ਵਿੱਤੀ ਹਾਲਤ ਤੋਂ ਲੰਗੜਾਈ ਪੰਜਾਬੀ ਯੂਨੀਵਰਸਿਟੀ ‘ਗੋਲਡਨ ਚਾਂਸ ਸਪੈਸ਼ਲਿਸਟ’ ਯੂਨੀਵਰਸਿਟੀ ਬਣੀ

Punjabi University becomes 'Golden Chance Specialist' University due to financial condition

ਅਜੇ ਕੁਝ ਮਹੀਨੇ ਪਹਿਲਾਂ ਦਿੱਤੇ ਗੋਲਡਨ ਚਾਂਸ ਦੇ ਪੇਪਰ ਮੁੱਕੇ ਨਹੀਂ, ਯੂਨੀਵਰਸਿਟੀ ਨੇ ਮੁੜ ਦਿੱਤਾ ਗੋਲਡਨ ਚਾਂਸ

35 ਹਜ਼ਾਰ ਰੁਪਏ ਰੱਖੀ ਫੀਸ, ਪ੍ਰੀਖਿਆ ਫੀਸ ਨਾਲ ਵਿਦਿਆਰਥੀ ਨੂੰ ਪਵੇਗੀ ਲਗਭਗ 40 ਹਜਾਰ ‘ਚ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤਨਖਾਹਾਂ ਦੇਣ ਤੋਂ ਡੂੰਘੇ ਸੰਕਟ ‘ਚ ਘਿਰੀ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਆਪਣੀ ਹਾਲਤ ਨੂੰ ਹੁਲਾਰਾ ਦੇਣ ਲਈ ਸਪੈਸਲ ਚਾਸਾਂ ਦੇ ਰਾਹ ਪੈ ਗਈ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਕੁਝ ਮਹੀਨਿਆਂ ‘ਚ ਹੀ ਵਿਦਿਆਰਥੀਆਂ ਨੂੰ ਰੀ-ਅਪੀਅਰ ਅਤੇ ਇੰਪਰੂਵਮੈਂਟ ਕਰਵਾਉਣ ਲਈ ਦੁਬਾਰਾ ਗੋਲਡਨ ਚਾਂਸ ਦਿੱਤਾ ਗਿਆ ਹੈ। ਇਸ ਗੋਲਡਨ ਚਾਂਸ ਦੀ ਫੀਸ 35 ਹਜਾਰ ਰੁਪਏ ਰੱਖੀ ਗਈ ਹੈ ਜੋ ਕਿ ਪ੍ਰੀਖਿਆ ਫੀਸ ਨਾਲ ਜੁੜ ਕੇ ਲਗਭਗ 40 ਹਜ਼ਾਰ ਰੁਪਏ ਪੁੱਜ ਜਾਂਦੀ ਹੈ। ਉਂਜ ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲਾਂ ਦਿੱਤੇ ਗੋਲਡਨ ਚਾਂਸ ਦੀਆਂ ਪ੍ਰੀਖਿਆਵਾਂ ਅਜੇ ਜਾਰੀ ਹਨ।

ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਕੁਝ ਮਹੀਨੇ ਪਹਿਲਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦਿਵਸ ਦੇ ਮੱਦੇਨਜਰ ਵਿਦਿਆਰਥੀਆਂ ਨੂੰ ਰੀ-ਅਪੀਅਰ ਅਤੇ ਇੰਪਰੂਵਮੈਂਟ ਕਰਵਾਉਣ ਲਈ ਗੋਲਡਨ ਚਾਂਸ ਦਿੱਤਾ ਗਿਆ ਸੀ ਜਿਸ ਦੀ ਫੀਸ 35 ਹਜਾਰ ਰੁਪਏ ਅਤੇ ਪ੍ਰੀਖਿਆ ਫੀਸ ਅਲੱਗ ਤੋਂ ਰੱਖੀ ਗਈ ਸੀ।

ਇਸ ਸਬੰਧੀ ਯੂਨੀਵਰਸਿਟੀ ਵੱਲੋਂ ਕਈ ਵਾਰ ਅੰਤਿਮ ਤਾਰੀਖ ਵਿੱਚ ਵਾਧਾ ਕੀਤਾ ਗਿਆ ਸੀ। ਉਕਤ ਦਿੱਤੇ ਚਾਂਸ ਦੇ ਅਜੇ ਪੇਪਰ ਚੱਲ ਰਹੇ ਹਨ, ਪਰ ਯੂਨੀਵਰਸਿਟੀ ਨੂੰ ਏਨੀ ਕਾਹਲੀ ਪਈ ਕਿ ਮੁੜ ਗੋਲਡਨ ਚਾਂਸ ਦਾ ਐਲਾਨ ਕਰ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀ ਮੌਜ਼ੂਦਾ ਸਮੇਂ ਹਾਲਤ ਬਹੁਤ ਮਾੜੀ ਹੈ ਅਤੇ ਯੂਨੀਵਰਸਿਟੀ ਵੱਲੋਂ ਗੋਲਡਨ ਚਾਂਸਾਂ ਰਾਹੀਂ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕਰਨ ਦੀ ਜੁਗਤ ਲੜਾਈ ਗਈ ਹੈ।

ਯੂਨੀਵਰਸਿਟੀ ਵੱਲੋਂ 11 ਫਰਵਰੀ ਨੂੰ ਪੱਤਰ ਜਾਰੀ ਕਰਦਿਆਂ ਆਖਿਆ ਗਿਆ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਕੋਰਸਾਂ ਵਿੱਚ ਰੀ-ਅਪੀਅਰ ਨੂੰ ਤੈਅ ਸਮੇਂ ਵਿੱਚ ਪਾਸ ਨਹੀਂ ਕਰ ਸਕੇ। ਇਨ੍ਹਾਂ ਵਿਦਿਆਰਥੀਆਂ ਵੱਲੋਂ ਇੰਪੂਰਵਮੈਂਟ ਕਰਾਉਣ ਅਤੇ ਡਿਗਰੀ ਜਾਰੀ ਕਰਵਾਉਣ ਲਈ ਵਿਸ਼ੇਸ਼ ਮੌਕੇ ਦੀ ਮੰਗ ਕੀਤੀ ਗਈ ਸੀ। ਇਸੇ ਸਬੰਧੀ ਐਮ. ਫਿਲ ਤੇ ਪੀ.ਐਚ.ਡੀ ਨੂੰ ਛੱਡ ਗੋਲਡਨ ਚਾਂਸ ਦੀ ਫੀਸ 35 ਹਜ਼ਾਰ ਰੁਪਏ ਰੱਖੀ ਗਈ ਹੈ। ਪ੍ਰੀਖਿਆ ਫੀਸ ਨਾਲ ਇਹ ਗੋਲਡਨ ਚਾਂਸ ਦੀ ਫੀਸ ਲਗਭਗ 40 ਹਜ਼ਾਰ ਰੁਪਏ ਦੇ ਪੁੱਜ ਜਾਂਦੀ ਹੈ। ਵਿਦਿਆਰਥੀਆਂ ਦੀ ਮੰਗ ਦੇ ਨਾਂਅ ‘ਤੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਗੋਲਡਨ ਚਾਂਸ ਦੇ ਨਾਂਅ ‘ਤੇ ਲੁੱਟਣ ਦਾ ਨਵਾਂ ਢੰਗ ਲੱਭ ਲਿਆ ਹੈ, ਜਿਸ ਕਾਰਨ ਹੀ ਯੂਨੀਵਰਸਿਟੀ ਸਪੈਸ਼ਲ ਮੌਕਿਆ ਦੀ ਝੜੀ ਲਾ ਰਹੀ ਹੈ।  ਇਸ ਗੋਲਡਨ ਚਾਂਸ ਦੀ ਫੀਸ ਫਰਨ ਦੀ ਆਖਰੀ ਤਾਰੀਖ 20 ਮਾਰਚ ਰੱਖੀ ਗਈ ਹੈ, ਇਸ ਤੋਂ ਬਾਅਦ ਲੇਟ ਫੀਸ ਦਾ ਟੀਕਾ ਵੀ ਯੂਨੀਵਰਸਿਟੀ ਵੱਲੋਂ ਰੱਖਿਆ ਜਾਵੇਗਾ, ਜੋਂ ਕਿ 50-55 ਹਜ਼ਾਰ ਤੱਕ ਪੁੱਜ ਜਾਵੇਗਾ।

ਯੂਨੀਵਰਸਿਟੀ ਦਾ ਧਿਆਨ ਪੈਸੇ ਇਕੱਠੇ ਕਰਨ ਤੇ ਲੱਗਿਆ : ਕੁਲਵਿੰਦਰ ਸਿੰਘ

ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਸਾਰਾ ਧਿਆਨ ਪੈਸਾ ਇਕੱਠਾ ਕਰਨ ਦੇ ਲੱਗਿਆ ਹੋਇਆ ਹੈ। ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕਾਰਗੁਜਾਰੀ ਲਗਾਤਾਰ ਘੱਟਦੀ ਜਾ ਰਹੀ ਹੈ, ਜਿਸ ਨਾਲ ਕਿ ਯੂਨੀਵਰਸਿਟੀ ਦਾ ਮਾਣ ਸਮਨਮਾਨ ਦੇ ਦਾਅ ‘ਤੇ ਲੱਗ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਤਰਜ ‘ਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਕਾਰਗੁਜ਼ਾਰੀ ਵਿੱਚ ਵਾਧਾ ਕਰਨ ਲਈ ਗੋਡਲਨ ਚਾਂਸ 5000 ਹਜਾਰ ਰੁਪਏ ਵਿੰਚ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਮਾੜੀ ਹੈ।

ਵਾਇਸ ਚਾਂਸਲਰ ਫੋਨ ਹੀ ਨਹੀਂ ਚੁੱਕਦੇ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ ਘੁੰਮਣ ਆਪਣਾ ਮੁਬਾਇਲ ਫੋਨ ਚੁੱਕਣਾ ਮੁਨਾਸਿਬ ਹੀ ਨਹੀਂ ਸਮਝਦੇ। ਉਨ੍ਹਾਂ ਦਾ ਪੱਖ ਜਾਣਨ ਲਈ ਜਦੋਂ ਵਾਰ-ਵਾਰ ਫੋਨ ਕੀਤਾ ਗਿਆ ਤਾ ਉਨ੍ਹਾਂ ਨਹੀਂ ਉਠਾਇਆ। ਇੱਧਰ ਕਈ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਵੀ.ਸੀ ਸਾਹਿਬ ਕਿਸੇ ਦਾ ਜਲਦੀ ਫੋਨ ਹੀਂ ਨਹੀਂ ਉਠਾਉਂਦੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।