Punjab Weather News: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਹਰਿਆਣਾ ਦੇ ਜੀਂਦ ’ਚ ਏਕਿਊਆਈ 337 ’ਤੇ ਪਹੁੰਚਿਆ

Punjab Weather News
Punjab Weather News: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਹਰਿਆਣਾ ਦੇ ਜੀਂਦ ’ਚ ਏਕਿਊਆਈ 337 ’ਤੇ ਪਹੁੰਚਿਆ

ਰਾਜਸਥਾਨ ’ਚ ਸ਼੍ਰੀ ਗੰਗਾਨਗਰ ਦੀ ਹਵਾ ਸਭ ਤੋਂ ਖਰਾਬ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਾਤਾਵਰਨ ਵਿੱਚ ਮੌਜ਼ੂਦ ਪ੍ਰਦੂਸ਼ਣ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਿਹਾ ਹੈ। ਸਭ ਤੋਂ ਵੱਧ ਚਿੰਤਾਜਨਕ ਸਥਿਤੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਦਿਖਾਈ ਦੇ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ, ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਦੇਸ਼ ਵਿੱਚ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ, ਜਿੱਥੇ ਏਕਿਊਆਈ ਪੱਧਰ ਵੱਧ ਕੇ 368 ਪਹੁੰਚ ਗਿਆ। ਜਦੋਂ ਕਿ ਹਰਿਆਣਾ ਵਿੱਚ ਜੀਂਦ 337 ਦੇ ਏਕਿਊਆਈ ਪੱਧਰ ਦੇ ਨਾਲ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ।

Read Also : Air quality in Punjab: ਪੰਜਾਬ ਦੀ ਹਵਾ ਗੁਣਵੱਤਾ ’ਚ ਜ਼ਹਿਰ ਘੁਲਿਆ, ਸਥਿਤੀ ਬੇਹੱਦ ਖ਼ਰਾਬ, ਜਿਉਣਾ ਹੋਇਆ ਦੁੱਭਰ

ਇਸ ਦੌਰਾਨ ਕਰਨਾਲ ਵਿੱਚ ਏਕਿਊਆਈ ਪੱਧਰ 303 ਦਰਜ ਕੀਤਾ ਗਿਆ ਸੀ। ਗੁਰੂਗ੍ਰਾਮ ਵਿੱਚ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਇੱਥੇ ਏਕਿਊਆਈ ਪੱਧਰ 209 ਰਿਹਾ ਹੈ। ਜਿੱਥੇ ਪ੍ਰਦੂਸ਼ਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਦਮੇ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਵਧਾਉਣ ਵਾਲੇ ਕਾਰਕਾਂ ਜਿਵੇਂ ਕਿ ਖੇਤਾਂ ਵਿੱਚ ਪਰਾਲੀ ਨਾ ਸਾੜਨ ਅਤੇ ਫੈਕਟਰੀਆਂ ਅਤੇ ਇੱਟਾਂ ਦੇ ਭੱਠਿਆਂ ਸਮੇਤ ਉਦਯੋਗਾਂ ਵਿੱਚ ਨਿਯਮਾਂ ਦੀ ਪਾਲਣਾ ਕਰੀਏ। ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ ਏਕਿਊਆਈ ‘ਚੰਗਾ’, 51 ਅਤੇ 100 ਦੇ ਵਿਚਕਾਰ ‘ਤਸੱਲੀਬਖਸ਼’, 101 ਅਤੇ 200 ‘ਮੱਧ’, 201 ਅਤੇ 300 ਵਿਚਕਾਰ ‘ਬੁਰਾ’, 301 ਅਤੇ 400 ਦੇ ਵਿਚਕਾਰ ‘ਬਹੁਤ ਮਾੜਾ’, 401 ਅਤੇ 450 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ ਅਤੇ 450 ਤੋਂ ਉੱਪਰ ਨੂੰ ਬਹੁਤ ਗੰਭੀਰ ਮੰਨਿਆ ਜਾਂਦਾ ਹੈ।

ਇਹ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਸਥਾਨ : ਏਕਿਊਆਈ
ਅੰਮ੍ਰਿਤਸਰ : 368
ਲੁਧਿਆਣਾ : 339
ਜੀਂਦ : 337
ਸ਼੍ਰੀਗੰਗਾਨਗਰ : 333
ਗਾਜ਼ੀਆਬਾਦ : 330
ਦਿੱਲੀ : 316
ਕਰਨਾਲ : 303

ਅੰਮ੍ਰਿਤਸਰ ’ਚ ਖ਼ਰਾਬ ਮੌਸਮ ਕਾਰਨ ਫਲਾਈਟ ਚੰਡੀਗੜ੍ਹ ਨੂੰ ਡਾਇਵਰਟ

ਚੰਡੀਗੜ੍ਹ। ਅੰਮ੍ਰਿਤਸਰ ਏਅਰਪੋਰਟ ’ਤੇ ਮੌਸਮ ਖਰਾਬ ਹੋਣ ਕਾਰਨ ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਵਿਸਤਾਰਾ ਫਲਾਈਟ ਨੂੰ ਚੰਡੀਗੜ੍ਹ ਮੋੜ ਦਿੱਤਾ ਗਿਆ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਫਲਾਈਟ ਯੂਕੇ695 ਦੇ ਸਵੇਰੇ 9 ਵਜੇ ਚੰਡੀਗੜ੍ਹ ਪਹੁੰਚਣ ਦੀ ਉਮੀਦ ਸੀ। ਵਿਸਤਾਰਾ ਦੇ ਅਧਿਕਾਰਤ ਹੈਂਡਲ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ, ਮੁੰਬਈ ਤੋਂ ਅੰਮ੍ਰਿਤਸਰ (ਬੀਓਐੱਮ-ਏਟੀਕਿਊ) ਜਾਣ ਵਾਲੀ ਫਲਾਈਟ ਯੂਕੇ695 ਨੂੰ ਚੰਡੀਗੜ੍ਹ (ਆਈਐਕਸਸੀ) ਵੱਲ ਮੋੜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਤਿੰਨ ਫਲਾਈਟਾਂ ਨੂੰ ਡਾਇਵਰਟ ਕਰਕੇ ਚੰਡੀਗੜ੍ਹ ’ਚ ਹੀ ਲੈਂਡ ਕਰਨਾ ਪਿਆ।