ਰਾਘਵ ਚੱਢਾ ਨੇ ਜਾਰੀ ਕੀਤਾ ਮੋਬਾਈਲ ਨੰਬਰ, ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਰਾਘਵ ਚੱਢਾ ਨੇ ਜਾਰੀ ਕੀਤਾ ਮੋਬਾਈਲ ਨੰਬਰ, ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ| ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਲੋਂ ਪਹਿਲ ਕਰਦਿਆਂ ਹੋਇਆ ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਨੰਬਰ ਜਾਰੀ ਕੀਤਾ ਹੈ। ਜਨਤਾ ਹੁਣ ਸਿੱਧਾ ਖੁਦ ਹੀ ਰਾਘਵ ਚੱਢਾ ਦੇ ਨਾਲ ਆਪਣੀ ਗੱਲ ਕਰ ਸਕੇਗੀ। ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਚੱਢਾ ਕਿਸਾਨਾਂ ਦੀ ਮੁੱਖ ਮੰਗ MSP ਦਾ ਮੁੱਦਾ ਰਾਜ ਸਭਾ ਵਿੱਚ ਉਠਾ ਚੁੱਕੇ ਹਨ।  ਇਸ ਸਬੰਧੀ ਰਾਘਵ ਚੱਢਾ ਨੇ ਵੀਡੀਓ ਜਾਰੀ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਰਾਜ ਸਭਾ ‘ਚ ਪੰਜਾਬ ਦੇ ਲੋਕਾਂ ਰਾਹੀਂ ਹੀ ਚੱਕੀ ਜਾਵੇਗੀ।

ਉਨ੍ਹਾਂ ਨੰਬਰ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਆਪਣੇ ਸੁਝਾਅ ਇਸ ਨੰਬਰ ‘ਤੇ ਰਿਕਾਰਡ ਕਰਕੇ ਭੇਜੋ, ਸਾਡੀ ਟੀਮ ਇਸ ਨੂੰ ਸੁਣੇਗੀ ਤੇ ਉਹ ਮੁੱਦਾ ਲੋਕ ਸਭਾ ‘ਚ ਚੱਕਿਆ ਜਾਵੇਗਾ। ਇਸ ਨਾਲ ਪੰਜਾਬ ਦੇ ਲੋਕਾਂ ਦਾ ਮੁੱਦਾ ਤੇ ਸੁਝਾਅ ਸਿੱਧੇ ਪੰਜਾਬ ਦੇ ਲੋਕਾਂ ਤੋਂ ਹੀ ਆਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here