ਲੁਧਿਆਣਾ, ਪਠਾਨਕੋਟ ਤੇ ਫਿਰੋਜ਼ਪੁਰ ਲਈ ਚਾਰ ਕਬਰਸਤਾਨਾਂ ਨੂੰ ਕੀਤਾ ਰਾਖਵਾਂ
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਸੂਬੇ ਦੇ ਵੱਖ-ਵੱਖ ਖੇਤਰਾਂ ’ਚ ਸਥਿੱਤ ਮੁਸਲਿਮ ਭਾਈਚਾਰੇ ਦੇ ਧਾਰਮਿਕ ਸਥਾਨ ਮਸਜਿਦਾਂ ’ਚੋਂ ਜਿਹੜੀਆਂ ਮਸਜਿਦਾਂ ਖਸਤਾਹਾਲ ਹੋਣ ਕਾਰਨ ਖੰਡਰ ਬਣ ਗਈਆਂ ਹਨ ਉਨ੍ਹਾਂ ਮਸਜ਼ਿਦਾਂ ਦੀ ਦੁਬਾਰਾ ਉਸਾਰੀ ਕਰਨ ਲਈ ਪੰਜਾਬ ਵਕਫ ਬੋਰਡ ਨੇ 5 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਉਪਰੋਕਤ ਇਤਿਹਾਸਕ ਫੈਸਲਾ ਇੱਥੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੇਦ ਰਜ਼ਾ ਖਾਨ ਦੀ ਅਗਵਾਈ ਹੇਠ ਬੋਰਡ ਮੈਂਬਰਾਂ ਦੀ ਹੋਈ ਇੱਕ ਵਿਸ਼ੇਸ਼ ਮੀਟਿੰਗ ’ਚ ਲਿਆ ਗਿਆ। ਜਿਸ ’ਚ ਬੋਰਡ ਦੇ ਸੀ.ਈ.ਓ. ਜਨਾਬ ਸ਼ੌਕਤ ਅਹਿਮਦ ਪਾਰੇ ਵੀ ਹਾਜ਼ਰ ਸਨ।
ਮੀਟਿੰਗ ’ਚ ਸ਼ਾਮਲ ਸਮੂਹ ਬੋਰਡ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਸੂਬੇ ਦੇ ਕਈ ਖੇਤਰਾਂ ’ਚ ਬੇ-ਅਬਾਦ ਪਈਆਂ ਮਸਜ਼ਿਦਾਂ ਖੰਡਰ ਬਣ ਚੁੱਕੀਆ ਹਨ ਜਿਨ੍ਹਾਂ ’ਚ ਕਈ ਮਸਜਿਦਾਂ ਦੀ ਇਤਿਹਾਸਿਕ ਮਹੱਤਤਾ ਹੈ। ਅਜਿਹੀਆਂ ਸ਼ਨਾਖਤ ਕੀਤੀਆਂ ਗਈਆਂ 100 ਦੇ ਕਰੀਬ ਮਸਜ਼ਿਦਾਂ ਜਿੰਨ੍ਹਾਂ ਦੀਆਂ ਤਸਵੀਰਾਂ ਵੀ ਮੀਟਿੰਗ ’ਚ ਪੇਸ਼ ਕੀਤੀਆਂ ਗਈਆਂ ਸਨ ’ਚੋਂ ਜਿਹੜੀਆਂ ਦੀ ਹਾਲਤ ਜ਼ਿਆਦਾ ਖ਼ਰਾਬ ਹੈ
ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਰਿਪੇਅਰ ਕਰਵਾ ਕੇ ਜਾਂ ਨਵੀਂ ਦਿੱਖ ਦੇਣ ਲਈ ਮੀਟਿੰਗ ’‘ਚ ਅਨਵਰ ਹੂਸੈਨ ਏ.ਈ. ਦੀ ਦੇਖ-ਰੇਖ ਅਧੀਨ ਪੰਜਾਬ ਵਕਫ਼ ਬੋਰਡ ਦੇ ਮੁਲਾਜ਼ਮਾਂ ਦੀਆਂ ਦੋ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਕਾਰਜ ਨੂੰ ਪੂਰਾ ਕਰਨ ਲਈ ਪੰਜਾਬ ਵਕਫ਼ ਬੋਰਡ ਦੇ ਮੈਂਬਰਾਂ ਤੇ ਬੋਰਡ ਮੁਲਾਜ਼ਮਾਂ ਦੇ ਨਾਲ-ਨਾਲ ਤਾਮੀਰੇ ਮਸਜਿਦ ਮਾਲੇਰਕੋਟਲਾ ਦਾ ਵੀ ਸਹਿਯੋਗ ਲਿਆ ਜਾਵੇਗਾ। ਮੀਟਿੰਗ ’ਚ ਬੋਰਡ ਦੇ ਚੇਅਰਮੈਨ ਜੁਨੇਦ ਰਜ਼ਾ ਖਾਨ ਅਤੇ ਸੀ.ਈ.ਓ. ਸ਼ੋਕਤ ਅਹਿਮਦ ਪਾਰੇ ਤੋਂ ਇਲਾਵਾ ਮੁਹੰਮਦ ਫ਼ਿਆਜ਼ ਫ਼ਾਰੂਕੀ ਆਈ.ਪੀ.ਐਸ, ਸ਼੍ਰੀ ਇਜਾਜ਼ ਆਲਮ ਐਡਵੋਕੇਟ, ਅਬਦੂਲ ਵਾਹਿਦ, ਸਤਾਰ ਮੁਹੰਮਦ, ਸ਼ੇਖ ਸੱਜਾਦ ਹੁਸੈਨ ਅਤੇ ਸ਼ਬਾਨਾ ਐਡਵੋਕੇਟ ਆਦਿ ਬੋਰਡ ਮੈਂਬਰ ਮੋਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ