ਸਵਦੇਸ਼ੀ ਹਸਤ ਸ਼ਿਲਪਕਾਰਾਂ ਨੂੰ ਦਿੱਤਾ ਆਨਲਾਈਨ ਪਲੇਟਫਾਰਮ, ਦੁਨੀਆ ਤੱਕ ਪਹੁੰਚਾਇਆ ਹੁਨਰ
ਸੱਚ ਕਹੂੰ ਨਿਊਜ਼, ਮਹਾਂਰਾਸ਼ਟਰ । ਕੋਰੋਨਾ ਕਾਲ ’ਚ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ, ਉੁਥੇ ਹੀ ਦੂਜੇ ਪਾਸੇ ਇਸ ਦੇ ਕੁੱਝ ਸਕਾਰਾਤਮਕ ਪਹਿਲੂ ਵੀ ਦੇਖਣ ਨੂੰ ਮਿਲੇ । ਇਸ ਮਹਾਂਮਾਰੀ ਵਿੱਚ ਜਦੋਂ ਅਰਥਵਿਵਸਥਾ ਡਗਮਗਾਈ ਤਾਂ ਲੋਕਾਂ ਨੇ ਆਨਲਾਈਨ ਕਾਰੋਬਾਰ ਸ਼ੁਰੂ ਕੀਤਾ ਅਤੇ ਇਸਦਾ ਸਭ ਤੋਂ ਜ਼ਿਆਦਾ ਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਭਿਆਨ ‘ਮੇਕ-ਇਨ-ਇੰਡੀਆ’ ’ਤੇ ਦੇਖਣ ਨੂੰ ਮਿਲਿਆ। ਪੂਰੇ ਦੇਸ਼ ਵਿਚ ਸਵਦੇਸ਼ੀ ਹਸਤਸ਼ਿਲਪ ਉਦਯੋਗ ਨੂੰ ਆਨਲਾਈਨ ਪਲੇਟਫਾਰਮ ’ਤੇ ਕਾਫ਼ੀ ਉਤਸ਼ਾਹ ਮਿਲਿਆ । ਅੱਜ ‘ਸੱਚ ਕਹੂੰ’ ਤੁਹਾਨੂੰ ਮਹਾਂਰਾਸ਼ਟਰ ਦੇ ਅਜਿਹੇ ਹੀ ਦੋ ਨੌਜਵਾਨਾਂ ਬਾਰੇ ਦੱਸ ਰਿਹਾ ਹੈ ਜਿਨ੍ਹਾਂ ਨੇ ਆਪਣੀ ਕਾਬਲੀਅਤ, ਹੁਨਰ ਅਤੇ ਮਿਹਨਤ ਦੇ ਬਲਬੂਤੇ ’ਤੇ ਸਫਲਤਾ ਹਾਸਲ ਕੀਤੀ । ਦੱਸ ਦੇਈਏ ਕਿ ਮਹਾਂਰਾਸ਼ਟਰ ਦੇ ਕਾਲਜ ਵਿੱਚ ਪੜ੍ਹਨ ਵਾਲੇ ਰਾਹੁਲ ਬਾਵਿਸਕਰ ਅਤੇ ਆਸਿਮਾਹ ਖਾਨ ਨੇ ਪ੍ਰਧਾਨ ਮੰਤਰੀ ਦੇ ‘ਮੇਕ-ਇਨ-ਇੰਡੀਆ’ (Make in India) ਦੇ ਸੁਫ਼ਨੇ ਦਾ ਸਾਕਾਰ ਕਰਦੇ ਹੋਏ 6 ਮਈ 2021 ਨੂੰ ਆਧਿਕਾਰਕ ਤੌਰ ’ਤੇ ‘ਸਵਦੇਸ਼ੀ ਹੈਂਡੀਕ੍ਰਾਫਟਸ ਪ੍ਰਾਈਵੇਟ ਲਿਮਟਿਡ’ (Swadeshi Handicrafts Pvt Ltd) ਕੰਪਨੀ ਦੀ ਸਥਾਪਨਾ ਕੀਤੀ । ਦੋਵਾਂ ਨੌਜਵਾਨਾਂ ਨੇ ਕੁੱਝ ਹੀ ਸਮੇਂ ਵਿੱਚ ਪੂਰੇ ਭਾਰਤ ਤੋਂ ਹਜਾਰਾਂ ਹਸਤਸ਼ਿਲਪਕਾਰਾਂ ਨੂੰ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਦੀ ਕਲਾ ਨੂੰ ਆਪਣੇ ਮੰਚ ਦੇ ਜ਼ਰੀਏ ਆਨਲਾਈਨ ਮਾਧਿਅਮ ਨਾਲ ਕਰੋੜਾਂ ਲੋਕਾਂ ਤੱਕ ਪਹੁੰਚਾਇਆ।
ਵਿਚੋਲੇ ਹੋਏ ਖਤਮ, ਹਸਤਕਾਰਾਂ ਨੂੰ ਸਿੱਧਾ ਮੁਨਾਫਾ
ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਵਿੱਚ ‘ਸਵਦੇਸ਼ੀ ਹੈਂਡੀਕ੍ਰਾਫਟਸ ਪ੍ਰਾਈਵੇਟ ਲਿਮਟਿਡ’ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਰਾਹੁਲ ਬਾਵਿਸਕਰ (Rahul Baviskar) ਨੇ ਦੱਸਿਆ ਕਿ ਅਸੀਂ ਹਸਤਸ਼ਿਲਪ ਨੂੰ ਉਤਸ਼ਾਹ ਦੇਣ ਦਾ ਬੀੜਾ ਚੁੱਕਿਆ ਹੈ । ਸਾਡੇ ਭਾਰਤ ਦੇਸ਼ ਵਿੱਚ ਹਸਤਸ਼ਿਲਪ ਕਲਾ ਦਾ ਇਤਿਹਾਸ ਸਾਲਾਂ ਪੁਰਾਣਾ ਹੈ ਪਰ ਅੱਜ ਵਿਦੇਸ਼ੀ ਸਾਮਾਨ ਦੀ ਵਿਕਰੀ ਜ਼ਿਆਦਾ ਹੋਣ ਨਾਲ ਲੋਕ ਆਪਣੀ ਪਰੰਪਰਾ, ਸੰਸਕਿ੍ਰਤੀ ਅਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ । ਜੋ ਪੈਸਾ ਸਾਡੇ ਦੇਸ਼ ਦੇ ਵਿਕਾਸ ’ਤੇ ਖਰਚ ਹੋਣਾ ਚਾਹੀਦਾ ਸੀ ਉਹ ਵਿਦੇਸ਼ਾਂ ਵਿੱਚ ਪਹੁੰਚ ਜਾਂਦਾ ਹੈ। ਇਸ ਲਈ ਮੈਂ ਇਹ ਸਵਦੇਸ਼ੀ ਪਲੇਟਫਾਰਮ ਤਿਆਰ ਕੀਤਾ। ਇਸਦੇ ਦੋ ਫਾਇਦੇ ਹੋਣਗੇ, ਇੱਕ ਤਾਂ ਵਿਚੋਲੇ ਖਤਮ ਹੋਣਗੇ ਅਤੇ ਦੂਜਾ ਹਸਤਸ਼ਿਲਪਕਾਰਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਸਹੀ ਮੁੱਲ ਮਿਲ ਸਕੇਗਾ ।
ਹਸਤਸ਼ਿਲਪ ਕਲਾ ਲਈ ਉਪਲੱਬਧ ਹੈ ਵਿਆਪਕ ਬਾਜ਼ਾਰ
ਹਸਤਸ਼ਿਲਪ ਹੱਥ ਨਾਲ ਤਿਆਰ ਕੀਤੇ ਗਏ ਰਚਨਾਤਮਕ ਉਤਪਾਦ ਹਨ। ਜਿਨ੍ਹਾਂ ਲਈ ਕਿਸੇ ਆਧੁਨਿਕ ਮਸ਼ੀਨਰੀ ਅਤੇ ਉਪਕਰਨਾਂ ਦੀ ਮੱਦਦ ਨਹੀਂ ਲਈ ਜਾਂਦੀ। ਅੱਜ-ਕੱਲ੍ਹ ਹੱਥ ਨਾਲ ਬਣੇ ਉਤਪਾਦਾਂ ਨੂੰ ਫ਼ੈਸ਼ਨ ਅਤੇ ਸਟੇਟਸ ਦੀ ਚੀਜ ਮੰਨਿਆ ਜਾਂਦਾ ਹੈ । ਜਿਨ੍ਹਾਂ ਵਿੱਚ ਕਸ਼ਮੀਰੀ ਊਨੀ ਕਾਲੀਨ, ਜਰੀ ਦੀ ਕਢਾਈ ਕੀਤੇ ਗਏ ਕੱਪੜੇ, ਪੱਕੀ ਮਿੱਟੀ (ਟੇਰਾਕੋਟਾ) ਅਤੇ ਸੇਰਾਮਿਕ ਦੇ ਉਤਪਾਦ, ਰੇਸ਼ਮ ਦੇ ਕੱਪੜੇ, ਆਕਰਸ਼ਕ ਹੈਂਡ ਬੈਗ, ਗ੍ਰੀਟਿੰਗ ਕਾਰਡ, ਮੋਤੀਆਂ ਦੀਆਂ ਮੂਰਤੀਆਂ ਅਤੇ ਔਰਤਾਂ ਦੇ ਕੱਪੜਿਆਂ ਸਮੇਤ ਹੋਰ ਰਚਨਾਤਮਕ ਵਸਤੂਆਂ ਸ਼ਾਮਲ ਹਨ। ਰਾਹੁਲ ਬਾਵਿਸਕਰ ਨੇ ਕਿਹਾ ਕਿ ਭਾਰਤ ਵਿੱਚ ਹੈਂਡੀਕ੍ਰਾਫਟਸ ਕਲਾ ਦੇ ਕਦਰਦਾਨਾਂ ਦੀ ਵੀ ਕੋਈ ਕਮੀ ਨਹੀਂ ਹੈ । ਬੱਸ ਜਰੂਰਤ ਹੈ ਉਨ੍ਹਾਂ ਤੱਕ ਹੁਨਰ ਪਹੁੰਚਾਉਣ ਦੀ ਜੋ ਉਨ੍ਹਾਂ ਦੀ ਕੰਪਨੀ ਦੁਆਰਾ ਲਗਾਤਾਰ ਜਾਰੀ ਹੈ ।
ਮਿਲ ਚੁੱਕੇ ਹਨ ਕਈ ਐਵਾਰਡਸ
ਘੱਟ ਸਮੇਂ ਵਿੱਚ ਆਪਣੀ ਕਾਬਲੀਅਤ ਦੁਨੀਆ ਤੱਕ ਪਹੁੰਚਾਉਣ ਵਾਲੇ ਰਾਹੁਲ ਬਾਵਿਸਕਰ ਅਤੇ ਆਸਿਮਾਹ ਖਾਨ ਨੂੰ ਕਈ ਐਵਾਰਡਸ ਮਿਲ ਚੁੱਕੇ ਹਨ। ਜਿਸ ਵਿੱਚ ਗਲੋਬਲ ਸਟਾਰਟਅੱਪ ਐਵਾਰਡਸ, ਸਾਲ ਦਾ ਸਰਵਸ੍ਰੇਸ਼ਠ ਸਟਾਰਟਅੱਪ, ਭਾਰਤ ਵਿੱਚ ਸਰਵਸ੍ਰੇਸ਼ਠ ਨਵੀਂ ਐਂਟਰੀ, ਫਾਊਂਡਰ ਆਫ ਦ ਈਅਰ, ਵੈਸ਼ਵਿਕ ਵਿਦਿਆਰਥੀ ਉਦਮਿਤਾ ਪੁਰਸਕਾਰ, ਵਰਗੇ ਅਨੇਕਾਂ ਐਵਾਰਡਸ ਅਤੇ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।