Punjab Weather Alert: ਪੰਜਾਬ ’ਚ ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ

Punjab Weather Alert
Punjab Weather Alert: ਪੰਜਾਬ ’ਚ ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ

Punjab Weather Alert: (ਸੱਚ ਕਹੂੰ ਨਿਊਜ਼) ਹਿਸਾਰ। ਪੱਛਮੀ ਗੜਬੜੀ ਦੇ ਅਸਰ ਕਾਰਨ, ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੌਸਮ ’ਚ ਬਦਲਾਅ ਰਹੇਗਾ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਮੌਸਮ ਬੁਲੇਟਿਨ ਅਨੁਸਾਰ, ਹਰਿਆਣਾ ’ਚ 2 ਅਤੇ 3 ਫਰਵਰੀ ਨੂੰ ਤੇ ਪੰਜਾਬ ’ਚ 3 ਅਤੇ 4 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਰਾਤ ਤੇ ਸਵੇਰੇ ਕੋਹਰਾ ਵੀ ਛਾਇਆ ਰਹੇਗਾ ਮੌਸਮ ਵਿਭਾਗ ਅਨੁਸਾਰ ਅਗਲੇ 15 ਦਿਨਾਂ ਤੱਕ ਸੀਤ ਲਹਿਰ ਜਾਰੀ ਰਹੇਗੀ।

ਇਹ ਵੀ ਪੜ੍ਹੋ: Heroin: ਅੰਮ੍ਰਿਤਸਰ ’ਚ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਤਿੰਨ ਦਿਨਾਂ ਦੇ ਬਰਸਾਤੀ ਮੌਸਮ ਤੋਂ ਬਾਅਦ, ਫਿਰ ਤੋਂ ਕੜਾਕੇਦਾਰ ਠੰਢ ਪੈਣ ਦੀ ਸੰਭਾਵਨਾ ਹੈ। 15 ਫਰਵਰੀ ਤੋਂ ਬਾਅਦ ਹੀ ਠੰਢ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਸ਼ੁਰੂ ਹੋਵੇਗਾ ਐਤਵਾਰ ਨੂੰ ਵੀ ਦੇਰ ਰਾਤ ਤੋਂ ਹੀ ਹਿਸਾਰ, ਸਰਸਾ, ਫਤਿਹਾਬਾਦ, ਅੰਬਾਲਾ, ਕੈਥਲ, ਕੁਰੂਕਸ਼ੇਤਰ ਤੇ ਯਮੁਨਾਨਗਰ ਜ਼ਿਲ੍ਹਿਆਂ ’ਚ ਧੁੰਦ ਛਾਈ ਰਹੀ। ਪਰ ਜਿਵੇਂ ਹੀ ਸਵੇਰੇ ਸੂਰਜ ਨਿਕਲਿਆ, ਮੌਸਮ ਖੁਸ਼ਕ ਹੋ ਗਿਆ। ਉਸ ਸਮੇਂ, ਜਿੱਥੇ ਵਿਜੀਬਲਿਟੀ 50 ਮੀਟਰ ਤੋਂ ਘੱਟ ਸੀ, ਉੱਥੇ ਸਵੇਰ ਤੱਕ ਵਿਜੀਬਲਿਟੀ 150 ਮੀਟਰ ਤੱਕ ਰਹੀ। ਧੁੰਦ ਕਾਰਨ ਸਰਸਾ ਐਕਸਪ੍ਰੈਸ ਰੇਵਾੜੀ ਰੇਲਵੇ ਸਟੇਸ਼ਨ ’ਤੇ 2 ਘੰਟੇ ਦੇਰੀ ਨਾਲ ਪਹੁੰਚੀ। ਭਾਰਤੀ ਮੌਸਮ ਵਿਭਾਗ ਤੇ ਨਿੱਜੀ ਮੌਸਮ ਏਜੰਸੀ ਸਕਾਈਮੇਟ ਅਨੁਸਾਰ, ਆਉਣ ਵਾਲੇ ਦਿਨਾਂ ’ਚ ਦਿਨ ਦੇ ਨਾਲ-ਨਾਲ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।

5 ਫਰਵਰੀ ਤੱਕ ਬਦਲੇਗਾ ਮੌਸਮ | Punjab Weather Alert

ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਮੁਖੀ ਡਾ. ਮਦਨ ਖੀਚੜ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ’ਚ ਮੌਸਮ 5 ਫਰਵਰੀ ਤੱਕ ਆਮ ਤੌਰ ’ਤੇ ਪਰਿਵਰਤਨਸ਼ੀਲ ਬਣੇ ਰਹਿਣ ਦੀ ਸੰਭਾਵਨਾ ਹੈ। ਲਗਾਤਾਰ ਦੋ ਪੱਛਮੀ ਗੜਬੜੀਆਂ ਦੇ ਮਾਮੂਲੀ ਅਸਰ ਕਾਰਨ ਸੂਬੇ ਦੇ ਮੌਸਮ ’ਚ ਬਦਲਾਅ ਦੀ ਸੰਭਾਵਨਾ ਹੈ। ਇਸ ਕਾਰਨ, 2 ਫਰਵਰੀ ਨੂੰ ਬੂੰਦਾਬਾਂਦੀ ਅਤੇ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇੱਕ ਹੋਰ ਪੱਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਦੇ ਅਸਰ ਕਾਰਨ, 3 ਫਰਵਰੀ ਦੀ ਰਾਤ ਤੋਂ 5 ਫਰਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਨਾਲ ਹਲਕੀ ਵਰਖਾ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।

ਹਿਮਾਚਲ ’ਚ 84% ਮੀਂਹ ਦੀ ਭਾਰੀ ਕਮੀ ਦਰਜ | Punjab Weather Alert

ਸ਼ਿਮਲਾ। ਹਿਮਾਚਲ ਪ੍ਰਦੇਸ਼ ’ਚ ਜਨਵਰੀ ’ਚ 84 ਪ੍ਰਤੀਸ਼ਤ ਦੀ ਭਾਰੀ ਵਰਖਾ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, ਐਤਵਾਰ ਨੂੰ ਸੂਬੇ ’ਚ ਆਮ ਔਸਤ 85.3 ਮਿਲੀਮੀਟਰ ਮੁਕਾਬਲੇ ਸਿਰਫ਼ 13.3 ਮਿਲੀਮੀਟਰ ਵਰਖਾ ਹੋਈ, ਜੋ ਕਿ 1901 ਤੋਂ ਬਾਅਦ ਜਨਵਰੀ ’ਚ ਨੌਵੀਂ ਸਭ ਤੋਂ ਘੱਟ ਵਰਖਾ ਹੈ। ਇਸ ਸਾਲ ਮੀਂਹ ਤੇ ਬਰਫ਼ਬਾਰੀ ਦੇ ਕੁਝ-ਕੁ ਦੌਰਿਆਂ ਦੇ ਬਾਵਜੂਦ ਭਾਰੀ ਕਮੀ ਨੇ ਸੂਬੇ ਨੂੰ ਸੋਕੇ ਵਰਗੀ ਸਥਿਤੀ ’ਚ ਪਾ ਦਿੱਤਾ ਹੈ।

ਗੁਲਮਰਗ ਤੇ ਪਹਿਲਗਾਮ ’ਚ ਬਰਫ਼ਬਾਰੀ

ਸ੍ਰੀਨਗਰ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਦੋਂਕਿ ਗੁਲਮਰਗ ਤੇ ਪਹਿਲਗਾਮ ਵਰਗੇ ਸੈਰ-ਸਪਾਟਾ ਥਾਵਾਂ ਸਮੇਤ ਕੁਝ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਗਰਮਰੁੱਤ ਰਾਜਧਾਨੀ ਸ੍ਰੀਨਗਰ ਤੇ ਘਾਟੀ ਦੇ ਹੋਰ ਹਿੱਸਿਆਂ ’ਚ ਰਾਤ ਨੂੰ ਰੁਕ-ਰੁਕ ਕੇ ਬੂੰਦਾ-ਬਾਂਦੀ ਹੋਈ ਜੰਮੂ ਦੇ ਕੁਝ ਹਿੱਸਿਆਂ ’ਚ ਵੀ ਰਾਤ ਭਰ ਹਲਕੀ ਵਰਖਾ ਹੋਈ।

ਮੌਸਮ ਵਿਭਾਗ ਸ੍ਰੀ ਨਗਰ ਨੇ ਦੱਸਿਆ ਕਿ ਇਸ ਦੌਰਾਨ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਸਕੀ ਰਿਸਾਾਰਟ ਗੁਲਮਰਗ ’ਚ 5.1 ਸੈਮੀ., ਪਹਿਲਗਾਮ ’ਚ 2.8 ਸੈਮੀ. ਤੇ ਕੁਪਵਾੜਾ ’ਚ 2.5 ਸੈਮੀ. ਬਰਫ਼ਬਾਰੀ ਹੋਈ ਦੱਖਣੀ ਕਸ਼ਮੀਰ ’ਚ ਪੀਰ ਪੰਜਾਲ ਪਰਬਤ ਲੜੀ ਸਮੇਤ ਕਸ਼ਮੀਰ ਘਾਟੀ ਦੇ ਕੁਝ ਉੱਚੇ ਇਲਾਕਿਆਂ ’ਚ ਵੀ ਹਲਕੀ ਬਰਫ਼ਬਾਰੀ ਹੋਈ ਮੌਸਮ ਵਿਭਾਗ ਨੇ ਪਹਿਲਾਂ ਅਨੁਮਾਨ ਲਾਇਆ ਹੈ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ’ਚ ਅਲੱਗ-ਅਲੱਗ ਥਾਵਾਂ ’ਤੇ ਹਲਕੀ ਵਰਖਾ ਜਾਂ ਬਰਫ਼ਬਾਰੀ, ਗਰਜ਼ ਨਾਲ ਬੂੰਦਾ-ਬਾਂਦੀ ਪੈਣ ਦੀ ਸੰਭਾਵਨਾ ਨਾਲ ਆਮ ਤੌਰ ’ਤੇ ਬੱਦਲ ਛਾਏ ਰਹਿਣਗੇ। Punjab Weather Alert

LEAVE A REPLY

Please enter your comment!
Please enter your name here