Punjab School : ਸਕੂਲਾਂ ’ਚ ਹੋਣ ਜਾ ਰਿਹੈ ਇਹ ਵੱਡਾ ਬਦਲਾਅ…

Punjab School

ਚੰਡੀਗੜ੍ਹ। Punjab School : ਸਕੂਲਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਲਈ ਗਈ ਹੈ। ਰਿਪੋਰਟ ਕਾਰਡ ਜੋ ਸਕੂਲ ’ਚ ਕਿਸੇ ਵੀ ਵਿਦਿਆਰੀੀ ਦੀ ਅਕੈਡਮਿਕ ਪਰਫਾਰਮੈਂਸ ਨੂੰ ਦਰਸਾਉਂਦਾ ਹੈ ਉਸ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਿਊ ਐਜ਼ੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ’ਚ ਜੁਟੇ ਸਕੂਲ ਹੁਣ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਰਿਪੋਰਟ ਕਾਰਡ ਦਾ ਪੈਟਰਨ ਵੀ ਬਦਲਣ ਦੀ ਯੋਜਨਾ ਤਿਆਰ ਕਰ ਰਹੇ ਹਨ।

ਭਾਵੇਂ ਕਈ ਸਕੂਲਾਂ ਨੇ ਤਾਂ ਪੁਰਾਣੇ ਪੈਟਰਨ ਨੂੰ ਬਦਲ ਕੇ ਨਵੇਂ ਨੂੰ ਅਪਣਾ ਲਿਆ ਹੈ। ਕਈ ਸਕੂਲਾਂ ’ਚ 9ਵੀਂ ਜਮਾਤ ਹੋਵੇ ਜਾਂ 12ਵੀਂ ਰਿਪੋਰਟ ਕਾਰਡ ਹੁਣ ਨਵੇਂ ਪੈਟਰਨ ਨਾਲ ਤਿਆਰ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਵੱਲੋਂ ਨਵਾਂ ਹਾਲਿਸਟਿਕ ਪ੍ਰੋਗਰੈੱਸ ਕਾਰਡ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਲਈ ਜਾਰੀ ਕੀਤਾ ਗਿਆ ਹੈ। ਬਦਲਾਅ ਤਹਿਤ ਹੁਣ ਰਿਪੋਰਟ ਕਾਰਡ ’ਚ ਵਿਦਿਆਰਥੀ, ਅਧਿਆਪਕ, ਮਾਪੇ ਤੇ ਨਾਲ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਫੀਡਬੈਕ ਵੀ ਸ਼ਾਮਲ ਕੀਤੇ ਜਾਣਗੇ। (Punjab School)

ਹਾਲਿਸਟਿਕ ਰਿਪੋਰਟ ਕਾਰਡ ਦਾ ਫੋਕਸ ਹੁਣ ਨੰਬਰਾਂ ਵਾਲੇ ਰਿਜ਼ਲਟ ਤੋਂ ਜ਼ਿਆਦਾ ਸਿੱਖਣ ’ਤੇ ਹੋਵੇਗਾ। ਨੈਸ਼ਨਲ ਕਰੀਕੁਲਮ ਫਰੇਮਵਰਕ ਫਾਰ ਸਕੂਲ ਐਜ਼ੂਕੇਸ਼ਨ ਦੀ ਸਲਾਹ ’ਤੇ ਨਵਾਂ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਂਸੈਪਟ ਤਹਿਤ ਵਿਦਿਆਰਥੀ ਹੁਣ ਰਿਪੋਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਵੀ ਬਣ ਸਕਣਗੇ। ਹਾਲਿਸਟਿਕ ਰਿਪੋਰਟ ਕਾਰਡ ਦੀ ਖਾਸ ਗੱਲ ਇਹ ਹੈ ਕਿ ਫੋਕਸ ਇਸ ਗੱਲ ’ਤੇ ਰਹੇਗਾ ਕਿ ਪੂਰੇ ਸਾਲ ’ਚ ਬੱਚਿਆਂ ਨੇ ਆਖਰ ਕੀ ਅਤੇ ਕਿੰਨਾ ਸਿੱਖਿਆ।

Also Read : Earthquake: 7.0 ਤੀਬਰਤਾ ਦੇ ਜ਼ੋਰਦਾਰ ਭੂਚਾਲ ਨਾਲ ਹਿੱਲਿਆ ਇਹ ਦੇਸ਼

ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਹਾਲਿਸਟਿਕ ਪ੍ਰੋਗਰੈੱਸ ਕਾਰਡ ਇੱਕ ਇਸ ਤਰ੍ਹਾਂ ਦਾ ਅਪ੍ਰੋਚ ਹੈ ਜਿਸ ਨਾਂਲ ਸਿਰਫ਼ ਨੰਬਰਾਂ ਦੇ ਆਧਾਰ ’ਤੇ ਨਹੀਂ ਸਗੋਂ ਬੱਚਿਆਂ ਦੀ ਸਕਿੱਲਸ ਅਤੇ ਸਮਰੱੀਾ ਵੀ ਦੇਖੀ ਜਾਵੇਗੀ। ਸਾਰੇ ਸਕਿੱਲਸ ਦੀ ਜਾਂਚ ਐਕਟੀਵਿਟੀ ਬੇਸਡ ਟੈਸਟ ਦੇ ਜਰੀਏ ਕੀਤੀ ਜਾਵੇਗੀ। ਹਰ ਵਿਦਿਆਰੀੀ ਨੂੰ ਐਕਟੀਵਿਟੀ ਤੋਂ ਬਾਅਦ ਮਾਰਕਸ ਦਿੱਤੇ ਜਾਣਗੇ।

ਇਸ ਤਰ੍ਹਾਂ ਤਿਹਾਰ ਹੋਵੇਗਾ ਕਾਰਡ | Punjab School

ਹਾਲਿਸਟਿਕ ਪ੍ਰੋਗਰੈੱਸ ਕਾਰਡ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਬੱਚੇ ਖੁਦ ਨੂੰ ਇਵੈਲੂਏਟ ਕਰ ਸਕਣ। ਟਾਈਮ ਮੈਨੇਜ਼ਮੈਂਟ, ਪਲਾਨਰ ਆਫਟਰ ਸਕੂਲ ਜਿਵੇਂ ਪੈਰਾਮੀਟਰਸ ’ਤੇ ਹਾਲਿਸਟਿਕ ਪ੍ਰੋਗਰੈੱਸ ਕਾਰਡ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਸਮੇਤ ਨਾਲ ਪੜ੍ਹਨ ਵਾਲੇ ਬੱਚਿਆਂ ਨਾਲ ਵੀ ਡਿਸਕਸ਼ਨ ਕਰਨੀ ਹੋਵੇਗੀ। ਨਾਲ ਹੀ ਇੱਕ ਸੈਕਸ਼ਨ ਵੀ ਕੰਪਲੀਟ ਕਰਨਾ ਹੋਵੇਗਾ, ਜਿਸ ਵਿੱਚ ਉਹ ਆਪਣੀ ਯੋਗਤਾ ਬਾਰੇ ਦੱਸਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚੁਣੌਤੀਆਂ ਅਤੇ ਸੁਧਾਰ ’ਤੇ ਵੀ ਗੌਰ ਕਰਨਾ ਹੋਵੇਗਾ।

ਗਰੁੱਪ ਪ੍ਰਾਜੈਕਟ ਕਾਰਜਾਂ ’ਚ ਟੀਚਰ ਅਸਿਸਮੈਂਟ, ਵਿਦਿਆਰੀੀ ਦਾ ਖੁਦ ਦਾ ਫੀਡਬੈਕ ਅਤੇ ਨਾਲ ਪੜ੍ਹ ਰਹੇ ਬੱਚਿਆਂ ਦਾ ਫੀਡਬੈਕ ਵੀ ਦਰਜ ਕੀਤਾ ਜਾਵੇਗਾ। ਹਾਲਿਸਟਿਕ ਪ੍ਰੋਗਰੈੱਸ ਕਾਰਡ ਦਾ ਮੇਨ ਫੋਕਸ ਰਹੇਗਾ ਕਿ ਬੱਚਿਆਂ ਨੂੰ ਨਾਲੇਜ਼ ਦੇ ਨਾਲ ਨਾਲ ਜ਼ਰੂਰੀ ਸਕਿੱਲ ਵੀ ਸਿਖਾਏ ਜਾਣੇ। ਇਹ ਸਭ ਪ੍ਰਾਜੈਕਟਸ, ਖੁਦ ਦੀ ਰਿਸਰਚ ਅਤੇ ਕਲਾਸ ਦੀ ਇਨੋਵੇਟਿਵ ਐਕਟੀਵਿਟੀ ਵੱਲੋਂ ਕੀਤਾ ਜਾ ਸਕਦਾ ਹੈ।