ਨਸ਼ੇ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋ ਖੋਖਲਾ ਕਰ ਰਹੇ ਹਨ : ਅਰੁਣ ਗੁਪਤਾ ਜਿਲ੍ਹਾ ਤੇ ਸ਼ੇਸ਼ਨ ਜੱਜ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। Rally Against Drugs ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਅਰੁੁਣ ਗੁੁਪਤਾ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਯੋਗ ਅਗਵਾਈ ਵਿਚ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਰੈਲੀ ਕੱਢੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਅਤੇ ਸੀਨੀਅਰ ਕਪਤਾਨ ਪੁੁਲਿਸ ਡਾ. ਰਵਜੋਤ ਗਰੇਵਾਲ, ਸ੍ਰੀਮਤੀ ਬਿੰਦੀਆ ਗੁੁਪਤਾ ਧਰਮਪਤਨੀ ਜਿਲ੍ਹਾ ਅਤੇ ਸ਼ੈਸ਼ਨ ਜੱਜ ਸਮੇਤ ਸਾਰੇ ਨਿਆਇਕ ਅਧਿਕਾਰੀਆਂ, ਕੋਰਟ ਸਟਾਫ ਅਤੇ ਪੁੁਲਿਸ ਸਟਾਫ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਂਰਥੀਆਂ ਨੇ ਭਾਗ ਲਿਆ।
ਇਹ ਵੀ ਪੜ੍ਹੋ : ਸਟੇਟ ਪੱਧਰ ਟੂਰਨਾਮੈਂਟ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀ ਗੇਮ ਵੇਟਲਿਫਟਿੰਗ ‘ਚ ਲੜਕੇ ਅਤੇ ਲੜਕੀਆਂ ਨੇ ਮਾਰੀਆਂ ਮੱਲਾਂ
ਇਸ ਮੌਕੇ ਰੈਲੀ ਦੀ ਸ਼ੁੁਰੂਆਤ ਕਰਦੇ ਹੋਏ ਜਿਲ੍ਹਾ ਅਤੇ ਸੈਸ਼ਨ ਜੱਜ ਅਰੁੁਣ ਗੁੁਪਤਾ ਨੇ ਕਿਹਾ ਕਿ ਅੱਜ ਆਪਾਂ ਨਸ਼ਿਆਂ ਦੇ ਖਿਲਾਫ ਲੜਾਈ ਲੜਨ ਲਈ ਇਕੱਠੇ ਹੋਏ ਹਾਂ, ਜਿਸ ਤਰ੍ਹਾਂ ਦੁੁਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਉਸੇ ਤਰ੍ਹਾਂ ਹੀ ਆਪਾਂ ਨੇ ਨਸ਼ੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ, ਕਿਉਕਿ ਪਹਿਲਾਂ ਬੁੁਰਾਈ ਦਾ ਪ੍ਰਤੀਕ ਰਾਵਣ ਸੀ, ਅੱਜ ਦੇ ਸਮੇਂ ਬੁੁਰਾਈ ਦਾ ਪ੍ਰਤੀਕ ਨਸ਼ਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਅੱਜ ਸਹੁੰ ਖਾਵੇ ਕਿ ਉਹ ਆਪਣੇ ਆਲੇ ਦੁੁਆਲੇ, ਗੁੁਆਢੀਆਂ ਤੇ ਸਕੇ ਸਬੰਧੀਆਂ ਨੂੰ ਨਸ਼ੇ ਦਾ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਨਸ਼ੇ ਦਾ ਮਾੜੀ ਲੱਤ ਤੋਂ ਬਚਾਵੇਗਾ।
ਇਸ ਉਪਰੰਤ ਜਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਗਵਾਈ ਵਿਚ ਕੋਰਟ ਕੰਪਲੈਕਸ ਤੋਂ ਰੈਲੀ ਸ਼ੁਰੂ ਕਰਕੇ ਸਿਵਲ ਹਸਪਤਾਲ, ਡਿਪਟੀ ਕਮਿਸ਼ਨਰ ਦਫਤਰ, ਸੀਨੀਅਰ ਕਪਤਾਨ ਪੁੁਲਸ ਦੇ ਦਫਤਰ ਤੋਂ ਹੁੰਦੀ ਹੋਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿੱਚ ਆਕੇ ਸਫਲਤਾਪੂਰਵਕ ਸਪੰਨ ਹੋਈ। ਇਸ ਰੈਲੀ ਦੌਰਾਨ ਆਮ ਪਬਲਿਕ ਅਤੇ ਰਾਹਗੀਰਾਂ ਨੂੰ ਬੈਨਰਾਂ, ਫਲੈਸ਼ ਕਾਰਡਾਂ ਅਤੇ ਪੋਸਟਰਾ ਰਾਹੀਂ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਨਸ਼ਿਆਂ ਦੇ ਬੁੁਰੇ ਪ੍ਰਭਾਵਾਂ ਬਾਰੇ ਪੈਫਲੈਂਟ ਵੀ ਵੰਡੇ ਗਏ। ਇਸ ਮੌਕੇ ਸਾਰਿਆ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਵੀ ਲਿਆ। ਇਸ ਮੌਕੇ ਜੱਜ ਅੰਸ਼ੂਲ ਬੇਰੀ , ਜੱਜ ਡਾ. ਹਰਪ੍ਰੀਤ ਕੌਰ , ਜੱਜ ਸ਼੍ਰੀਮਤੀ ਪੇਮਲਪ੍ਰੀਤ ਕੌਰ , ਜੱਜ ਅਮਿਤ ਬਖਸ਼ੀ , ਜਿਲ੍ਹਾ ਕਾਨੂੰਨੀ ਸੇਵਾਵਾ ਦੀ ਸੈਕਟਰੀ ਸ਼੍ਰੀਮਤੀ ਮਨਪ੍ਰੀਤ ਕੌਰ, ਐਸ. ਪੀ. ਡੀ. ਰਾਕੇਸ਼ ਯਾਦਵ, ਡੀ. ਐਸ. ਪੀ. ਰਾਜ ਕੁਮਾਰ, ਡੀਐਸਪੀ ਮੋਹਿਤ ਸਿੰਗਲਾ, ਡੀਐਸਪੀ ਰਮਿੰਦਰ ਸਿੰਘ ਕਾਹਲੋ ਸਮੇਤ ਹੋਰ ਵੀ ਹਾਜ਼ਰ ਸਨ। Rally Against Drugs