ਪ੍ਰੀਖਿਆ 29 ਅਤੇ 30 ਜੁਲਾਈ ਨੂੰ ਕਰਵਾਈ ਜਾਵੇਗੀ Punjabi Exam
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਡੀਸ਼ਨਲ ਪੰਜਾਬੀ ਦੀ ਪ੍ਰੀਖਿਆ ਇਸੇ ਮਹੀਨੇ ਭਾਵ ਕਿ ਜੁਲਾਈ ਮਹੀਨੇ ’ਚ ਲਈ ਜਾਵੇਗੀ। ਇਹ ਪ੍ਰੀਖਿਆ 29 ਅਤੇ 30 ਜੁਲਾਈ ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਦਾਖਲਾ ਫਾਰਮ ਅੱਜ ਤੋਂ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰੀਖਿਆ ਫਾਰਮ ਬੋਰਡ ਦੀ ਸਿੰਗਲ ਵਿੰਡੋ ਰਾਹੀਂ 18 ਜੁਲਾਈ ਤੱਕ ਜਮਾਂ ਕਰਵਾਏ ਜਾ ਸਕਦੇ ਹਨ। ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਲਾਗਇਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। Punjabi Exam
ਇਹ ਵੀ ਪੜ੍ਹੋ: ਮੁਸ਼ਕਿਲ ਨਾਲ ਬਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸ਼ਾਨ੍ਹ ਨੇ ਕੀਤਾ ਅਚਾਨਕ ਪਿੱਛੋਂ ਹਮਲਾ
ਜਦੋਂ ਵਿਦਿਆਰਥੀ ਆਪਣੇ ਦਸਤਾਵੇਜ਼ ਲੈ ਕੇ ਬੋਰਡ ਹੈੱਡਕੁਆਰਟਰ ਆਉਣਗੇ ਤਾਂ ਉਨ੍ਹਾਂ ਨੂੰ 10ਵੀਂ ਜਮਾਤ ਦਾ ਅਸਲ ਸਰਟੀਫਿਕੇਟ, ਫੋਟੋ ਸ਼ਨਾਖਤੀ ਕਾਰਡ ਅਤੇ ਆਪਣੀ ਤਸਦੀਕਸ਼ੁਦਾ ਫੋਟੋ ਬੋਰਡ ਹੈੱਡਕੁਆਰਟਰ ਵਿਖੇ ਜਮਾਂ ਕਰਵਾਉਣੀ ਪਵੇਗੀ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਉਨ੍ਹਾਂ ਦੇ ਘਰ ਦੇ ਪਤੇ ‘ਤੇ ਨਹੀਂ ਭੇਜੇ ਜਾਣਗੇ। ਸਗੋਂ ਉਨ੍ਹਾਂ ਨੂੰ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਪ੍ਰਾਪਤ ਕਰਨੇ ਪੈਣਗੇ। ਰੋਲ ਨੰਬਰ 24 ਜੁਲਾਈ ਨੂੰ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣਗੇ।
ਦੱਸ ਦਈਏ ਕਿ ਪੰਜਾਬ ਵਿੱਚ ਰਾਜਾ ਭਾਸ਼ਾ ਐਕਟ ਲਾਗੂ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਲਈ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕ੍ਰਮ ਵਿੱਚ, ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਹਰ ਤਿੰਨ ਮਹੀਨਿਆਂ ਵਿੱਚ ਪ੍ਰੀਖਿਆ ਕਰਵਾਈ ਜਾਂਦੀ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਮੌਕੇ ਦਿੱਤੇ ਜਾ ਸਕਣ।