ਜੀਐੱਸਟੀ ਮੁੱਦੇ ‘ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ Rajya Sabha
ਨਵੀਂ ਦਿੱਲੀ (ਏਜੰਸੀ)। ਵਿਰੋਧੀ ਧਿਰ ਦੇ ਮੈਂਬਰਾਂ ਨੇ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦਾ ਹਿੱਸਾ ਸੂਬਿਆਂ ਨੂੰ ਨਾ ਦਿੱਤੇ ਜਾਣ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਰਾਜ ਸਭਾ ‘ਚ ਜ਼ੀਰੋ ਕਾਲ ‘ਚ ਜ਼ੋਰਦਾਰ ਹੰਗਾਮਾ ਕੀਤਾ। ਹੰਗਾਮੇ ਕਾਰਨ ਸਦਨ ਦੀ ਕਾਰਵਾਈ 12 ਵਜੇ ਮੁਲਤਵੀ ਕਰ ਦਿੱਤੀ ਗਈ। ਜ਼ੀਰੋ ਕਾਲ ਸ਼ੁਰੂ ਹੁੰਦੇ ਹੀ ਤੇਲੰਗਾਨਾ ਰਾਸ਼ਟਰ ਸੰਮਤੀ (ਟੀਆਰਐੱਸ) ਦੇ ਮੈਂਬਰਾਂ ਤੋਂ ਇਲਾਵਾ ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਭਾਰਤੀ ਕਮਿਊਨਿਸਟ ਪਾਰਟੀ ਦੇ ਮੈਬਰਾਂ ਨੇ ਇਹ ਮੁੱਦਾ ਚੁੱਕਿਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ।
ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਨਿਯਮਿਤ ਕੰਮਕਾਰ ਨਿਬੇੜਨ ਤੋਂ ਬਾਅਦ ਸਭਾਪਤੀ ਐੱਮ ਵੈਂਕੱਈਆ ਨਾਇਡੂ ਨੇ ਜ਼ੀਰੋ ਕਾਲ ਲਈ ਮੀਬਰਾਂ ਦਾ ਨਾਂਅ ਬੁਲਾਇਆ ਤਾਂ ਟੀਆਰਐੱਸ ਦੇ ਮੁਰ ਸ੍ਰੀਨਿਵਾਸ ਸ੍ਰੀਧਰਮਾਪੁਰੀ ਅਤੇ ਹੋਰ ਹੱਥਾਂ ‘ਚ ਪਲੇਅ ਕਾਰਡ ਲੈ ਕੇ ਖੜ੍ਹੇ ਹੋ ਗਏ ਅਤੇ ਸਦਨ ਦੇ ਵਿਚਕਾਰ ਆਉਣ ਦੀ ਕੁਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ ਕਾਂਗਰਸ ਦੇ ਜੈਰਾਮ ਰਮੇਸ਼ ਅਤੇ ਮਾਕਪਾ ਅਤੇ ਭਾਕਪਾ ਦੇ ਮੈਂਬਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਵੀ ਜ਼ੋਰ-ਜ਼ੋਰ ਨਾਲ ਬੋਲਣ ਲੱਗੇ। ਹੰਗਾਮਾ ਕਰੀਬ ਪੰਜ ਮਿੱਟ ਤੱਕ ਜਾਰੀ ਰਿਹਾ।
- ਸ੍ਰੀ ਨਾਇਡੂ ਨੇ ਇਸ ਵਿਚਕਾਰ ਮੈਂਬਰਾਂ ਨੂੰ ਆਪਣਂਆਂ ਸੀਟਾਂ ‘ਤੇ ਜਾਣ ਅਤੇ ਜ਼ੀਰੋ ਕਾਲ ਕਾਰਵਾਈ ਪੂਰਨ ਰੂਪ ‘ਚ ਚਲਾਉਣ ਦੀ ਵਾਰ-ਵਾਰ ਅਪੀਲ ਕੀਤੀ
- ਪਰ ਹੰਗਾਮਾ ਜਾਰੀ ਰਿਹਾ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rajya Sabha