ਮੀਡੀਆ ’ਤੇ ਉੱਠ ਰਹੇ ਸਵਾਲ

Media

ਪਿਛਲੇ ਦਿਨਾਂ ਤੋਂ ਮੀਡੀਆ (ਇੱਕ ਹਿੱਸਾ) (Media) ਕਈ ਵਿਵਾਦਾਂ ਕਰਕੇ ਚਰਚਾ ’ਚ ਹੈ। ਮਣੀਪੁਰ ਸਰਕਾਰ ਨੇ ਪੱਤਰਕਾਰੀ ਦੀ ਇੱਕ ਸੰਸਥਾ ਦੇ ਪੱਤਰਕਾਰਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਪੱਤਰਕਾਰਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਦੰਗਿਆਂ ਦੀ ਇੱਕ ਤਸਵੀਰ ਦਾ ਭੜਕਾਊ ਕੈਪਸ਼ਨ ਲਿਖਿਆ ਸੀ। ਇਸ ਤੋਂ ਮਗਰੋਂ ਇੱਕ ਉੱਘੇ ਟੀਵੀ ਚੈੱਨਲ ਦੇ ਐਂਕਰ ਖਿਲਾਫ ਮਾਮਲਾ ਦਰਜ ਹੋ ਗਿਆ ਹੈ। ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਦੇਸ਼ ਦੇ ਵੱਖ-ਵੱਖ ਟੀਵੀ ਚੈੱਨਲਾਂ ਦੇ 14 ਐਂਕਰਾਂ ਦਾ ਬਾਈਕਾਟ ਕਰ ਦਿੱਤਾ ਹੈ। ਮੀਡੀਆ ਨਾਲ ਜੁੜੀਆਂ ਇਨ੍ਹਾਂ ਘਟਨਾਵਾਂ ਦੀ ਸੱਚਾਈ ਬਾਰੇ ਹਾਲ ਦੀ ਘੜੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਪਰ ਇਹ ਜ਼ਰੂਰ ਸੱਚਾਈ ਹੈ ਕਿ ਮੀਡੀਆ ਦਾ ਇੱਕ ਹਿੱਸਾ ਸਿਧਾਂਤਕ ਗਿਰਾਵਟ ਕਾਰਨ ਚਰਚਾ ’ਚ ਆ ਚੁੱਕਾ ਹੈ।

Media ਰੈਫ਼ਰੀ ਦੀ ਭੂਮਿਕਾ ਨਿਭਾਵੇ

ਨਿਰਪੱਖਤਾ, ਤੱਥਾਂ ਦੀ ਪੁਸ਼ਟੀ, ਸਮਾਜਿਕ ਜਿੰਮੇਵਾਰੀ ਵਰਗੇ ਮੁੱਦਿਆਂ ਦੀ ਬਹਿਸ ’ਚ ਧਿਰ (ਪਕਸ਼) ਬਣਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਮੀਡੀਆ ਨੂੰ ਰੈਫਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿ ਆਮ ਆਦਮੀ ਮੱੁਖਧਾਰਾ ਦੇ ਮੀਡੀਆ ਦੀਆਂ ਖਾਮੀਆਂ ਕਰਕੇ ਸੋਸ਼ਲ ਮੀਡੀਆ ਵੱਲ ਝੁਕਾਅ ਬਣਾ ਰਿਹਾ ਹੈ ਜਿੱਥੇ ਜ਼ਮੀਨੀ ਪੱਧਰ ਦੀਆਂ ਖਬਰਾਂ ਬਿਨਾਂ ਲਾਗ ਲਪੇਟ ਤੋਂ ਹੁੰਦੀਆਂ ਹਨ। ਦਰਸ਼ਕ ਹਰ ਚੀਜ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗਦੇ ਹਨ। ਦਰਸ਼ਕ ਸਿਰਫ਼ ਖਬਰ ਨਹੀਂ ਵੇਖਦੇ, ਸਗੋਂ ਇਹ ਵੀ ਸਵਾਲ ਖੜੇ ਕਰ ਰਹੇ ਹਨ ਕਿ ਕੀ ਵਿਖਾਇਆ ਜਾ ਰਿਹਾ ਹੈ? ਕਿਉਂ ਵਿਖਾਇਆ ਜਾ ਰਿਹਾ ਹੈ ਅਤੇ ਕਿੰਨਾ ਚਿਰ ਵਿਖਾਇਆ ਜਾ ਰਿਹਾ ਹੈ। ਅਸਲ ’ਚ ਮੀਡੀਆ ਬਹਿਸਾਂ (ਡੀਬੇਟ) ਕਾਰਨ ਜਿਆਦਾ ਅਲੋਚਨਾ ਦਾ ਸ਼ਿਕਾਰ ਹੋਇਆ ਹੈ ਜਿੱਥੇ ਬਹਿਸ ਤਾਂ ਜਨਤਕ ਮੁੱਦੇ ਦੇ ਨਾਂਅ ’ਤੇ ਸ਼ੁਰੂ ਹੁੰਦੀ ਹੈ ਪਰ ਤਿੱਖੀ ਬਹਿਸ ’ਚ ਸਿਰਫ ਦੂਸ਼ਣਬਾਜ਼ੀ ਹੀ ਹੰੁਦੀ ਹੈ।

ਬੁਲਾਰਾ ਹੌਲੀ ਬੋਲਣ ਦੇ ਮਜ਼ਬੂਤ ਪੱਖ ਨੂੰ ਵੀ ਦਬਾਉਣ ਲੱਗਿਆ | Media

ਸਾਰਥਿਕ ਬਹਿਸ ਮਾੜੀ ਨਹੀਂ ਪਰ ਉਥੇ ਬਹਿਸ ਹੰੁਦੀ ਹੀ ਨਹੀਂ, ਹੁੰਦਾ ਹੈ ਤਾਂ ਸਿਰਫ ਟਕਰਾਅ ਜਾ ਹੇਠਲੇ ਪੱਧਰ ਦੇ ਸ਼ਬਦਾਂ ਦੀ ਲੜਾਈ ਬਣ ਕੇ ਰਹਿ ਜਾਂਦੀ ਹੈ ਜ਼ਿਆਦਾ ਉੱਚਾ ਬੋਲਣ ਵਾਲਾ ਬੁਲਾਰਾ ਹੌਲੀ ਬੋਲਣ ਦੇ ਮਜ਼ਬੂਤ ਪੱਖ ਨੂੰ ਵੀ ਦਬਾ ਜਾਂਦਾ ਹੈ। ਜ਼ਿਆਦਾ ਸ਼ੋਰ ਕਰਨ ਵਾਲੇ ਬੁਲਾਰੇ ਇੱਕ ਦੂਜੇ ਦਾ ਮਾਣ ਸਨਮਾਨ ਵੀ ਭੱੁਲ ਜਾਂਦੇ ਹਨ। ਮੀਡੀਆ ’ਚ ਧਾਰਨਾ ਇਹ ਬਣੀ ਹੋਈ ਹੈ ਕਿ ਬੁਲਾਰੇ ਜਿੰਨੇ ਸਖਤ ਲਫ਼ਜ ਬੋਲਣਗੇ, ਉਨ੍ਹਾਂ ਦੇ ਹਾਵ ਭਾਵ ਜਿੰਨੇ ਟਕਰਾਅ ਵਾਲੇ ਹੋਣਗੇ ਮੱਥੇ ’ਤੇ ਤਿਉੜੀਆਂ ਤੇ ਅੱਖਾਂ ’ਚ ਗੁੱਸਾ ਹੋਵੇਗਾ ਓਨਾ ਹੀ ਬਹਿਸ ਨੂੰ ਵਧੀਆ ਅਤੇ ਪਾਵਰਫੁੱਲ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਮੀਡੀਆ ਕਰਮੀ ਇਸ ਨੂੰ ਆਪਣੀ ਸਫਲਤਾ ਮੰਨਣ ਲੱਗਦੇ ਹਨ। ਚਰਚਾ ਜਾ ਸਾਰਥਿਕ ਬਹਿਸ ਕਲਿਆਣਕਾਰੀ ਹੰੁਦੀ ਹੈ ਪਰ ਮੀਡੀਆ ਦੀ ਡੀਬੇਟ ਨਫਰਤ ਗੁੱਸਾ ਤੇ ਵੈਰ ਵਿਰੋਧ ਹੀ ਪੈਦਾ ਕਰਦੀਆਂ ਹਨ। ਕਈ ਵਾਰ ਐਂਕਰ ਸਰ੍ਹੇਆਮ ਕਿਸੇ ਪਾਰਟੀ ਦਾ ਪੱਖ ਪੂਰਦਾ ਵੀ ਨਜ਼ਰ ਆਉਂਦਾ ਹੈ ਤੇ ਇਹ ਬਹਿਸ ਦਰਸ਼ਕਾਂ ਦ ਮਨੋ ਲੱਥ ਜਾਂਦੀ ਹੈ। ਅੱਜ ਮਾਹੌਲ ਇਸ ਗੱਲ ਦੀ ਜ਼ਰੂਰ ਮੰਗ ਕਰਦਾ ਹੈ ਕਿ ਮੀਡੀਆ ਸੰਸਥਾਵਾਂ ਸਿਧਾਤਾਂ ’ਤੇ ਪਹਿਰਾ ਦੇਣ। ਨਿਰਪੱਖਤਾ ਤੇ ਸੱਚਾਈ ’ਤੇ ਪਹਿਰਾ ਦਿੰਦਿਆਂ ਪੱਤਰਕਾਰੀ ਦੀ ਸ਼ਾਨ (ਗਰਿਮਾ) ਨੂੰ ਬਰਕਰਾਰ ਰੱਖਿਆ ਜਾਵੇ। ਘੱਟ-ਵੱਧ ਜਾਂ ਪੱਖਪਾਤੀ ਖਬਰ ਸਮਾਜ ਤੇ ਦੇਸ਼ ਨੂੰ ਪਿੱਛੇ ਲੈ ਜਾਂਦੀ ਹੈ।