Drug Prevention: ਨਸ਼ੇ ਦੀ ਰੋਕਥਾਮ ’ਤੇ ਸਵਾਲ

Drug
ਫਾਈਲ ਫੋਟੋ।

ਪੰਜਾਬ ’ਚ ਬੀਤੇ ਦਿਨੀਂ ਅਫੀਮ ਦੀ 66 ਕਿਲੋਗ੍ਰਾਮ ਦੀ ਖੇਪ ਦੀ ਬਰਾਮਦਗੀ ਸਮਾਜ ਤੇ ਸਰਕਾਰਾਂ ਲਈ ਬਹੁਤ ਵੱਡੀ ਚਿਤਾਵਨੀ ਹੈ ਬੇਸ਼ੱਕ ਇਹ ਖੇਪ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਬਾਵਜ਼ੂਦ ਨਸ਼ਾ ਤਸਕਰਾਂ ਦਾ ਨੈੱਟਵਰਕ ਤੇ ਮਨਸੂਬੇ ਅਜੇ ਵੀ ਜਿਉਂ ਦੇ ਤਿਉਂ ਹਨ ਇੱਕ ਵੱਡੀ ਖੇਪ ਬਰਾਮਦ ਹੋ ਗਈ ਹੈ ਪਰ ਕਿੰਨੀਆਂ ਛੋਟੀਆਂ-ਵੱਡੀਆਂ ਹੋਰ ਖੇਪਾਂ ਬਰਾਮਦਗੀ ਤੋਂ ਰਹਿ ਜਾਂਦੀਆਂ ਹਨ ਇਸ ਗੱਲ ਤੋਂ ਵੀ ਇਨਕਾਰ ਕਰਨਾ ਔਖਾ ਹੈ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਵੀ ਤਾਂ ਇਹ ਸਿੱਧ ਕਰਦੀਆਂ ਹਨ ਕਿ ਬਹੁਤ ਵੱਡੀ ਮਾਤਰਾ ’ਚ ਨਸ਼ਾ ਪੁਲਿਸ ਦੀ ਮੁਸ਼ਤੈਦੀ ਦੇ ਬਾਵਜ਼ੂਦ ਵਿਕ ਰਿਹਾ ਹੈ ਪੁਲਿਸ ਦੇ ਅੰਤਰਰਾਜੀ ਸੰਪਰਕ ਦੇ ਬਾਵਜ਼ੂੂਦ ਨਸ਼ੇ ਦੀ ਤਸਕਰੀ ਤੇ ਨਸ਼ੇ ਦਾ ਸੇਵਨ ਜਾਰੀ ਹੈ। ਅਸਲ ’ਚ ਨਸ਼ੇ ਦੀ ਸਮੱਸਿਆ ਨੂੰ ਸਿਰਫ ਪੁਲਿਸ ਪ੍ਰਬੰਧਾਂ ਤੱਕ ਸੀਮਿਤ ਕਰ। (Drug Prevention)

ਇਹ ਵੀ ਪੜ੍ਹੋ : Virat Kohli: ਚੈਂਪੀਅਨ ਕੋਹਲੀ ਦਾ ‘ਵਿਰਾਟ’ ਐਲਾਨ, ਕਿਹਾ ਹੁਣ ਸਮਾਂ ਅਗਲੀ ਪੀੜ੍ਹੀ ਦਾ

ਦੇਣ ਨਾਲ ਗੱਲ ਮੁੱਕ ਨਹੀਂ ਜਾਂਦੀ ਨਸ਼ੇ ਦੇ ਸਮਾਜਿਕ, ਸਰੀਰਕ ਤੇ ਸਿਹਤ ਸਬੰਧੀ ਸਰੋਕਾਰ ਵੀ ਹਨ। ਨਸ਼ੇੜੀ ਨੂੰ ਸਲਾਹ ਤੇ ਸਿਹਤ ਸਬੰਧੀ ਸਹੂਲਤਾਂ ਵੀ ਮੁਹੱਈਆ ਕਰਵਾਉਣੀਆਂ ਜ਼ਰੂਰੀ ਹਨ ਨਸ਼ਾ ਵਿਰੋਧੀ ਮੁਹਿੰਮ ’ਚ ਸਿਹਤ ਵਿਭਾਗ ਦਾ ਵੀ ਮਹੱਤਵ ਹੈ ਪਰ ਸਿਹਤ ਵਿਭਾਗ ਇਸ ਵਿੱਚੋਂ ਗਾਇਬ ਹੈ ਜੇਕਰ ਨੌਜਵਾਨ ਨਸ਼ੇ ਦਾ ਸੇਵਨ ਹੀ ਛੱਡ ਜਾਂਦੇ ਹਨ ਤਾਂ ਨਸ਼ਾ ਤਸਕਰਾਂ ਤੋਂ ਨਸ਼ਾ ਕੋਈ ਖਰੀਦੇਗਾ ਹੀ ਨਹੀਂ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਸਿਹਤ ਵਿਭਾਗ ਨੂੰ ਸਰਗਰਮ ਹੋਣਾ ਪਵੇਗਾ ਨਸ਼ਾ ਤਸਕਰਾਂ ਖਿਲਾਫ ਪੁਲਿਸ ਕਾਰਵਾਈ ਜ਼ਰੂਰੀ ਹੈ ਪਰ ਇਹ ਨਸ਼ਾਖੋਰੀ ਰੋਕਣ ਦਾ ਇੱਕੋ-ਇੱਕ ਹੱਲ ਵੀ ਨਹੀਂ ਹੈ ਡੇਰਾ ਸੌਦਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਮੁਹਿੰਮ ਨਾਲ ਲੱਖਾਂ ਨਸ਼ੇੜੀ ਨਸ਼ਾ ਛੱਡ ਚੁੱਕੇ ਹਨ ਨਸ਼ਾ ਛੁਡਵਾਉਣ ਲਈ ਨੌਜਵਾਨਾਂ ਦੀ ਸੋਚ ਬਦਲਣੀ ਜ਼ਰੂਰੀ ਹੈ। (Drug Prevention)