(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮਾਂ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ (Punjabi University Patiala) ਅਧੀਨ ਪੈਂਦੇ ਹਿਮਾਚਲ ਪ੍ਰਦੇਸ਼ ਦੇ ਅੰਧਰੇਟਾ ਵਿਖੇ ਸਥਿਤ ਨੋਰਾ ਰਿਚਰਡ ਹੋਲੀਡੇਅ ਹੋਮ ਵਿੱਚ ਯੂਨੀਵਰਸਿਟੀ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ਼ ਨੋਰਾ ਰਿਚਰਡ (Nora Richard) ਦਾ ਬੁੱਤ ਸਥਾਪਿਤ ਕੀਤਾ ਗਿਆ। ‘ਪੰਜਾਬੀ ਨਾਟਕ ਦੀ ਨਕੜਦਾਦੀ’ ਵਜੋਂ ਜਾਣੀ ਜਾਂਦੀ ਨੋਰਾ ਰਿਚਰਡ ਦੇ ਬੁੱਤ ਸਥਾਪਨ ਲਈ ਸੁਚੇਤ ਰੂਪ ਵਿੱਚ ਮਾਂ ਦਿਵਸ ਚੁਣਿਆ ਗਿਆ ਸੀ।
ਬੁੱਤਸਾਜ਼ ਓ. ਪੀ. ਵਰਮਾ ਵੱਲੋਂ ਤਿਆਰ ਇਸ ਬੁੱਤ ਦੀ ਸਥਾਪਨਾ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਓਥੇ ਪੁੱਜੇ। ਇਸ ਮੌਕੇ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਇੱਕ ਨਾਟਕ ਦੀ ਪੇਸਕਾਰੀ ਵੀ ਕੀਤੀ ਗਈ। ‘ਮਿੱਟੀ ਨਾ ਹੋਵੇ ਮਤਰੇਈ’ ਨਾਮਕ ਇਹ ਨਾਟਕ ਪ੍ਰਸਿੱਧ ਜਰਮਨੀ ਨਾਟਕਕਾਰ ਬਰਤੋਲਤ ਬਰੈਖਤ ਦੇ ਚਰਚਿਤ ਨਾਟਕ ‘ਕਾਕੇਸ਼ੀਅਨ ਚਾਕ ਸਰਕਲ’ ਦਾ ਪੰਜਾਬੀ ਰੂਪਾਂਤਿ੍ਰਤ ਰੂਪ ਸੀ। ਇਸ ਨਾਟਕ ਦਾ ਵਿਸਾ ਵੀ ਮਾਂ ਅਤੇ ਮਮਤਾ ਉੱਤੇ ਕੇਂਦਰਿਤ ਸੀ।
ਬਰਤੋਲਤ ਬਰੈਖਤ ਦੇ ਨਾਟਕ ਦੀ ਵੀ ਹੋਈ ਪੇਸ਼ਕਾਰੀ (Punjabi University Patiala)
ਨਾਟਕ ਦੀ ਪੇਸ਼ਕਾਰੀ ਉਪਰੰਤ ਬੋਲਦਿਆਂ ਵਾਈਸ-ਚਾਂਸਲਰ ਪ੍ਰੋ ਅਰਵਿੰਦ ਨੇ ਇਸ ਨਾਟਕ ਦੀ ਪੇਸ਼ਕਾਰੀ ਲਈ ਅਪਣਾਈ ਗਈ ਵਿਧੀ ਪੰਜਾਬੀ ਲੋਕਧਾਰਾ ਨਾਲ਼ ਸੰਬੰਧਤ ਵਿਧੀ ਦੇ ਵਿਸੇਸ ਹਵਾਲੇ ਨਾਲ ਗੱਲਬਾਤ ਕੀਤੀ। Punjabi University Patiala)ਉਨ੍ਹਾਂ ਇਸ ਵਿਧੀ ਦੀ ਸਫਲ ਪੇਸ਼ਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਸਾਡਾ ਪਿਛੋਕੜ ਕਿਸ ਕਦਰ ਸਾਡੇ ਵਿੱਚ ਸਮੋਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਉਮੀਦ ਵੀ ਜਾਗਦੀ ਹੈ ਕਿ ਅਸੀਂ ਆਪਣੀਆਂ ਪੁਰਾਤਨ ਚੀਜਾਂ ਦੇ ਖੁੱਸ ਜਾਣ ਦਾ ਜੋ ਸੰਸਾ ਕਰਦੇ ਹਾਂ ਉਹ ਏਨਾ ਵੀ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਚੀਜਾਂ ਹਾਲੇ ਸਾਥੋਂ ਏਨਾ ਵੀ ਦੂਰ ਨਹੀਂ ਗਈਆਂ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਸਾਡੇ ਖ਼ੂਨ ਵਿੱਚ ਰਚਿਆ ਹੋਇਆ ਹੈ।
ਇਹ ਵੀ ਪੜ੍ਹੋ : ਹਰਿਆਣਾ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ
ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਨੌਰਾ ਰਿਚਰਡ ਨੇ ਜਦੋਂ ਆਪਣੀ ਹਿਮਾਚਲ ਵਿਚਲੀ ਇਹ ਮੁਕੱਦਸ ਥਾਂ ਕਿਸੇ ਸੰਸਥਾ ਨੂੰ ਦਾਨ ਵਜੋਂ ਦੇਣ ਦੀ ਇੱਛਾ ਪ੍ਰਗਟਾਈ ਸੀ ਤਾਂ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੀ ਸੀ ਜਿਸ ਨੇ ਇਸ ਨੂੰ ਆਪਣਾ ਗੌਰਵਮਈ ਵਿਰਸਾ ਅਹਿਸਾਸ ਕਰਦਿਆਂ ਇਸ ਮਾਮਲੇ ਵਿਚ ਨੋਰਾ ਦੀ ਬਾਂਹ ਫੜੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਕੇਂਦਰ ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਕਲਾਤਮਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।
ਇਸ ਮੌਕੇ ਉਨ੍ਹਾਂ ਇੱਛਾ ਪ੍ਰਗਟਾਈ ਕਿ ਯੂਨੀਵਰਸਿਟੀ ਵੱਲੋਂ ਨੋਰਾ ਦੀਆਂ ਵੱਖ-ਵੱਖ ਲਿਖਤਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਸਸਤੀਆਂ ਦਰਾਂ ਉੱਤੇ ਉਪਲੱਬਧ ਕਰਵਾਇਆ ਜਾਵੇ। ਪੰਜਾਬੀ ਯੂਨੀਵਰਸਿਟੀ ਵਿਚਲੇ ਐਜੂਕੇਸਨਲ ਮਲਟੀਮੀਡਿਆ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਮੌਕੇ ਹਾਜ਼ਰ, ਉਹ ਸਾਰੇ ਲੋਕ ਜੋ ਪੰਜਾਬੀ ਸਮਝਣ ਤੋਂ ਅਸਮਰੱਥ ਸਨ, ਨੂੰ ਨੋਰਾ ਰਿਚਰਡ ਦੀ ਵਿਰਾਸਤ ਅਤੇ ਸੰਬੰਧਤ ਪ੍ਰੋਗਰਾਮ ਬਾਰੇ ਅੰਗਰੇਜ਼ੀ ਭਾਸ਼ਾ ਰਾਹੀਂ ਜਾਣੂ ਕਰਵਾਇਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਪੰਜਾਬੀ ਯੂਨੀਵਰਸਿਟੀ ਤੋਂ ਥੀਏਟਰ ਅਤੇ ਟੈਲੀਵਿਯਨ ਵਿਭਾਗ ਦੀ ਮੁਖੀ ਡਾ. ਜਸਪਾਲ ਦਿਓਲ ਨੇ ਕੀਤਾ।