ ਦੋਸ਼ੀ ਦਾਣਾ ਅਤੇ ਵਿਕਾਸ ਦੇ ਖ਼ਿਲਾਫ਼ ਧਾਰਾ 376, 5 ਪੰਜਾਬ ਪੈਸਕੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here