RBSE 10th Result 2024: ਰਾਜਸਥਾਨ ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ, ਧੀਆਂ ਨੇ ਮਾਰੀ ਬਾਜ਼ੀ

RBSE 10th Result 2024

ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ’ਚ ਇਸ ਵਾਰ 10 ਲੱਖ ਤੋਂ ਵੀ ਜ਼ਿਆਦਾ ਬੱਚੇ ਸ਼ਾਮਲ ਹੋਏ ਸਨ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਵਿਦਿਆਰਥੀਆਂ ਦਾ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ ਤੇ ਉਹ ਆਪਣੇ ਨਤੀਜੇ ਰਾਜਸਥਾਨ ਬੋਰਡ ਦੀ ਅਧਿਕਾਰਤ ਵੈੱਬਸਾਈਟ rajeduboard.rajasthan.gov.in ਅਤੇ rajresults.nic.in ’ਤੇ ਜਾ ਕੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਡਿਜੀਲੌਕਰ ਤੋਂ ਸਕੋਰ ਕਾਰਡ ਵੀ ਡਾਊਨਲੋਡ ਕਰ ਸਕਦੇ ਹਨ। (RBSE 10th Result 2024)

ਇਹ ਵੀ ਪੜ੍ਹੋ : School Summer Vacation: ਗਰਮੀ ਦਾ ਕਹਿਰ, ਹੁਣ ਉੱਤਰ ਭਾਰਤ ਦੇ ਸਾਰੇ ਸੂਬਿਆਂ ਦੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਜਾਣੋ ਹੁਣ ਕਦੋਂ ਖੁੱਲ੍ਹਣਗੇ ਸਕੂਲ

ਜਿਸ ਲਈ ਵਿਦਿਆਰਥੀਆਂ ਨੂੰ ਆਪਣੇ ਮੋਬਾਇਲ ਫੋਨ ਦੇ ਪਲੇ ਸਟੋਰ ’ਚ ਜਾ ਕੇ ਉਹ ਐੱਪ ਡਾਊਨਲੋਡ ਕਰਨਾ ਹੋਵੇਗਾ। ਇਸ ਵਾਰ ਵਾਲੀ ਪ੍ਰੀਖਿਆ ’ਚੋਂ 93.03 ਬੱਚੇ ਪਾਸ ਹੋਏ ਹਨ ਤੇ ਇਸ ਵਾਰ ਵੀ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਵਿਦਿਆਰਥਣਾਂ ਦਾ ਨਤੀਜਾ ਇਸ ਵਾਰ 93.46 ਫੀਸਦੀ ਰਿਹਾ ਹੈ ਜਦਕਿ ਵਿਦਿਆਰਥੀਆਂ ਦਾ ਨਤੀਜਾ 92.64 ਫੀਸਦੀ ਰਿਹਾ ਹੈ। ਦੱਸ ਦੇਈਏ ਕਿ ਇਸ ਵਾਰ ਰਾਜਸਥਾਨ ਬੋਰਡ ਵੱਲੋਂ 10ਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ ਲੈ ਕੇ 30 ਮਾਰਚ ਵਿਚਕਾਰ ਲਈ ਗਈ ਸੀ। ਇਸ ਸਾਲ ਪ੍ਰੀਖਿਆ ਹੋਣ ਤੋਂ 60 ਦਿਨਾਂ ਬਾਅਦ ਨਤੀਜਿਆਂ ਦਾ ਐਲਾਨ ਹੋਇਆ ਹੈ ਕਿਉਂਕਿ ਲੋਕ ਸਭਾ ਚੋਣਾਂ ਕਰਕੇ ਨਤੀਜਿਆਂ ਦੇ ਐਲਾਨ ’ਚ ਦੇਰੀ ਹੋਈ ਹੈ। ਪਿਛਲੇ ਸਾਲ ਪ੍ਰੀਖਿਆ ਤੋਂ 50 ਦਿਨਾਂ ਬਾਅਦ ਨਤੀਜਿਆਂ ਦਾ ਐਲਾਨ ਹੋ ਗਿਆ ਸੀ। (RBSE 10th Result 2024)