ਲਗਾਤਾਰ ਪੈ ਰਹੀ rain ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ

rain

rain | ਲੋਕ ਮੁੜ ਘਰਾਂ ਅੰਦਰ ਵੜਨ ਲਈ ਮਜ਼ਬੂਰ

ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ

ਬਰਨਾਲਾ, (ਮਾਲਵਿੰਦਰ ਸਿੰਘ) ਲਗਭਗ ਪੂਰੇ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ (rain) ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੁੱਝ ਦਿਨ ਸਾਫ਼ ਰਹਿਣ ਤੇ ਧੁੱਪ ਨਿਕਲਣ ਕਰਕੇ ਪਿੰਡਾਂ/ ਸ਼ਹਿਰਾਂ ਤੇ ਗਲੀਆਂ ਅੰਦਰ ਕੜਾਕੇ ਦੀ ਠੰਢ ਤੋਂ ਬਾਅਦ ਰੌਣਕ ਪਰਤ ਆਈ ਸੀ। ਪਰ ਹੁਣ ਦੁਬਾਰਾ ਬਾਰਸ਼ ਪੈਣ ਨਾਲ ਲੋਕਾਂ ਨੂੰ ਮੁੜ ਘਰਾਂ ਅੰਦਰ ਵੜਨ ਲਈ ਮਜ਼ਬੂਰ ਕਰ ਦਿੱਤਾ ਹੈ। ਨਿੱਤ ਦਿਹਾੜੇ ਮਜ਼ਦੂਰੀ ਕਰਕੇ ਆਪਣਾ ਪੇਟ ਭਰਨ ਵਾਲੇ ਅਤੇ ਬੱਚਿਆਂ ਨੂੰ ਪਾਲਣ ਵਾਲੇ ਅਤੇ ਕਾਮਿਆਂ ਦੇ ਕੰਮਾਂ ਨੂੰ ਮੁੜ ਲੱਗਭਗ ਫੁੱਲਸਟਾਪ ਹੀ ਲਗਾ ਦਿੱਤਾ ਹੈ। ਬਜ਼ਾਰਾਂ ‘ਚ ਦੁਕਾਨਦਾਰਾਂ ਅਤੇ ਰੇੜੀਆਂ ਲਗਾ ਕੇ ਆਪਣਾ ਕੰਮ ਚਲਾਉਣ ਵਾਲੇ ਮਜ਼ਦੂਰ ਦੂਰ ਤੱਕ ਸੁੰਨੇ ਸੁੰਨੇ ਰਾਹਾਂ ‘ਚੋਂ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਪਰ ਬਾਰਸ਼ ਕਰਕੇ ਪਿੰਡਾਂ ਬਜਾਰਾਂ ਦੇ ਵਿੱਚ ਗਲੀਆਂ, ਮੁਹੱਲਿਆਂ ‘ਚ ਸੁੰਨਸ਼ਾਨ ਪੱਸਰੀ ਪਈ ਹੈ।

  • ਇਸ ਬਾਰੇ ਰੇਸ਼ਮ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ ਆਦਿ ਮਜ਼ਦੂਰਾਂ ਦਾ ਕਹਿਣਾ ਹੈ ਕਿ ਬਾਰਸ਼ ਤੋਂ ਪਹਿਲਾਂ ਦੋ ਕੁ ਦਿਨ ਧੁੱਪ ਲੱਗਣ ਕਾਰਨ ਕੰਮਕਾਰ ਚੱਲ ਪਏ ਸਨ
  • ਹੁਣ ਦੁਬਾਰਾ ਮੀਂਹ ਨੇ ਉਨਾਂ ਦੇ ਕੰਮਾਂ ‘ਚ ਰੁਕਾਵਟ ਪਾ ਦਿੱਤੀ ਹੈ
  • ਉਨਾਂ ਨੂੰ ਮੁੜ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ।
  • ਘਰਾਂ ਦੀ ਸੁਆਣੀਆਂ ਦਾ ਕਹਿਣਾ ਹੈ ਕਿ ਮੀਂਹ ਕਣੀ ਵਿੱਚ ਚੌਂਕੇ ਚੁੱਲ੍ਹੇ ਅਤੇ ਡੰਗਰ ਪਸ਼ੂਆਂ ਦਾ ਕੰਮ ਕਰਨ ਵਿੱਚ ਬੜਾ ਵਿਗਨ ਪੈਂਦਾ ਹੈ।
  • ਰੋਟੀ ਟੁੱਕ ਬਾਹਰ ਚੌਂਕੇ ਦੀ ਬਜਾਇ ਅੰਦਰ ਛੱਤ ਹੇਠਾਂ ਹੀ ਕਰਨਾ ਪੈਂਦਾ ਹੈ।
  • ਡੰਗਰ ਪਸ਼ੂਆਂ ਨੂੰ ਬਾਹਰ ਨਹੀਂ ਕੱਢ ਸਕਦੇ ਜਿਸ ਕਾਰਨ ਅੰਦਰ ਗੋਹਾ ਕੂੜਾ ਖਿੰਡਿਆ ਪਿਆ ਹੈ।
  • ਡੰਗਰਾਂ ਹੇਠਾਂ ਸ਼ੁੱਕ ਨਾ ਰਹਿਣ ਕਾਰਨ ਧਾਰਾਂ ਕੱਢਣੀਆਂ ਵੀ ਔਖੀਆ ਹੋਈਆਂ ਪਈਆਂ ਹਨ।

ਕਣਕ ਲਈ ਲਾਹੇਵੰਦ ਹੈ ਬਾਰਸ਼

ਕਿਸਾਨ ਭੋਲਾ ਸਿੰਘ, ਜੱਗਾ ਸਿੰਘ ਅਤੇ ਗੁਰਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਸ ਭਾਂਵੇਂ ਕਣਕ ਲਈ ਲਾਹੇਵੰਦ ਹੈ ਪਰ ਇਹੋ ਜਿਹੇ ਮਾਹੌਲ ਵਿੱਚ ਖੇਤ ਗੇੜਾ ਮਾਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਜੋ ਠੰਢ ਹੋਵੇਗੀ ਉਹ ਕਣਕ ਲਈ ਫਾਇਦੇਮੰਦ ਤਾਂ ਹੇ ਪਰ ਇਸ ਨੂੰ ਝਾੜ ਲਈ ਹਾਲੇ ਇਸ ਕਰਕੇ ਲਾਹੇਵੰਦ ਕਹਿਣਾ ਮੁਸ਼ਕਿਲ ਹੈ ਕਿਉਕਿਂ ਫ਼ਸਲ ਪੱਕਣ ਵਿੱਚ ਕਈ ਤਰਾਂ ਦੇ ਉਤਰਾਅ- ਚੜਾਅ ਆਉਣੇ ਹਨ।

  • ਖੇਤੀ ਮਾਹਿਰਾਂ ਨੇ ਵੀ ਇਸ ਬਾਰਸ ਨੂੰ ਫਸਲਾਂ ਲਈ ਵਧੀਆ ਕਰਾਰ ਦਿੱਤਾ ਹੈ।
  • ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਸ਼ ਸਾਰੀਆਂ ਫਸਲਾਂ ਲਈ ਬਹੁਤ ਹੀ ਲਾਹੇਵੰਦ ਹੈ।
  • ਉਨ੍ਹਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਕਿਸਾਨ ਖੇਤੀਬਾੜੀ  ਮਾਹਿਰਾਂ ਦੀ ਸਲਾਹ ਤੋਂ ਬਿਨਾਂ ਹੁਣ ਯੂਰੀਆਂ ਨਾ ਪਾਉਣ
  • ਮੀਂਹ ਦੇ ਪਾਣੀ ਵਿੱਚ ਵੀ ਨਾਈਟ੍ਰੋਜ਼ਨ ਦੀ ਮਾਤਰਾ ਹੁੰਦੀ ਹੈ ਅਤੇ ਵਾਧੂ ਯੂਰੀਆ ਪਾਉਣਾ ਨੁਕਸਾਨਦਾਇਕ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।