ਪੰਜਾਬ ‘ਚ 2901, ਇਕੱਲੇ ਪਟਿਆਲਾ ’ਚ 831 ਨਵੇਂ ਮਾਮਲੇ
- ਸਿਹਤ ਵਿਭਾਗ ਵਾਅਦਾ, ਜੇਕਰ ਓਮੀਕ੍ਰਾਨ ਨਾ ਹੁੰਦਾ ਤਾਂ ਇੰਨੇ ਨਹੀਂ ਵਧਣੇ ਸਨ ਕੇਸ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਨੂੰ ਹੁਣ ਓਮੀਕ੍ਰਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਿਹੜੇ ਵੀ ਨਵੇਂ ਮਾਮਲੇ ਆ ਰਹੇ ਹਨ, ਉਨਾਂ ਨੂੰ ਪੰਜਾਬ ਦੇ ਸਿਹਤ ਵਿਭਾਗ ਨੇ ਓਮੀਕ੍ਰਾਨ ਮੰਨ ਕੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਿੰਨੀ ਤੇਜ਼ੀ ਨਾਲ ਪੰਜਾਬ ਵਿੱਚ ਨਵੇਂ ਕੇਸ ਵੱਧ ਰਹੇ ਹਨ, ਇੰਨੀ ਤੇਜ਼ੀ ਨਾਲ ਨਾ ਹੀ ਡੈਲਟਾ ਦੇ ਕੇਸ ਵਧੇ ਸਨ ਅਤੇ ਨਾ ਹੀ ਸ਼ੁਰੂਆਤ ਵਿੱਚ ਆਏ ਕੋਰੋਨਾ ਵਿੱਚ ਤੇਜ਼ੀ ਦਰਜ਼ ਕੀਤੀ ਗਈ ਸੀ।
ਇਸ ਲਈ ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਵਲ ਇਸ਼ਾਰਾ ਕਰ ਰਹੇ ਹਨ ਕਿ ਜਿਹੜੇ ਵੀ ਹੁਣ ਨਵੇਂ ਮਾਮਲੇ ਆ ਰਹੇ ਹਨ, ਇਨਾਂ ਨੂੰ ਓਮੀਕ੍ਰਾਨ ਹੀ ਮੰਨ ਲਿਆ ਜਾਵੇ, ਕਿਉਂਕਿ 95 ਫੀਸਦੀ ਤੱਕ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਹੈ ਅਤੇ ਇਹ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਹਲਕੇ ਲੱਛਣਾ ਨਾਲ ਇਲਾਜ ਅਧੀਨ ਹੋ ਗਏ ਹਨ।
ਓਮੀਕ੍ਰਾਨ ਦੇ ਚੱਲਦੇ ਹੀ ਪੰਜਾਬ ਵਿੱਚ 24 ਘੰਟੇ ਦੌਰਾਨ 2901 ਨਵੇਂ ਕੋਰੋਨਾ ਦੇ ਮਾਮਲੇ ਆਏ ਹਨ ਤਾਂ ਸਿਰਫ਼ ਪਟਿਆਲਾ ਜ਼ਿਲ੍ਹੇ ਵਿੱਚ ਹੀ 831 ਮਾਮਲੇ ਦਰਜ਼ ਕੀਤੇ ਗਏ ਹਨ। ਪਟਿਆਲਾ ਵਿਖੇ ਪਾਜੀਟਿਵੀ ਰੇਟ 33.05 ਫੀਸਦੀ ਤੱਕ ਪੁੱਜ ਗਿਆ ਹੈ, ਜਿਹੜਾ ਕਿ ਹੁਣ ਤੱਕ ਦੇਸ਼ ਦੇ ਕਿਸੇ ਵੀ ਜ਼ਿਲੇ ਵਿੱਚ ਦਰਜ਼ ਨਹੀਂ ਕੀਤੇ ਗਏ ਹਨ। ਪਟਿਆਲਾ ਤੋਂ ਬਾਅਦ ਲੁਧਿਆਣਾ ਅਤੇ ਮੁਹਾਲੀ ਦਾ ਵੀ ਕਾਫ਼ੀ ਜਿਆਦਾ ਮਾੜਾ ਹਾਲ ਹੈ। ਜਿੱਥੇ ਕਿ 300 ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਸ਼ੁੱਕਰਵਾਰ ਨੂੰ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਆਏ ਮਰੀਜ਼ ?
ਜ਼ਿਲਾ ਨਵੇਂ ਆਏ ਮਾਮਲੇ
ਪਟਿਆਲਾ 831
ਮੁਹਾਲੀ 324
ਲੁਧਿਆਣਾ 319
ਅੰਮਿ੍ਰਤਸਰ 276
ਜਲੰਧਰ 266
ਪਠਾਨਕੋਟ 153
ਬਠਿੰਡਾ 149
ਫਤਿਹਗੜ ਸਾਹਿਬ 104
ਕਪੂਰਥਲਾ 92
ਗੁਰਦਾਸਪੁਰ 79
ਹੁਸ਼ਿਆਰਪੁਰ 72
ਰੋਪੜ 47
ਸੰਗਰੂਰ 43
ਤਰਨਤਾਰਨ 28
ਫਰੀਦਕੋਟ 20
ਐਸਬੀਐਸ 21
ਮੋਗਾ 18
ਮਾਨਸਾ 17
ਫਿਰੋਜ਼ਪੁਰ 16
ਫਾਜ਼ਿਲਕਾ 12
ਬਰਨਾਲਾ 11
ਮੁਕਤਸਰ 03
ਕੁੱਲ 2901
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ