ਮੀਂਹ ਦੇ ਪਾਣੀ ਦੀ ਸੰਭਾਲ ਜ਼ਰੂਰੀ

rain water

ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਜੂਝ ਰਹੀ ਹੈ ਪਰ ਇਸ ਦੇ ਬਾਵਜ਼ੂਦ ਪਾਣੀ ਨੂੰ ਸਾਂਭਣ ਲਈ ਕੋਈ ਵੀ ਦੇਸ਼ ਗੰਭੀਰ ਨਹੀਂ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸਾਲ 2025 ਤੱਕ ਸੰਸਾਰ ਦੀ 14 ਫੀਸਦੀ ਅਬਾਦੀ ਪਾਣੀ ਸੰਕਟ ਦਾ ਸਾਹਮਣਾ ਕਰੇਗੀ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੇਕਰ ਅਗਲੇ ਤਿੰਨ ਦਹਾਕਿਆਂ ’ਚ ਪਾਣੀ ਦੀ ਵਰਤੋਂ ਇੱਕ ਫੀਸਦੀ ਦੀ ਦਰ ਨਾਲ ਵਧੇਗੀ ਤਾਂ ਦੁਨੀਆ ਨੂੰ ਭਾਰੀ ਪਾਣੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। (Rainwater)

ਪਾਣੀ ਦਾ ਸਾਡੇ ਜੀਵਨ ’ਤੇ ਸਿੱਧਾ ਅਤੇ ਅਸਿੱਧਾ ਅਸਰ ਪੈਂਦਾ ਹੈ, ਜਿੱਥੇ ਇੱਕ ਪਾਸੇ ਇਸ ਨਾਲ ਖੇਤੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ, ਉੱਥੇ ਦੂਜੇ ਪਾਸੇ ਜੈਵਿਕ ਵਿਭਿੰਨਤਾ ’ਤੇ ਵੀ ਖ਼ਤਰਾ ਮੰਡਰਾਉਂਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਹਰ ਘਰ ’ਚ ਟੂਟੀ ਜ਼ਰੀਏ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਦਾਅਵੇ ਕਰਦੀਆਂ ਰਹਿੰਦੀਆਂ ਹਨ ਪਰ ਇੱਕ ਵੱਡੀ ਅਬਾਦੀ ਅੱਜ ਵੀ ਬੋਤਲ ਬੰਦ ਪਾਣੀ ਪੀਣ ਲਈ ਮਜ਼ਬੂਰ ਹੈ ਤੇ ਇੱਕ ਵੱਡੀ ਅਬਾਦੀ ਟੈਂਕਰਾਂ ਤੋਂ ਪਾਣੀ ਲੈਣ ਲਈ ਲਾਈਨ ’ਚ ਖੜ੍ਹੀ ਰਹਿੰਦੀ ਹੈ। (Rainwater)

Also Read : ਦੇਸ਼ ਭਗਤ ਯੂਨੀਵਰਸਿਟੀ ਨੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸਰਕਾਰ ਨੂੰ ਸਾਰਿਆਂ ਨੂੰ ਸ਼ੁੱਧ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਕੁਦਰਤੀ ਜਲ ਸਰੋਤਾਂ ਵੱਲ ਧਿਆਨ ਦੇਣਾ ਹੋਵੇਗਾ। ਵਰਲਡ ਵਾਟਰ ਰਿਸੋਰਸ ਇੰਸਟੀਚਿਊਟ ਅਨੁਸਾਰ ਭਾਰਤ ਨੂੰ ਹਰੇਕ ਸਾਲ ਕਰੀਬ 3 ਹਜ਼ਾਰ ਬਿਲੀਅਨ ਕਿਊਸਿਕ ਮੀਟਰ ਪਾਣੀ ਦੀ ਲੋੜ ਪੈਂਦੀ ਹੈ ਜਦੋਂਕਿ ਭਾਰਤ ’ਚ ਮੀਂਹ ਨਾਲ 4 ਹਜ਼ਾਰ ਬਿਲੀਅਨ ਕਿਊਸਿਕ ਪਾਣੀ ਮਿਲ ਜਾਂਦਾ ਹੈ ਇਸ ’ਚੋਂ ਸਿਰਫ਼ 8 ਫੀਸਦੀ ਪਾਣੀ ਹੀ ਦੇਸ਼ ’ਚ ਸੰਭਾਲਿਆ ਜਾਂਦਾ ਹੈ। ਜੇਕਰ ਮੀਂਹ ਦੇ ਪਾਣੀ ਨੂੰ 75 ਫੀਸਦੀ ਸੰਭਾਲ ਲਿਆ ਜਾਵੇ ਤਾਂ ਸਾਡੇ ਦੇਸ਼ ’ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਸਰਕਾਰ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਬਰਬਾਦੀ ਰੋਕਣ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ।